ਕੋਰੋਨਾ ਸੰਕਟ: IAF ਨੇ ਸੰਭਾਲਿਆ ਮੋਰਚਾ, ਸਪਲਾਈ 'ਚ ਤੇਜ਼ੀ ਲਈ ਏਅਰਲਿਫਟ ਕੀਤੇ ਜਾ ਰਹੇ ਆਕਸੀਜਨ ਟੈਂਕਰ

ਦੇਸ਼ ਦੇ ਕਈ ਹਿੱਸfਆਂ ਵਿਚ ਜਾਰੀ ਆਕਸੀਜਨ ਸੰਕਟ ਵਿਚਾਲੇ ਹੁਣ ਭਾਰਤੀ ਹਵਾਈ ਫੌਜ ਨੇ ਮੋਰਚਾ ਸੰਭਾ...

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸfਆਂ ਵਿਚ ਜਾਰੀ ਆਕਸੀਜਨ ਸੰਕਟ ਵਿਚਾਲੇ ਹੁਣ ਭਾਰਤੀ ਹਵਾਈ ਫੌਜ ਨੇ ਮੋਰਚਾ ਸੰਭਾਲ ਲਿਆ ਹੈ। ਹਵਾਈ ਫੌਜ ਦੇ ਜਹਾਜ਼ ਵੱਖ-ਵੱਖ ਹਿੱਸਿਆਂ ਵਿਚ ਆਕਸੀਜਨ ਦੇ ਕੰਟੇਨਰਸ ਪਹੁੰਚਾ ਰਹੇ ਹਨ ਤਾਂਕਿ ਸਪਲਾਈ ਦੇ ਮਿਸ਼ਨ ਵਿਚ ਤੇਜ਼ੀ ਲਿਆ ਕੇ ਹਾਲਾਤ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਸਿਲਸਿਲੇ ਵਿਚ ਹਵਾਈ ਫੌਜ ਦੇ C-17 ਅਤੇ IL-76 ਜਹਾਜ਼ਾਂ ਨੇ ਦੇਸ਼ ਭਰ ਵਿਚ ਆਪਣੀ ਆਕਸੀਜਨ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੌਰਾਨ ਦੇਸ਼ਭਰ ਦੇ ਸਟੇਸ਼ਨਾਂ ਉੱਤੇ ਵੱਡੇ ਆਕਸੀਜਨ ਟੈਂਕਰਾਂ ਨੂੰ ਏਅਰਲਿਫਟ ਕੀਤਾ ਜਾ ਰਿਹਾ ਹੈ ਤਾਂਕਿ ਆਕਸੀਜਨ ਦੀ ਵੰਡ ਵਿਚ ਤੇਜ਼ੀ ਲਿਆਈ ਜਾ ਸਕੇ।

ਭਾਰਤੀ ਹਵਾਈ ਫੌਜ ਵਲੋਂ ਦਿੱਤੇ ਤਾਜ਼ਾ ਬਿਆਨ ਵਿਚ ਦੱਸਿਆ ਗਿਆ ਹੈ ਕਿ ਦੇਸ਼ ਭਰ ਦੇ ਵੱਡੇ ਸਟੇਸ਼ਨਾਂ ਉੱਤੇ ਵੱਡੇ ਆਕਸੀਜਨ ਟੈਂਕਰਾਂ ਨੂੰ ਏਅਰਲਿਫਟ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂਕਿ ਜ਼ਰੂਰੀ ਆਕਸੀਜਨ ਦੀ ਵੰਡ ਵਿਚ ਤੇਜ਼ੀ ਲਿਆਂਦੀ ਜਾ ਸਕੇ। ਫੌਜ ਵਲੋਂ ਕਿਹਾ ਗਿਆ ਹੈ ਕਿ ਆਪਰੇਸ਼ਨ ਦੇ ਇਕ ਹਿੱਸੇ ਦੇ ਰੂਪ ਵਿਚ IAF ਦੇ C-17 ਅਤੇ IL-76 ਜਹਾਜ਼ਾਂ ਨੇ ਗੁਜ਼ਰੇ ਦਿਨ ਦੋ ਖਾਲੀ ਕ੍ਰਾਯੋਜੇਨਿਕ ਆਕਸੀਜਨ ਕੰਟੇਨਰਾਂ ਨੂੰ ਏਅਰਲਿਫਟ ਕੀਤਾ ਅਤੇ ਇੱਕ IL-76 ਜਹਾਜ਼ ਨੇ ਇਕ ਖਾਲੀ ਕੰਟੇਨਰ ਨੂੰ ਵੈਸਟ ਬੰਗਾਲ ਦੇ ਪਨਾਗਰ ਵਿਚ ਏਅਰਲਿਫਟ ਕੀਤਾ।  

ਆਕਸੀਜਨ ਦੀ ਉਪਲਬੱਧਤਾ ਨੂੰ ਲੈ ਕੇ ਕਰ ਚੁੱਕੇ ਹਨ ਬੈਠਕ
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਭਰ ਵਿਚ ਆਕਸੀਜਨ ਦੀ ਸਪਲਾਈ ਦੀ ਸਮੀਖਿਆ ਬੈਠਕ ਕੀਤੀ ਸੀ।  ਇਸ ਦੌਰਾਨ ਆਕਸੀਜਨ ਦੀ ਉਪਲਬੱਧਤਾ ਨੂੰ ਵਧਾਉਣ ਦੇ ਤਰੀਕਾਂ ਅਤੇ ਸਾਧਨਾਂ ਉੱਤੇ ਚਰਚਾ ਕੀਤੀ ਗਈ ਸੀ।

Get the latest update about IAF, check out more about Trending, Truescoop News, Speed up supply & Airlifting oxygen tanker

Like us on Facebook or follow us on Twitter for more updates.