ICC Ranking: ਟੀਮ ਇੰਡੀਆ ਨੇ ਰਚਿਆ ਇਤਿਹਾਸ, ਟੈਸਟ 'ਚ ਵੀ ਨੰਬਰ-1 ਟੀਮ ਬਣੀ, ਹੁਣ ਤਿੰਨਾਂ ਫਾਰਮੈਟਾਂ 'ਚ ਭਾਰਤ ਦੇ ਸਿਰ ਤਾਜ

ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕੋਈ ਇੱਕ ਟੀਮ ਇੱਕੋ ਸਮੇਂ ਤਿੰਨਾਂ ਫਾਰਮੈਟਾਂ ਵਿੱਚ ਨੰਬਰ-1 ਦੀ ਸਥਿਤੀ 'ਤੇ ਹੈ ...

ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਖਿਲਾਫ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਵਿਚਾਲੇ ਇਤਿਹਾਸ ਰੱਚ  ਦਿੱਤਾ ਹੈ। ਆਈਸੀਸੀ ਵੱਲੋਂ ਬੁੱਧਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿੱਚ ਟੀਮ ਇੰਡੀਆ ਟੈਸਟ ਫਾਰਮੈਟ ਵਿੱਚ ਨੰਬਰ-1 ਬਣ ਗਈ ਹੈ। ਇਹ ਇਤਿਹਾਸਕ ਹੈ ਕਿਉਂਕਿ ਟੀਮ ਇੰਡੀਆ ਇਸ ਸਮੇਂ ਟੀ-20, ਵਨਡੇ ਅਤੇ ਟੈਸਟ ਤਿੰਨੋਂ ਫਾਰਮੈਟਾਂ ਦੀ ਰੈਂਕਿੰਗ ਵਿੱਚ ਨੰਬਰ-1 ਸਥਾਨ 'ਤੇ ਹੈ।

ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕੋਈ ਇੱਕ ਟੀਮ ਇੱਕੋ ਸਮੇਂ ਤਿੰਨਾਂ ਫਾਰਮੈਟਾਂ ਵਿੱਚ ਨੰਬਰ-1 ਦੀ ਸਥਿਤੀ 'ਤੇ ਹੈ ਅਤੇ ਇਹ ਇਤਿਹਾਸ ਭਾਰਤੀ ਟੀਮ ਨੇ ਰਚਿਆ ਹੈ। ਟੀਮ ਇੰਡੀਆ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ ਦੀ ਅਗਵਾਈ 'ਚ ਇਹ ਇਤਿਹਾਸ ਰਚਿਆ ਹੈ।

ਤਿੰਨਾਂ ਫਾਰਮੈਟਾਂ ਵਿੱਚ ਭਾਰਤੀ ਟੀਮ
T20 ਰੈਂਕਿੰਗ - ਭਾਰਤ ਨੰਬਰ 1, 267 ਰੇਟਿੰਗ
ODI ਰੈਂਕਿੰਗ - ਭਾਰਤ ਨੰਬਰ 1, 114 ਰੇਟਿੰਗ
ਟੈਸਟ ਰੈਂਕਿੰਗ - ਭਾਰਤ ਨੰਬਰ 1, 115 ਰੇਟਿੰਗ




ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ
ਆਈਸੀਸੀ ਵੱਲੋਂ ਹਰ ਬੁੱਧਵਾਰ ਨੂੰ ਤਾਜ਼ਾ ਰੈਂਕਿੰਗ ਜਾਰੀ ਕੀਤੀ ਜਾਂਦੀ ਹੈ। ਨਾਗਪੁਰ ਟੈਸਟ ਦੇ ਖਤਮ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਰੈਂਕਿੰਗ ਨੂੰ ਅਪਡੇਟ ਕੀਤਾ ਗਿਆ ਹੈ, ਜਿਸ ਕਾਰਨ ਟੀਮ ਇੰਡੀਆ ਨੂੰ ਇੱਥੇ ਬੰਪਰ ਫਾਇਦਾ ਹੋਇਆ ਹੈ। ਹੁਣ ਭਾਰਤ ਦੇ ਟੈਸਟ 'ਚ 115 ਰੇਟਿੰਗ ਅੰਕ ਹਨ, ਜਦਕਿ ਆਸਟ੍ਰੇਲੀਆ ਨੰਬਰ-2 'ਤੇ ਪਹੁੰਚ ਗਿਆ ਹੈ ਅਤੇ ਉਸ ਦੇ 111 ਰੇਟਿੰਗ ਅੰਕ ਹਨ।

ਭਾਰਤੀ ਕ੍ਰਿਕਟ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਟੀਮ ਤਿੰਨੋਂ ਫਾਰਮੈਟਾਂ ਵਿੱਚ ਇੱਕੋ ਸਮੇਂ ਨੰਬਰ-1 ਬਣੀ ਹੈ। ਭਾਰਤੀ ਟੀਮ ਟੀ-20 ਅਤੇ ਵਨਡੇ ਫਾਰਮੈਟਾਂ 'ਚ ਪਹਿਲਾਂ ਹੀ ਨੰਬਰ-1 'ਤੇ ਸੀ, ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਇੰਡੀਆ ਟੈਸਟ 'ਚ ਨੰਬਰ-2 ਸੀ ਪਰ ਨਾਗਪੁਰ 'ਚ ਪਾਰੀ ਅਤੇ 132 ਦੌੜਾਂ ਦੀ ਜਿੱਤ ਤੋਂ ਬਾਅਦ ਇੱਥੇ ਵੀ ਭਾਰਤ ਨੰਬਰ-2 ਬਣ ਗਿਆ।

