ਵਿਆਹ ਵੇਲੇ ਖਾਧੀਆਂ ਸਨ ਇਕੱਠੇ ਜਿਊਣ-ਮਰਨ ਦੀਆਂ ਕਸਮਾਂ, ਇਕੱਠੀ ਚਿਤਾ ਬਲਦੇ ਦੇਖ ਰੋਇਆ ਸਾਰਾ ਪਿੰਡ

ਮੱਧ ਪ੍ਰਦੇਸ਼ ਦਾ ਭਿਆਨਕ ਸਿੱਧੀ ਸੜਕ ਹਾਦਸਾ ਕਿਸੇ ਤੋਂ ਭੁਲਾਏ ਨਹੀਂ ਭੁਲਿਆਇਆ ਜਾ ਰਿਹਾ। ਇਸ ਹਾਦਸੇ ਵਿ

ਮੱਧ ਪ੍ਰਦੇਸ਼ ਦਾ ਭਿਆਨਕ ਸਿੱਧੀ ਸੜਕ ਹਾਦਸਾ ਕਿਸੇ ਤੋਂ ਭੁਲਾਏ ਨਹੀਂ ਭੁਲਿਆਇਆ ਜਾ ਰਿਹਾ। ਇਸ ਹਾਦਸੇ ਵਿਚ ਹੁਣ ਤੱਕ 51 ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਇਸ ਹਾਦਸੇ ਵਿਚ ਇਕ ਪਤੀ-ਪਤਨੀ ਦੀ ਮੌਤ ਦੀ ਖਬਰ ਸਾਹਮਣੇ ਆਈ, ਜਿਨ੍ਹਾਂ ਦਾ ਵਿਆਹ 8 ਜੂਨ 2020 ਨੂੰ ਹੋਇਆ ਸੀ ਅਤੇ ਦੋਵਾਂ ਇਕੱਠਿਆਂ ਜਿਊਣ-ਮਰਨ ਦੇ ਵਾਅਦੇ ਕੀਤੇ ਸਨ। ਉਨ੍ਹਾਂ ਦੇ ਵਾਅਦੇ ਸਭ ਦੀ ਅੱਖਾਂ ਨੂੰ ਨਮ ਕਰਦੇ ਹੋਏ, ਸਾਰਿਆ ਨੂੰ ਰੁਲਾਉਂਦੇ ਹੋਏ ਪੂਰੇ ਹੋਏ। ਦੋਵੇਂ ਇਕੱਠੇ ਇਸ ਅਣਹੋਣੀ ਵਿਚ ਕਾਲ ਦੇ ਮੂੰਹ ਵਿਚ ਚਲੇ ਗਏ। 
 
ਸਿੱਧੀ ਜ਼ਿਲੇ ਦੇ ਸ਼ਮੀ ਤਹਸੀਲ ਦੇ ਗੈਵਟਾ ਪੰਚਾਇਤ ਵਿਚ ਦੇਵਰੀ ਨਿਵਾਸੀ 25 ਸਾਲ ਦਾ ਅਜੇ ਪਨਿਕਾ, ਸਿੱਧੀ ਵਿਚ ਰੂਮ ਲੈ ਕੇ ਰਹਿੰਦਾ ਸੀ ਅਤੇ ਆਪਣੀ 23 ਸਾਲ ਦੀ ਪਤਨੀ ਤਪੱਸਿਆ ਨੂੰ ਏ.ਐਨ.ਐਮ. ਦਾ ਪੇਪਰ ਦਵਾਉਣ ਸਿੱਧੀ ਤੋਂ ਸਤਨਾ ਜਾ ਰਿਹਾ ਸੀ। ਇਸ ਦੌਰਾਨ ਹੋਏ ਸੜਕ ਹਾਦਸੇ ਵਿਚ ਦੋਵੇਂ ਪਤੀ-ਪਤਨੀ ਦੀ ਵੀ ਜਾਨ ਚਲੀ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਵਾਲੇ ਰੋਂਦੇ ਕੁਰਲਾਉਂਦੇ ਘਟਨਾ ਵਾਲੀ ਥਾਂ ਉੱਤੇ ਪੁੱਜੇ ਅਤੇ ਲਾਸ਼ਾਂ ਦੀ ਤਲਾਸ਼ ਕਰਨ ਲੱਗ ਗਏ। ਤਪੱਸਿਆ ਦੀ ਲਾਸ਼ ਮੰਗਲਵਾਰ 3 ਵਜੇ ਮਿਲੀ ਅਤੇ ਅਜੇ ਦੀ ਲਾਸ਼ 5 ਵਜੇ ਮਿਲੀ। ਪੋਸਟਮਾਰਟਮ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਐਂਬੂਲੈਂਸ ਰਾਹੀਂ ਰਾਤੀਂ 10 ਵਜੇ ਦੇਵਰੀ ਪਹੁੰਚਾਇਆ ਗਿਆ।
 
