ਕਰੱਪਸ਼ਨ ਕੇਸ ਵਿਚ ਫੜੇ IAS ਪੋਪਲੀ ਦਾ ਦਾਅਵਾ- ਵਿਜੀਲੈਂਸ ਨੇ ਮੇਰੇ ਸਾਹਮਣੇ ਪੁੱਤਰ ਨੂੰ ਗੋਲੀ ਮਾਰੀ, ਹੁਣ ਮੈਨੂੰ ਵੀ ਕਤਲ ਕਰ ਦੇਣਗੇ

ਚੰਡੀਗੜ੍ਹ- ਕਰੱਪਸ਼ਨ ਕੇਸ ਵਿਚ ਫਸੇ ਪੰਜਾਬ ਦੇ ਸੀਨੀਅਰ IAS ਅਫਸਰ ਸੰਜੇ ਪੋਪਲੀ

ਚੰਡੀਗੜ੍ਹ- ਕਰੱਪਸ਼ਨ ਕੇਸ ਵਿਚ ਫਸੇ ਪੰਜਾਬ ਦੇ ਸੀਨੀਅਰ IAS ਅਫਸਰ ਸੰਜੇ ਪੋਪਲੀ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਕਾਰਤਿਕ ਪੋਪਲੀ ਦਾ ਕਤਲ ਹੋਇਆ ਹੈ। ਉਨ੍ਹਾਂ ਦੇ ਸਾਹਮਣੇ ਪੁੱਤਰ ਨੂੰ ਵਿਜੀਲੈਂਸ ਨੇ ਖੜ੍ਹਾ ਕਰਕੇ ਗੋਲੀ ਮਾਰੀ ਹੈ। ਮੈਂ ਇਸ ਦਾ ਚਸ਼ਮਦੀਦ ਹਾਂ। ਹੁਣ ਇਹ ਮੈਨੂੰ ਵੀ ਕਤਲ ਕਰਨ ਲਈ ਲਿਜਾ ਰਹੇ ਹਨ। ਪੋਪਲੀ ਨੂੰ ਸ਼ਨੀਵਾਰ ਦੇਰ ਰਾਤ ਹਸਪਤਾਲ ਲਿਜਾਇਆ ਗਿਆ। ਜਿੱਥੇ ਮੀਡੀਆ ਦੇ ਅੱਗੇ ਉਨ੍ਹਾਂ ਨੇ ਇਹ ਗੱਲ ਕਹੀ। ਪੋਪਲੀ ਨੇ ਇਸ ਦੇ ਲਈ ਵਿਜੀਲੈਂਸ ਦੇ ਡੀ.ਐੱਸ.ਪੀ. ਅਜੇ ਕੁਮਾਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ। 
ਇਸ ਤੋਂ ਪਹਿਲਾਂ ਕਾਰਤਿਕ ਪੋਪਲੀ ਦੀ ਮਾਂ ਸ਼੍ਰੀ ਪੋਪਲੀ ਨੇ ਵੀ ਪੁੱਤਰ ਦੀ ਮੌਤ ਲਈ ਵਿਜੀਲੈਂਸ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਵਿਜੀਲੈਂਸ ਘਰ ਦੀ ਉਪਰੀ ਮੰਜ਼ਿਲ 'ਤੇ ਲੈ ਗਈ ਸੀ। ਉਥੇ ਹੀ ਉਸ ਨੂੰ ਗੋਲੀ ਮਾਰੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਜ਼ਿੰਮੇਵਾਰ ਪੁਲਿਸ ਵਾਲਿਆਂ ਦੀ ਵਰਦੀ ਨਹੀਂ ਉਤਰਵਾ ਦਿੰਦੇ, ਉਦੋਂ ਤੱਕ ਖੂਨ ਲੱਗੇ ਹੱਥ ਨਹੀਂ ਧੋਵਾਂਗੀ।
ਵਿਜੀਲੈਂਸ ਦੇ DSP ਅਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਰੇਡ ਜ਼ਰੂਰ ਕੀਤੀ ਸੀ ਪਰ ਕਾਰਤਿਕ ਪੋਪਲੀ ਦੀ ਮੌਤ ਨਾਲ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੀ ਟੀਮ ਜਦੋਂ ਵਾਪਸ ਪਰਤ ਚੁੱਕੀ ਸੀ, ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਘਰ ਦੇ ਅੰਦਰ ਵੀ ਨਹੀਂ ਗਏ। ਸੰਜੇ ਪੋਪਲੀ ਦੇ ਕਬੂਲਣ ਤੋਂ ਬਾਅਦ ਘਰ ਦੇ ਵਿਹੜੇ ਵਿਚ ਬਣੇ ਸਟੋਰਰੂਮ ਤੋਂ ਰਿਕਵਰੀ ਕੀਤੀ ਗਈ ਹੈ। 
ਵਿਜੀਲੈਂਸ ਟੀਮ ਨੇ ਸੰਜੇ ਪੋਪਲੀ ਦੇ ਘਰ ਤੋਂ ਸਾਢੇ 12 ਕਿਲੋ ਸੋਨਾ ਬਰਾਮਦ ਕੀਤਾ। ਇਸ ਵਿਚ ਇਕ-ਇਕ ਕਿਲੋ ਦੀਆਂ 9 ਇੱਟਾਂ ਵੀ ਸ਼ਾਮਲ ਹਨ। ਉਥੇ ਹੀ ਚਾਂਦੀ ਦੀ ਇਕ-ਇਕ ਕਿੱਲੋ ਵਜ਼ਨੀ 3 ਇੱਟਾਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ 4 ਆਈਫੋਨ, ਇਕ ਸੈਮਸੰਗ ਫੋਨ, 2 ਸਮਾਰਟਵਾਚ ਵੀ ਬਰਾਮਦ ਕੀਤੀ ਗਈ। ਪੋਪਲੀ ਨੂੰ ਵਿਜੀਲੈਂਸ ਨੇ ਹਰਿਆਣਾ ਦੇ ਕਰਨਾਲ ਦੇ ਠੇਕੇਦਾਰ ਤੋਂ 7-30 ਕਰੋੜ ਦੇ ਸੀਵਰੇਜ ਪ੍ਰੋਜੈਕਟ ਵਿਚ 1 ਫੀਸਦੀ ਕਮਿਸ਼ਨ ਲੈਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਹੈ। 

Get the latest update about latest news, check out more about punjab news & truescoop news

Like us on Facebook or follow us on Twitter for more updates.