ਪਤੀ ਨੂੰ ਬਚਾਉਣ ਲਈ ਮੁੰਹ ਨਾਲ ਸਾਹ ਦਿੰਦੀ ਰਹੀ ਮਹਿਲਾ, ਪਤਨੀ ਦੀ ਗੋਦ 'ਚ ਤੋੜਿਆ ਪਤੀ ਨੇ ਦਮ

ਆਕਸੀਜਨ ਦੀ ਕਮੀ ਕਿਵੇਂ ਲੋਕਾਂ ਨੂੰ ਮੌਤ ਦਾ ਮੰਜ਼ਰ ਵਿਖਾ ਰਹੀ ਹੈ ਇਸ ਦਾ ਸਭ ਤੋਂ ਤਾਜ਼ਾ ਉਦਾਹਰਣ ਯੂਪੀ ਦੇ ਆ...

ਲਖਨਊ: ਆਕਸੀਜਨ ਦੀ ਕਮੀ ਕਿਵੇਂ ਲੋਕਾਂ ਨੂੰ ਮੌਤ ਦਾ ਮੰਜ਼ਰ ਵਿਖਾ ਰਹੀ ਹੈ ਇਸ ਦਾ ਸਭ ਤੋਂ ਤਾਜ਼ਾ ਉਦਾਹਰਣ ਯੂਪੀ ਦੇ ਆਗਰੇ ਸ਼ਹਿਰ ਵਿਚ ਦੇਖਣ ਨੂੰ ਮਿਲਿਆ। ਮਹਾਮਾਰੀ ਦੇ ਮੁਸ਼ਕਲ ਹਾਲਾਤ ਕਾਰਨ ਮਜਬੂਰ ਪਤੀ ਨੇ ਪਤਨੀ ਦੀ ਗੋਦ ਵਿਚ ਹੀ ਦਮ ਤੋੜ ਦਿੱਤਾ। ਇਕ ਪਤਨੀ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਆਪਣੇ ਪਤੀ ਨੂੰ ਨਹੀਂ ਬਚਾ ਸਕੀ। ਜਿਸ ਨੇ ਵੀ ਇਸ ਦ੍ਰਿਸ਼ ਨੂੰ ਵੇਖਿਆ ਉਹ ਸਹਿਮ ਗਿਆ।  

ਆਕਸੀਜਨ ਦੀ ਕਮੀ ਨੇ ਇਕ ਪਤਨੀ ਨੂੰ ਇਸ ਤਰ੍ਹਾਂ ਲਾਚਾਰ ਅਤੇ ਬੇਵੱਸ ਬਣਾ ਦਿੱਤਾ ਕਿ ਮੁੰਹ ਨਾਲ ਦਿੱਤੇ ਸਾਹ ਵੀ ਉਸ ਦੇ ਪਤੀ ਨੂੰ ਨਹੀਂ ਬਚਾ ਸਕੇ। ਪਤੀ ਨੂੰ ਜਦੋਂ ਆਕਸੀਜਨ ਨਹੀਂ ਮਿਲਿਆ ਤਾਂ ਪਤਨੀ ਨੇ ਮੁੰਹ ਨਾਲ ਸਾਹ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਕੋਸ਼ਿਸ਼ ਵੀ ਬੇਕਾਰ ਹੀ ਗਈ। ਆਟੋ ਰਿਕਸ਼ਾ ਵਿਚ ਮੁੰਹ ਨਾਲ ਸਾਹ ਦੇਣ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।

ਰੇਨੂ ਸਿੰਘਲ ਆਗਰੇ ਦੇ ਵਿਕਾਸ ਕਲੋਨੀ ਸੈਕਟਰ 7 ਦੀ ਰਹਿਣ ਵਾਲੀ ਹੈ। ਅਚਾਨਕ ਉਸ ਦੇ ਪਤੀ ਰਵੀ ਸਿੰਘਲ ਦੀ ਸਿਹਤ ਖਰਾਬ ਹੋ ਜਾਂਦੀ ਹੈ। ਸਾਹ ਲੈਣ ਵਿਚ ਮੁਸ਼ਕਿਲ ਹੋਣ ਲੱਗੀ। ਪਤੀ ਦੀ ਤਬਿਅਤ ਵਿਗੜਦੀ ਵੇਖ ਪਤਨੀ ਇਕੱਲੀ ਆਪਣੇ ਪਤੀ ਨੂੰ ਆਟੋ ਰਾਹੀਂ ਲੈ ਕੇ ਹਸਪਤਾਲ ਪਹੁੰਚੀ। ਪਰ ਉੱਥੇ ਉਨ੍ਹਾਂ ਨੂੰ ਦਾਖਲਾ ਮਿਲਦਾ ਉਸ ਤੋਂ ਪਹਿਲਾਂ ਹੀ ਉਹ ਤੜਪਨ ਲੱਗ ਗਿਆ।

ਪਤੀ ਨੂੰ ਮੌਤ ਵੱਲ ਵਧਦਾ ਵੇਖ ਮਹਿਲਾ ਨੇ ਆਪਣੇ ਮੁੰਹ ਤੋਂ ਹੀ ਸਾਹ ਦੇਣੇ ਸ਼ੁਰੂ ਕਰ ਦਿੱਤੇ। ਕਾਫ਼ੀ ਦੇਰ ਤੱਕ ਪਤਨੀ ਆਪਣੇ ਪਤੀ ਨੂੰ ਮਾਊਥ-ਟੂ-ਮਾਊਥ ਆਕਸੀਜਨ ਦੇਣ ਦੀਆਂ ਕੋਸ਼ਿਸ਼ਾਂ ਕਰਦੀ ਰਹੀ ਪਰ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਉਸ ਦੇ ਸਾਹ ਆਕਸੀਜਨ ਨਹੀਂ ਬਣ ਸਕੇ ਅਤੇ ਪਤੀ ਨੇ ਪਤਨੀ ਦੀ ਗੋਦ ਵਿਚ ਦਮ ਤੋੜ ਦਿੱਤਾ। 

ਪਤੀ ਨੂੰ ਬਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕਰਦੀ ਮਹਿਲਾ ਦੀ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਪਰ ਸਵਾਲ ਇਹ ਹੈ ਕਿ ਆਖਿਰ ਕਦੋਂ ਤੱਕ ਇਸ ਦੇਸ਼ ਵਿਚ ਆਕਸੀਜਨ ਦੀ ਕਮੀ ਨਾਲ ਲੋਕ ਮੌਤ ਜਿਹਾ ਖੌਫਨਾਕ ਮੰਜ਼ਰ ਵੇਖਦੇ ਰਹਿਣਗੇ।

Get the latest update about wife lap, check out more about Truescoop News, Husband, lack oxygen & Truescoop

Like us on Facebook or follow us on Twitter for more updates.