ਪੂਰਾ ਪਿੰਡ ਇਸ ਅਣਹੋਣੀ ਕਾਰਣ ਦੁਖੀ ਸੀ। ਸਾਰਿਆਂ ਦੀਆਂ ਅੱਖਾਂ ਵਿਚ ਹੰਝੂ ਭਰੇ ਹੋਏ ਸਨ ਪਰ ਮਜਬੂਰੀ ਵੇਖੋ ਕਿ ਅਜੇ ਦੇ ਪਿਤਾ ਆਪਣੇ ਪੁੱਤ-ਨੂੰਹ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਨਹੀਂ ਹੋ ਸਕੇ। ਜਿਸ ਵਕਤ ਇਹ ਹਾਦਸਾ ਹੋਇਆ ਅਜੇ ਦੇ ਪਿਤਾ ਗੁਜਰਾਤ ਵਿਚ ਸਨ, ਜੇਕਰ ਉਹ ਉੱਥੋਂ ਆਉਂਦੇ ਤਾਂ ਉਨ੍ਹਾਂ ਨੂੰ ਆਉਣ ਵਿਚ 3 ਦਿਨ ਦਾ ਸਮਾਂ ਲੱਗਦਾ ਤੇ ਪੋਸਟਮਾਰਟਮ ਤੋਂ ਬਾਅਦ ਇੰਨੀ ਦੇਰ ਤੱਕ ਲਾਸ਼ ਨੂੰ ਨਹੀਂ ਰੱਖਿਆ ਜਾ ਸਕਦਾ ਸੀ। ਦੋਨਾਂ ਦਾ ਵਿਆਹ 8 ਮਹੀਨੇ ਪਹਿਲਾਂ ਹੀ ਹੋਇਆ ਸੀ। ਅਜੇ ਪਤਨੀ ਤਪੱਸਿਆ ਨੂੰ ਪੜ੍ਹਾ-ਲਿਖਾ ਕੇ ਕੁਝ ਬਣਾਉਣਾ ਚਾਹੁੰਦਾ ਸੀ ਤੇ ਉਸ ਨੂੰ ਐਗਜ਼ਾਮ ਦਵਾਉਣ ਸਤਨਾ ਲੈ ਕੇ ਜਾ ਰਿਹਾ ਸੀ। ਇਸ ਦੇ ਬਾਅਦ ਅਜੇ ਅਤੇ ਤਪੱਸਿਆ ਦੋਵਾਂ ਦਾ ਅੰਤਿਮ ਸੰਸਕਾਰ ਇਕੱਠੇ ਬੁੱਧਵਾਰ ਨੂੰ ਕੀਤਾ ਗਿਆ।  ਦੋਵਾਂ ਨੂੰ ਇਕ ਹੀ ਚਿਤਾ ਨਾਲ ਦੁਨੀਆ ਤੋਂ ਅਲਵਿਦਾ ਕਰ ਦਿੱਤਾ ਗਿਆ।

Get the latest update about wife, check out more about died, road accident, MP & husband

Like us on Facebook or follow us on Twitter for more updates.