ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਹੋਏ ਗੈਂਗਰੇਪ 'ਤੇ ਤੇਲੰਗਾਨਾ ਗ੍ਰਹਿ ਮੰਤਰੀ ਨੇ ਦਿੱਤਾ ਬੇਤੁਕਾ ਬਿਆਨ

ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਇਕ ਪਸ਼ੂ ਡਾਕਟਰ ਦਾ ਕਤਲ ਅਤੇ ਗੈਂਗਰੇਪ ਮਾਮਲੇ 'ਚ ਸੂਬਾ ...

ਹੈਦਰਾਬਾਦ — ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਇਕ ਪਸ਼ੂ ਡਾਕਟਰ ਦਾ ਕਤਲ ਅਤੇ ਗੈਂਗਰੇਪ ਮਾਮਲੇ 'ਚ ਸੂਬਾ ਸਰਕਾਰ ਦੇ ਇਕ ਮੰਤਰੀ ਨੇ ਟਿੱਪਣੀ ਕੀਤੀ ਹੈ। ਸੂਬੇ 'ਚ ਤੇਲੰਗਾਨਾ ਰਾਸ਼ਟਰੀ ਕਮੇਟੀ ਦੀ ਸਰਕਾਰ 'ਚ ਗ੍ਰਹਿ ਮੰਤਰੀ ਮਹਿਮੂਦ ਅਲੀ  ਨੇ ਇਸ ਮਾਮਲੇ 'ਤੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਹ ਇਕ ਡਾਕਟਰ ਸੀ.. ਪੜ੍ਹੀ-ਲਿਖੀ ਸੀ... ਕਿਉਂ ਉਸ ਨੇ ਆਪਣੀ ਭੈਣ ਨੂੰ ਫੋਨ ਕੀਤਾ? ਉਸ ਨੂੰ 100 ਨੰਬਰ 'ਤੇ ਪਹਿਲਾਂ ਫੋਨ ਕਰਨਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਗੈਂਗਰੇਪ ਦੇ ਮਾਮਲੇ 'ਚ ਹੈਦਰਾਬਾਦ ਦੀ ਸਾਇਬਰਾਬਾਦ ਥਾਮਾ ਪੁਲਿਸ ਨੇ ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ 'ਚ 2 ਗੱਡੀਆਂ ਦੇ ਡ੍ਰਾਈਵਰ ਅਤੇ ਇਕ ਕਲੀਨਰ ਹੈ। ਦੋਸ਼ੀ ਦੀ ਪਛਾਣ ਮੁਹੰਮਦ ਪਾਸ਼ਾ, ਨਵੀਨ, ਕੇਸ਼ਾਵੁਲੁ ਅਤੇ ਸ਼ਿਵਾ ਦੇ ਤੌਰ 'ਤੇ ਹੋਈ ਹੈ। ਪੁਲਿਸ ਨੇ ਕਿਹਾ ਹੈ ਕਿ ਪਹਿਲਾਂ ਇਨ੍ਹਾਂ ਲੋਕਾਂ ਨੇ ਪੀੜਤਾ ਨੂੰ ਅਗਵਾ ਕੀਤਾ ਅਤੇ ਫਿਰ ਗੈਂਗਰੇਪ ਕੀਤਾ। ਬਾਅਦ 'ਚ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਕਿਹਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

