ਸੰਸਦ 'ਚ ਗੂੰਜਿਆਂ ਹੈਦਰਾਬਾਦ ਗੈਂਗਰੇਪ ਕਾਂਡ, ਜਯਾ ਬੱਚਨ ਨੇ ਕਿਹਾ ਦੋਸ਼ੀਆਂ ਨੂੰ ਦਿਓ ਚੌਰਾਹੇ 'ਤੇ ਤੜਫਾ-ਤੜਫਾ ਕੇ ਸਜ਼ਾ  

ਪੂਰੇ ਦੇਸ਼ ਨੂੰ ਹਿਲਾ ਦੇਣ ਵਾਲੇ ਹੈਦਾਰਾਬਾਦ ਗੈਂਗਰੇਪ ਕਾਂਡ ਦਾ ਮੁੱਦਾ ਅੱਜ ਸੰਸਦ ਭਵਨ 'ਚ ਗੂੰਜਿਆਂ ...

ਨਵੀਂ ਦਿੱਲੀ— ਪੂਰੇ ਦੇਸ਼ ਨੂੰ ਹਿਲਾ ਦੇਣ ਵਾਲੇ ਹੈਦਾਰਾਬਾਦ ਗੈਂਗਰੇਪ ਕਾਂਡ ਦਾ ਮੁੱਦਾ ਅੱਜ ਸੰਸਦ ਭਵਨ 'ਚ ਗੂੰਜਿਆਂ। ਰਾਜ ਸਭਾ 'ਚ ਸਭਾਪਤੀ ਵੈਂਕੇਯਾ ਨਾਇਡੂ ਦੀ ਮੌਜੂਦਗੀ 'ਚ ਸੰਸਦ ਮੈਂਬਰ ਨੇ ਇਸ ਮੁੱਦੇ 'ਤੇ ਚਰਚਾ ਕੀਕੀ ਅਤੇ ਪੀੜਤਾ ਦੇ ਪਰਿਵਾਰ ਨੂੰ ਜਲਦ ਤੋਂ ਜਲਦ ਹੀ ਇਨਸਾਫ ਦਿਲਾਉਣ ਦੀ ਵੀ ਗੱਲ ਕਹੀ। ਰਾਜ ਸਭਾ 'ਚ ਸੰਸਦ ਮੈਂਬਰਾਂ ਨੇ ਅਜਿਹੇ ਅਪਰਾਧਾਂ ਨੂੰ ਫਾਸਟ ਟ੍ਰਾਕ ਕੋਰਟ 'ਚ ਚਲਾਏ ਜਾਣ ਅਤੇ ਸਖ਼ਤ ਸਜ਼ਾ ਦਿਲਾਉਣ ਦੀ ਵੀ ਗੱਲ ਕਹੀ। ਇਸ ਮੁੱਦੇ 'ਤੇ ਦੁਪਹਿਰ 12 ਵਜੇ ਲੋਕ ਸਭਾ 'ਚ ਚਰਚਾ ਹੋਵੇਗੀ। ਚਰਚਾ ਦੀ ਸ਼ੁਰੂਆਤ ਨੇਤਾ ਵਿਰੋਧੀ ਧਿਰ ਅਤੇ ਕਾਂਗਰਸ ਸੰਸਦ ਗੁਲਾਮ ਨਬੀ ਆਜ਼ਾਦ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸੂਬਾ ਜਾਂ ਸਰਕਾਰ ਨਹੀਂ ਚਾਹੀਦੀ ਹੈ। ਉਸ ਦੇ ਸੂਬੇ 'ਚ ਅਜਿਹੀਆਂ ਘਟਨਾਵਾਂ ਘਟਣ, ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਅਸੀਂ ਬਹੁਤ ਕਾਨੂੰਨ ਬਣਾਏ ਪਰ ਕਦੀ-ਕਦੀ ਸਿਰਫ ਕਾਨੂੰਨ ਬਣਾਉਣ ਨਾਲ ਹੀ ਸਮੱਸਿਆ ਹੱਲ ਨਹੀਂ ਹੁੰਦੀ। ਇਸ ਬੀਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੂਰੇ ਸਮਾਜ ਨੂੰ ਖੜ੍ਹਾ ਹੋਣਾ ਹੋਵੇਗਾ।

ਦਿੱਲੀ 'ਚ ਸਾਈਨ ਬੋਰਡ 'ਤੇ ਮਨਜਿੰਦਰ ਸਿੰਘ ਸਿਰਸਾ ਨੇ ਫੇਰੀ ਕਾਲਖ਼

ਦੱਸ ਦੱਈਏ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਪੀੜਤਾ ਦੇ ਪਰਿਵਾਰ ਨੂੰ ਜਲਦ ਹੀ ਇਨਸਾਫ਼ ਦਿਲਾਉਣ ਦੀ ਗੱਲ ਕਹੀ ਅਤੇ ਮਹਿਲਾ ਸੁਰੱਖਿਆ ਲਈ ਕਦਮ ਚੁੱਕਣ ਲਈ ਵੀ ਕਿਹਾ। ਸੰਜੇ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਇਨਸਾਫ਼ 'ਚ ਦੇਰ ਨਾ ਹੋਵੇ, ਬਲਾਤਕਾਰ ਦੇ ਮਾਮਲਿਆਂ 'ਚ ਨਿਸ਼ਚਿਤ ਸਸੇਂ 'ਚ ਫਾਰਟ ਟ੍ਰਾਕ ਕੋਰਟ ਦੇ ਅੰਦਰ ਸੁਣਵਾਈ ਹੋਵੇ ਅਤੇ ਜਲਦ ਤੋਂ ਜਲਦ ਹੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਨਿਰਭੈ ਦੇ ਦੋਸ਼ੀਆਂ ਨੂੰ ਹੁਣ ਤੱਕ ਸਜ਼ਾ ਨਹੀਂ ਹੋਈ ਹੈ। ਇਸ ਮਾਮਲੇ 'ਚ ਸਮੇਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਸਮਾਜਵਾਦੀ ਪਾਰਟੀ ਤੋਂ ਸੰਸਦ ਮੈਂਬਰ ਜਯਾ ਬੱਚਨ ਨੇ ਵੀ ਇਸ ਮੁੱਦੇ 'ਚੇ ਆਪਣੀ ਗੱਲ ਰੱਖੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਤੇ ਮੈਂ ਪਤਾ ਨਹੀਂ ਕਿੰਨੇ ਵਾਰ ਬੋਲ ਚੁੱਕੀ ਹਾਂ। ਸਰਕਾਰ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ। ਇਕ ਦਿਨ ਪਹਿਲਾਂ ਹੀ ਹੈਦਰਾਬਾਦ 'ਚ ਉਸ ਜਗ੍ਹਾ ਹਾਦਸਾ ਹੋਇਆ ਸੀ। ਕੁਝ ਦੋਸ਼ਾਂ 'ਚ ਜਨਤਾ ਦੋਸ਼ੀਆਂ ਨੂੰ ਸਜ਼ਾ ਦਿੰਦੀ ਹੈ। ਦੋਸ਼ੀਆਂ ਨੂੰ ਹੁਣ ਜਨਤਾ ਹੀ ਸਬਕ ਸਿਖਾਏ।

Get the latest update about News In Punjabi, check out more about National News, True Scoop News, Jaya Bachchan Mob Justice Against Accused & Hyderabad Gangrape Discussed Rajya Sabha

Like us on Facebook or follow us on Twitter for more updates.