ਹੈਦਰਾਬਾਦ ਰੇਪ ਕੇਸ : ਇਕੱਲੀ ਪ੍ਰਦਰਸ਼ਨ ਕਰਨ ਵਾਲੀ ਅਨੁ ਦੂਬੇ ਨੇ ਪੁਲਸ 'ਤੇ ਬਦਸਲੂਕੀ ਦੇ ਲਗਾਏ ਗੰਭੀਰ ਦੋਸ਼

ਹੈਦਰਾਬਾਦ ਗੈਂਗ ਰੇਪ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਸੰਸਦ ਭਵਨ ਕੋਲ ਧਰਨੇ 'ਤੇ ਬੈਠੀ ਕੁੜੀ ਅਨੁ ਦੂਬੇ ਨੂੰ ਸਵੇਰੇ ਦਿੱਲੀ ਪੁਲਸ ਨੇ ਹਿਰਾਸਤ 'ਚ ਲੈ ਲਿਆ। ਪੁਲਸ ਨੇ ਥਾਣੇ ਲਿਜਾ ਕੇ ਅਨੁ ਤੋਂ ਕਰੀਬ ਚਾਰ ਘੰਟੇ ਤੱਕ ਪੁੱਛਗਿੱਛ...

ਨਵੀਂ ਦਿੱਲੀ— ਹੈਦਰਾਬਾਦ ਗੈਂਗ ਰੇਪ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਸੰਸਦ ਭਵਨ ਕੋਲ ਧਰਨੇ 'ਤੇ ਬੈਠੀ ਕੁੜੀ ਅਨੁ ਦੂਬੇ ਨੂੰ ਸਵੇਰੇ ਦਿੱਲੀ ਪੁਲਸ ਨੇ ਹਿਰਾਸਤ 'ਚ ਲੈ ਲਿਆ। ਪੁਲਸ ਨੇ ਥਾਣੇ ਲਿਜਾ ਕੇ ਅਨੁ ਤੋਂ ਕਰੀਬ ਚਾਰ ਘੰਟੇ ਤੱਕ ਪੁੱਛਗਿੱਛ ਕੀਤੀ। ਜਦਕਿ ਹੁਣ ਪੁਲਸ ਨੇ ਪ੍ਰਦਰਸ਼ਨ ਨਾ ਕਰਨ ਦੀ ਸ਼ਰਤ 'ਤੇ ਉਸ ਨੂੰ ਛੱਡ ਦਿੱਤਾ ਹੈ। ਬਾਹਰ ਨਿਕਲ ਕੇ ਕੁੜੀ ਨੇ ਇਲਜ਼ਾਮ ਲਗਾਇਆ ਕਿ ਪੁਲਸ ਵਾਲਿਆਂ ਨੇ ਮੈਨੂੰ ਨਹੁੰ ਚੁਭਾਏ ਅਤੇ ਮਾਰਿਆ। ਕੁੜੀ ਨੇ ਆਪਣੇ ਹੱਥ 'ਤੇ ਸੱਟ ਦੇ ਨਿਸ਼ਾਨ ਵੀ ਦਿਖਾਏ। ਅਨੁ ਨੇ ਦੱਸਿਆ ਕਿ ਤਿੰਨ ਲੇਡੀ ਕਾਂਸਟੇਬਲ ਮੇਰੇ 'ਤੇ ਚੜ੍ਹੀਆਂ ਸਨ। ਉਹ ਕੁਝ ਜਾਣਕਾਰੀ ਮੰਗ ਰਹੇ ਸੀ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਬਾਹਰ ਜਾ ਕੇ ਹੀ ਬੋਲਾਂਗੀ। ਮੈਂ ਇਨਕਾਰ ਕਰ ਰਹੀ ਸੀ। ਇਸ ਲਈ ਉਨ੍ਹਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ। ਉਨ੍ਹਾਂ ਨੇ ਮੈਨੂੰ ਨਹੁੰ ਚੁਭਾਏ ਅਤੇ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਨੇ ਮੈਨੂੰ ਬੈਠਣ ਲਈ ਕਿਹਾ ਪਰ ਮੈਂ ਬੈਠੀ ਨਹੀਂ”।

