ਬੇਟੇ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਆਈਏਐਸ ਸੰਜੇ ਪੋਪਲੀ, ਕਿਹਾ- ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ, ਉਨ੍ਹਾਂ ਨੂੰ ਇਨਸਾਫ ਜ਼ਰੂਰ ਮਿਲੇਗਾ

ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫਸੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਕੱਲ੍ਹ ਆਪਣੇ ਬੇਟੇ ਕਾਰਤਿਕ ਪੋਪਲੀ (26) ਦੇ ਸੰਸਕਾਰ ਵਿੱਚ ਸ਼ਾਮਲ ਹੋਏ ਜਿਸ ਦੀ ਸੈਕਟਰ 11 ਸਥਿਤ ਆਪਣੇ ਘਰ 'ਚ ਹੀ ਸ਼ਨੀਵਾਰ ਨੂੰ ਗੋਲੀਆਂ ਲਗਨ ਨਾਲ ਮੌਤ ਹੋ ਗਈ ਸੀ...

ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫਸੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਕੱਲ੍ਹ ਆਪਣੇ ਬੇਟੇ ਕਾਰਤਿਕ ਪੋਪਲੀ (26) ਦੇ ਸੰਸਕਾਰ ਵਿੱਚ ਸ਼ਾਮਲ ਹੋਏ ਜਿਸ ਦੀ ਚੰਡੀਗੜ੍ਹ ਸੈਕਟਰ 11 ਸਥਿਤ ਆਪਣੇ ਘਰ 'ਚ ਹੀ ਸ਼ਨੀਵਾਰ ਨੂੰ ਗੋਲੀਆਂ ਲਗਨ ਨਾਲ ਮੌਤ ਹੋ ਗਈ ਸੀ। ਕੱਲ੍ਹ  ਚੰਡੀਗੜ੍ਹ ਸੈਕਟਰ 25 ਦੇ ਸ਼ਮਸ਼ਾਨਘਾਟ 'ਚ ਸੰਜੇ ਪੋਪਲੀ ਨੇ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਕੀਤਾ। ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਪੰਜਾਬ ਪੁਲਿਸ ਵੱਲੋਂ ਰੋਪੜ ਦੀ ਜ਼ਿਲ੍ਹਾ ਜੇਲ੍ਹ ਤੋਂ ਉਸ ਦੇ ਪੁੱਤਰ ਕਾਰਤਿਕ ਪੋਪਲੀ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਲਿਆਂਦਾ ਗਿਆ ਸੀ।

ਬੇਟੇ ਕਾਰਤਿਕ ਦੇ ਅੰਤਿਮ ਸੰਸਕਾਰ ਤੋਂ ਬਾਅਦ ਸੰਜੇ ਪੋਪਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਸਰਕਾਰ ਅਤੇ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਉਨ੍ਹਾਂ ਨੂੰ ਇਨਸਾਫ ਜ਼ਰੂਰ ਮਿਲੇਗਾ। ਦਸ ਦਈਏ ਕਿ ਸਸਕਾਰ ਤੋਂ ਪਹਿਲਾਂ, ਫੋਰੈਂਸਿਕ ਮਾਹਰਾਂ ਦੇ ਡਾਕਟਰਾਂ ਦੇ ਇੱਕ ਵਿਸ਼ੇਸ਼ ਪੈਨਲ ਨੇ ਪੀਜੀਆਈ ਵਿੱਚ ਲਾਸ਼ ਦਾ ਪੋਸਟਮਾਰਟਮ ਕੀਤਾ, ਜਿਸਦੀ ਵੀਡੀਓਗ੍ਰਾਫੀ ਕੀਤੀ ਗਈ। ਇਹ ਸਾਰੀ ਕਾਰਵਾਈ ਮੈਜਿਸਟ੍ਰੇਟ ਏਡੀਸੀ ਅਮਿਤ ਕੁਮਾਰ ਦੀ ਦੇਖ-ਰੇਖ ਹੇਠ ਹੋਈ।


ਜਿਕਰਯੋਗ ਹੈ ਕਿ 2008 ਬੈਚ ਦੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ 20 ਜੂਨ ਨੂੰ ਨਵਾਂਸ਼ਹਿਰ ਵਿਖੇ ਸੀਵਰੇਜ ਪਾਈਪ ਲਾਈਨ ਵਿਛਾਉਣ ਲਈ ਟੈਂਡਰ ਕਲੀਅਰ ਕਰਨ ਲਈ ਰਿਸ਼ਵਤ ਵਜੋਂ 7 ਲੱਖ ਰੁਪਏ ਦੀ ਮੰਗ ਕਰਨ ਦੇ ਦੋਸ਼ ਵਿੱਚ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੋਪਲੀ ਦੇ ਇਕ ਸਾਥੀ, ਸੰਦੀਪ ਵਾਟਸ ਨੂੰ ਵੀ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। 


Get the latest update about corruption, check out more about ias sanjay popli, ias sanjay popli case, punjab news & sanjay popli son died

Like us on Facebook or follow us on Twitter for more updates.