ਟੀਮ ਇੰਡੀਆ ਟੈਸਟ ਕ੍ਰਿਕਟ ਵਿੱਚ ਨੰਬਰ 1 ਕਦੋਂ ਬਣੀ?
ਭਾਰਤੀ ਟੀਮ 1973 'ਚ ਪਹਿਲੀ ਵਾਰ ਟੈਸਟ ਰੈਂਕਿੰਗ 'ਚ ਨੰਬਰ-1 ਬਣੀ ਸੀ, ਇਸ ਤੋਂ ਬਾਅਦ ਟੀਮ ਇੰਡੀਆ ਨੂੰ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ ਸੀ। ਸਾਲ 2009 'ਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਟੀਮ ਇੰਡੀਆ ਟੈਸਟ 'ਚ ਨੰਬਰ-1 ਬਣੀ ਸੀ, 2011 ਤੱਕ ਇਸੇ ਸਥਾਨ 'ਤੇ ਰਹੀ। ਇਸ ਤੋਂ ਬਾਅਦ 2016 'ਚ ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਟੈਸਟ 'ਚ ਸਿਖਰ 'ਤੇ ਪਹੁੰਚੀ ਅਤੇ ਅਪ੍ਰੈਲ 2020 ਤੱਕ ਲਗਾਤਾਰ ਨੰਬਰ ਇਕ 'ਤੇ ਕਾਬਜ਼ ਰਹੀ। ਉਦੋਂ ਤੋਂ ਟੀਮ ਇੰਡੀਆ ਟਾਪ-3 'ਚ ਸੀ ਪਰ ਹੁਣ ਇਕ ਵਾਰ ਫਿਰ ਨੰਬਰ-1 'ਤੇ ਪਹੁੰਚ ਗਈ ਹੈ।

ਖਿਡਾਰੀਆਂ ਨੂੰ ਬੰਪਰ ਲਾਭ ਵੀ ਮਿਲਿਆ
ਇਕ ਟੀਮ ਦੇ ਤੌਰ 'ਤੇ ਹੀ ਨਹੀਂ, ਭਾਰਤੀ ਖਿਡਾਰੀਆਂ ਨੇ ਆਈਸੀਸੀ ਦੀ ਤਾਜ਼ਾ ਰੈਂਕਿੰਗ ਵਿਚ ਵੀ ਜ਼ਬਰਦਸਤ ਵਾਧਾ ਕੀਤਾ ਹੈ। ਨਾਗਪੁਰ ਟੈਸਟ 'ਚ ਸੈਂਕੜਾ ਲਗਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਹੁਣ ਬੱਲੇਬਾਜ਼ਾਂ ਦੀ ਰੈਂਕਿੰਗ 'ਚ 8ਵੇਂ ਨੰਬਰ 'ਤੇ ਆ ਗਏ ਹਨ, ਉਨ੍ਹਾਂ ਤੋਂ ਇਲਾਵਾ ਰਿਸ਼ਭ ਪੰਤ (7ਵੇਂ ਨੰਬਰ 'ਤੇ) ਟਾਪ-10 'ਚ ਸ਼ਾਮਲ ਇਕਲੌਤਾ ਭਾਰਤੀ ਖਿਡਾਰੀ ਹੈ। ਗੇਂਦਬਾਜ਼ਾਂ ਦੀ ਸੂਚੀ 'ਚ ਰਵੀਚੰਦਰਨ ਅਸ਼ਵਿਨ ਨੰਬਰ-2 'ਤੇ ਆ ਗਏ ਹਨ, ਉਨ੍ਹਾਂ ਨੇ ਨਾਗਪੁਰ ਟੈਸਟ 'ਚ 8 ਵਿਕਟਾਂ ਲਈਆਂ ਸਨ। ਉਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੰਬਰ-5 'ਤੇ ਹਨ। ਜੇਕਰ ਆਲਰਾਊਂਡਰਾਂ ਦੀ ਸੂਚੀ ਦੀ ਗੱਲ ਕਰੀਏ ਤਾਂ ਰਵਿੰਦਰ ਜਡੇਜਾ ਨੰਬਰ-1 ਅਤੇ ਰਵੀਚੰਦਰਨ ਅਸ਼ਵਿਨ ਨੰਬਰ-2 'ਤੇ ਪਹਿਲਾਂ ਹੀ ਕਾਬਜ਼ ਹਨ।

Get the latest update about ICC Ranking, check out more about , India Cricket Team, India Team ICC Ranking & Cricket Team

Like us on Facebook or follow us on Twitter for more updates.