ਰਾਂਚੀ, ਹੈਦਰਾਬਾਦ ਤੇ ਚੰਡੀਗੜ੍ਹ ਤੋਂ ਬਾਅਦ ਹੁਣ ਦਿੱਲੀ 'ਚ 55 ਸਾਲਾ ਔਰਤ ਬਣੀ ਹਵਸ ਦਾ ਸ਼ਿਕਾਰ

ਅਨੁ ਨੇ ਅੱਗੇ ਰੋਂਦੇ ਹੋਏ ਕਿਹਾ, “ਜੋ ਤੁਸੀਂ ਮੈਨੂੰ ਪੁੱਛ ਰਹੇ ਹੋ, ਉਹ ਮੇਰੇ ਬਾਰੇ ਨਹੀਂ ਹੈ। ਮੈਂ ਇਹ ਇਸ ਲਈ ਕਰ ਰਹੀ ਹਾਂ ਤਾਂ ਜੋ ਮੈਂ ਕੱਲ੍ਹ ਸੜ੍ਹ ਕੇ ਨਾ ਮਰਾਂ। ਉਹ ਕੁੜੀ ਮਰ ਗਈ, ਸਭ ਕੁੜੀਆਂ ਮਰ ਗਈਆਂ। ਹਰ 20 ਮਿੰਟ 'ਚ ਕਿਸੇ ਕੁੜੀ ਨਾਲ ਰੇਪ ਹੁੰਦਾ ਹੈ। ਮੈਂ ਮਰਨਾ ਨਹੀਂ ਚਾਹੁੰਦੀ। ਮੈਂ ਹੋਰ ਬਲਾਤਕਾਰ ਦੇ ਮਾਮਲੇ ਨਹੀਂ ਵੇਖ ਸਕਦੀ। ਮੈਂ ਪੁਰੀ ਰਾਤ ਸੋ ਨਹੀਂ ਸਕੀ ਅਤੇ ਇਹ ਸਿਰਫ ਇਕ ਰਾਤ ਦੀ ਗੱਲ ਨਹੀਂ ਹੈ”।

ਸੋਚੀ-ਸਮਝੀ ਸਾਜਿਸ਼ ਸੀ ਹੈਦਾਰਾਬਾਦ 'ਚ ਡਾਕਟਰ ਮਹਿਲਾ ਨਾਲ ਹੋਈ ਦਰਿੰਦਗੀ, ਹੋਇਆ ਵੱਡਾ ਖੁਲਾਸਾ

ਦੱਸ ਦਈਏ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਅਨੁ ਦੂਬੇ ਸੰਸਦ ਭਵਨ ਦੇ ਬਾਹਰ ਸੜਕ 'ਤੇ ਬੈਠ ਕੇ ਧਰਨਾ ਕਰ ਆਪਣਾ ਰੋਸ ਜ਼ਾਹਿਰ ਕਰ ਰਹੀ ਸੀ। ਅਨੁ ਤੋਂ ਜਦੋਂ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਕੱਲ੍ਹ ਮੈਂ ਵੀ ਸੜਾਂਗੀ, ਪਰ ਮੈਂ ਲੜਾਂਗੀ। ਮੈਂ ਉਮੀਦ ਨਹੀਂ ਕਰ ਰਹੀ ਕੀ ਕੋਈ ਮੇਰਾ ਸਾਥ ਦੇਵੇ। ਇਸ ਤੋਂ ਬਾਅਦ ਪੁਲਸ ਨੇ ਅਨੁ ਨੂੰ ਉੱਥੋਂ ਹੱਟਾ ਦਿੱਤਾ ਅਤੇ ਕਿਹਾ ਕਿ ਜੰਤਰ-ਮੰਤਰ 'ਤੇ ਜਾ ਕੇ ਧਰਨਾ ਕਰੋ।

Get the latest update about Anu Dubey, check out more about Delhi Police, Hyderabad News, Priyanka Reddy In Trend & Crime News

Like us on Facebook or follow us on Twitter for more updates.