IBPS SO 2022: ਬੈਂਕਾਂ ਵਿੱਚ 710 ਸਪੈਸ਼ਲਿਸਟ ਅਫਸਰਾਂ ਦੀ ਨਿਕਲੀ ਭਰਤੀ, ਉਮੀਦਵਾਰ 21 ਨਵੰਬਰ ਤੱਕ ਕਰੋ ਅਪਲਾਈ

IBPS SO 2022 ਨੋਟੀਫਿਕੇਸ਼ਨ ਦੇ ਅਨੁਸਾਰ IT ਅਫਸਰ, ਖੇਤੀਬਾੜੀ ਖੇਤਰ ਅਫਸਰ, ਰਾਜਭਾਸ਼ਾ ਅਧਿਕਾਰੀ, ਕਾਨੂੰਨ ਅਧਿਕਾਰੀ, HR/ਪ੍ਰਸੋਨਲ ਅਫਸਰ ਅਤੇ ਮਾਰਕੀਟਿੰਗ ਅਫਸਰ ਦੀਆਂ ਕੁੱਲ 710 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ...

ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਇੱਕ ਚੰਗੀ ਖ਼ਬਰ ਹੈ ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਨੇ ਵੱਖ-ਵੱਖ ਵਿਭਾਗਾਂ ਦੇ ਨੈਸ਼ਨਲ ਬੈਂਕਾਂ ਵਿੱਚ ਸਪੈਸ਼ਲਿਸਟ ਅਫਸਰ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। IBPS SO 2022  ਨੋਟੀਫਿਕੇਸ਼ਨ ਦੇ ਅਨੁਸਾਰ IT ਅਫਸਰ, ਖੇਤੀਬਾੜੀ ਖੇਤਰ ਅਫਸਰ, ਰਾਜਭਾਸ਼ਾ ਅਧਿਕਾਰੀ, ਕਾਨੂੰਨ ਅਧਿਕਾਰੀ, HR/ਪ੍ਰਸੋਨਲ ਅਫਸਰ ਅਤੇ ਮਾਰਕੀਟਿੰਗ ਅਫਸਰ ਦੀਆਂ ਕੁੱਲ 710 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਚਾਹਵਾਨ ਉਮੀਦਵਾਰ IBPS SO 2022 ਭਰਤੀ ਲਈ ਅਧਿਕਾਰਤ ਵੈੱਬਸਾਈਟ, ibps.in 'ਤੇ ਔਨਲਾਈਨ ਅਰਜ਼ੀਆਂ ਭਰ ਸਕਦੇ ਹਨ। 

ਇਨ੍ਹਾਂ ਅਸਾਮੀਆਂ ਦੇ ਲਈ ਉਮੀਦਵਾਰ 1 ਨਵੰਬਰ ਤੋਂ  21 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ। ਇਹਨਾਂ ਅਰਜ਼ੀਆਂ ਲਈ ਨਿਰਧਾਰਤ ਪ੍ਰੀਖਿਆ ਫੀਸ 850 ਰੁਪਏ ਹੈ। SC, ST ਅਤੇ ਦਿਵਯਾਂਗ ਉਮੀਦਵਾਰਾਂ ਲਈ ਫੀਸ 175 ਰੁਪਏ ਹੈ। ਬਿਨੈ ਕਰਨ ਤੋਂ ਪਹਿਲਾਂ, ਉਮੀਦਵਾਰ ਮਾਪਦੰਡ ਨੂੰ ਧਿਆਨ ਨਾਲ ਪੜ੍ਹ ਲੈਣ। ਉਮੀਦਵਾਰਾਂ ਦੀ ਉਮਰ 1 ਨਵੰਬਰ 2022 ਨੂੰ 20 ਸਾਲ ਤੋਂ ਘੱਟ ਅਤੇ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। SC, ST, OBC, ਦਿਵਯਾਂਗ, ਆਦਿ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ।

IBPS SO 2022 ਲਈ ਯੋਗਤਾ 
➡ ਮਾਰਕੀਟਿੰਗ ਅਫਸਰ - ਮਾਰਕੀਟਿੰਗ ਵਿੱਚ ਦੋ ਸਾਲਾਂ ਦੀ ਪੀਜੀ ਡਿਗਰੀ/ਡਿਪਲੋਮਾ ਨਾਲ ਗ੍ਰੈਜੂਏਸ਼ਨ।
➡ IT ਅਫਸਰ - ਕੰਪਿਊਟਰ/IT ਜਾਂ ਸੰਬੰਧਿਤ ਖੇਤਰ ਵਿੱਚ ਇੰਜੀਨੀਅਰਿੰਗ ਡਿਗਰੀ ਜਾਂ DOEC ਦੇ ਬੀ-ਪੱਧਰ ਦੇ ਨਾਲ ਗ੍ਰੈਜੂਏਸ਼ਨ।
➡ ਐਗਰੀਕਲਚਰ ਫੀਲਡ ਅਫਸਰ - ਖੇਤੀਬਾੜੀ ਜਾਂ ਸਬੰਧਤ ਵਿਸ਼ੇ ਵਿੱਚ ਗ੍ਰੈਜੂਏਟ।
➡ ਐਚਆਰ/ਪਰਸੋਨਲ ਅਫਸਰ - ਐਚਆਰ ਜਾਂ ਸਬੰਧਤ ਵਿਸ਼ੇ ਵਿੱਚ ਦੋ ਸਾਲਾਂ ਦੀ ਪੀਜੀ ਡਿਗਰੀ/ਡਿਪਲੋਮਾ ਨਾਲ ਗ੍ਰੈਜੂਏਟ।
➡ ਕਾਨੂੰਨ ਅਧਿਕਾਰੀ - LLB ਡਿਗਰੀ ਅਤੇ ਬਾਰ ਕੌਂਸਲ ਆਫ਼ ਇੰਡੀਆ ਨਾਲ ਐਡਵੋਕੇਟ ਵਜੋਂ ਰਜਿਸਟਰਡ।

ਇਹ ਭਰਤੀਆਂ ਬੈਂਕ ਆਫ ਬੜੌਦਾ, ਬੈਂਕ ਆਫ ਇੰਡੀਆ, ਬੈਂਕ ਆਫ ਮਹਾਰਾਸ਼ਟਰ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਯੂਕੋ ਬੈਂਕ ਅਤੇ ਯੂਨੀਅਨ ਬੈਂਕ ਆਫ ਵਿੱਚ ਕੀਤੀਆਂ ਜਾਣਗੀਆਂ। 

Get the latest update about IBPS SO 2022 NOTIFICATION, check out more about IBPS SO 2022, IBPS, IBPS SPECIALIST OFFICERS & IBPS SO 2022 JOBS

Like us on Facebook or follow us on Twitter for more updates.