ਰਾਂਚੀ 'ਚ ਵਿਦਿਆਰਥਣ ਨਾਲ ਗੈਂਗਰੇਪ ਮਾਮਲੇ 'ਚ 12 ਦੋਸ਼ੀ ਗ੍ਰਿਫਤਾਰ

ਰਾਸ਼ਟਰੀ ਮਹਿਲਾ ਕਮਿਸ਼ਨ 27 ਸਾਲ ਪਸ਼ੂ ਡਾਕਟਰ ਦਾ ਕਤਲ ਦਾ ਮਾਮਲਾ ਪੁਲਿਸ ਨੇ ਸਾਹਮਣੇ ਚੁੱਕਣ ਲਈ ਇਕ ਮੈਂਬਰ ਭੇਜ ਰਿਹਾ ਹੈ। ਐੱਨ. ਸੀ. ਡਬਲਯੂ. ਦੀ ਪ੍ਰਧਾਨ ਰੇਖਾ ਸ਼ਰਮਾ ਨੇ ਟਵੀਟ ਕੀਤਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ, ਉਦੋਂ ਤੱਕ ਐੱਨ. ਸੀ. ਡਬਲਯੂ. ਕੋਈ ਕਸਰ ਨਹੀਂ ਛੱਡੇਗਾ। ਸਾਈਬਰਾਬਾਦ ਪੁਲਿਸ ਅਯੁਕਤ ਵੀ. ਸੀ. ਸੱਜਨਾਰ ਨੂੰ ਲਿਖੇ ਪੱਤਰ 'ਚ ਸ਼ਰਮਾ ਨੇ ਕਿਹਾ ਹੈ ਕਿ ਘਟਨਾ ਦੀ ਖ਼ਬਰ ਨਾਲ ਕਮਿਸ਼ਨ ਦੁਖੀ ਹੈ ਅਤੇ ਉਸ ਨੂੰ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਰੂਪ ਤੋਂ ਚਿੰਤਾ ਹੈ। ਸ਼ਰਮਾ ਨੇ ਪੱਤਰ 'ਚ ਲਿਖਿਆ ਹੈ ਕਿ ਇਸ ਮਾਮਲੇ 'ਚ ਜਾਂਚ ਲਈ ਰਾਸ਼ਟਰੀ ਮਹਿਲਾ ਕਮਿਸ਼ਨ ਆਪਣੇ ਇਕ ਮੈਂਬਰ ਨੂੰ ਪ੍ਰਧਾਨਗੀ 'ਚ ਜਾਂਚ ਕਮੇਟੀ ਬਣਾਉਣ ਜਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਦੇਖਦੇ ਹੋਏ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਕਿਰਪਾ ਇਸ ਸੰਬੰਧ 'ਚ ਜਾਂਚ ਕਰੋ ਅਤੇ ਕਾਰਵਾਈ ਕਰੋ। ਸ਼ਰਮਾ ਨੇ ਕਿਹਾ ਹੈ ਕਿ ਕਮਿਸ਼ਨ ਨੂੰ ਇਕ ਵਿਸਤ੍ਰਿਤ ਕਾਰਵਾਈ ਰਿਪੋਰਟ ਦਿੱਤੀ ਜਾ ਸਕਦੀ ਹੈ। ਪੁਲਿਸ ਅਨੁਸਾਰ ਸਾਰੇ ਦੋਸ਼ੀਆਂ ਨੂੰ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਹੋ ਸਕਦਾ ਹੈ ਪੀਤੜਾ ਦੀ ਸਕੂਟਰੀ ਨੂੰ ਜਾਣਬੁੱਝ ਕੇ ਪੈਂਚਰ ਕੀਤਾ ਗਿਆ ਹੋਵੇ ਅਤੇ ਫਿਰ ਮਦਦ ਕਰਨ ਦੇ ਬਹਾਨੇ ਰੇਪ ਕੀਤਾ ਗਿਆ। ਪੀੜਤਾ ਦੀ ਭੈਣ ਨੇ ਦੱਸਿਆ ਕਿ ਉਸ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਤੂੰ ਥੋੜੀ ਦੇਰ ਮੇਰੇ ਨਾਲ ਗੱਲ ਕਰਦੀ ਰਹਿ, ਉਸ ਨੇ ਮੈਨੂੰ ਪੂਰੀ ਘਟਨਾ ਦੇ ਬਾਰੇ 'ਚ ਦੱਸਿਆ ਫਿਰ ਕਿਹਾ ਕਿ ਉਸ ਨੂੰ ਡਰ ਲਗ ਰਿਹਾ ਹੈ, ਮੈਨੂੰ ਲੱਗਾ ਕਿ ਦੇਰ ਹੋ ਗਈ ਹੈ, ਇਸ ਲਈ ਉਹ ਅਜਿਹਾ ਕਹਿ ਰਹੀ ਹੈ। ਮੈਂ ਉਸ ਨੂੰ ਕਿਹਾ ਕਿ ਤੂੰ ਟੋਲ ਬੂਥ 'ਤੇ ਜਾ ਕੇ ਖੜ੍ਹੀ ਹੋ ਜਾ, ਫਿਰ ਮੈਂ ਕਿਹਾ ਕਿ ਮੈਂ ਤੁਹਾਨੂੰ 5 ਮਿੰਟ ਤੋਂ ਬਾਅਦ ਫੋਨ ਕਰਦੀ ਹਾਂ। ਉਨ੍ਹਾਂ ਨੇ ਦੱਸਿਆ ਕਿ 15 ਮਿੰਟ ਬਾਅਦ ਉਸ ਨੂੰ ਫੋਨ ਕੀਤਾ, ਉਦੋਂ ਤੱਕ ਉਸ ਦਾ ਮੋਬਾਇਲ ਬੰਦ ਹੋ ਗਿਆ, ਜਦੋਂ ਉਹ ਘਰ ਤੋਂ ਜਾ ਰਹੀ ਸੀ ਤਾਂ ਉਦੋਂ ਮੈਂ ਦੇਖਿਆ ਕਿ ਉਸ ਦੇ ਮੋਬਾਇਲ 'ਚ ਸਿਰਫ 10 ਪਰਸੈਂਟ ਬੈਟਰੀ ਬਚੀ ਸੀ ਤਾਂ ਮੈਨੂੰ ਲੱਗਾ ਕਿ ਉਸ ਦਾ ਮੋਬਾਇਲ ਸ਼ਾਇਦ ਬੰਦ ਹੋ ਗਿਆ ਹੋਵੇਗਾ। ਇਸ ਦੇ 15 ਮਿੰਟ ਬਾਅਦ ਮੈਂ ਫਿਰ ਫੋਨ ਕੀਤਾ, ਮੋਬਾਇਲ ਫਿਰ ਵੀ ਬੰਦ ਸੀ।

Get the latest update about National News, check out more about True Scoop News, Hyderabad Woman Doctor Gangrape Telangana Home Minister Mohammed Mahmood Ali Call Sister, Statement & News In Punjabi

Like us on Facebook or follow us on Twitter for more updates.