ਵਰਲਡ ਕੱਪ 2019 : ਇੰਗਲੈਂਡ ਦਾ ਸਕੋਰ 50 ਤੋਂ ਪਾਰ, ਰਾਏ-ਰੂਟ ਕ੍ਰੀਜ਼ 'ਤੇ ਮੌਜੂਦ

ਮੇਜ਼ਬਾਨ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਓਵਲ ਦੇ ਮੈਦਾਨ 'ਤੇ ਖੇਡੇ ਜਾ ਰਹੇ ਵਰਲਡ ਕੱਪ ਦੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ।ਪਹਿਲਾਂ ਬੱਲੇਬਾਜ਼ੀ...

ਮੁੰਬਈ— ਮੇਜ਼ਬਾਨ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਓਵਲ ਦੇ ਮੈਦਾਨ 'ਤੇ ਖੇਡੇ ਜਾ ਰਹੇ ਵਰਲਡ ਕੱਪ ਦੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ।ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਜੌਨੀ ਬੇਅਰਸਟੋ 0 ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਖ਼ਬਰ ਲਿਖੇ ਜਾਣ ਤੱਕ ਇੰਗਲੈਂਡ ਨੇ 8&ਓਵਰ 'ਚ 1 ਵਿਕਟ ਦੇ ਨੁਕਸਾਨ 'ਤੇ 54&ਦੌੜਾਂ ਬਣਾ ਲਈਆਂ ਹਨ। ਜੇਸਨ ਰਾਏ 27 ਦੌੜਾਂ ਅਤੇ ਜੋ ਰੂਟ 26 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ। ਇੰਗਲੈਂਡ ਨੂੰ ਆਪਣੇ ਘਰੇਲੂ ਮੈਦਾਨਾਂ 'ਤੇ ਦੁਨੀਆ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਜਦਕਿ ਤਜਰਬੇਕਾਰ ਖਿਡਾਰੀਆਂ ਨਾਲ ਉਤਰ ਰਹੀ ਦੱਖਣੀ ਅਫਰੀਕਾ ਵੀ ਮਜ਼ਬੂਤ ਟੀਮਾਂ ਵਿਚੋਂ ਹੈ। ਦੱਖਣੀ ਅਫਰੀਕੀ ਟੀਮ ਨੇ ਵਿਸ਼ਵ ਕੱਪ ਤੋਂ ਪਹਿਲਾਂ ਹੋਏ ਅਭਿਆਸ ਮੈਚ ਵਿਚ ਸ਼੍ਰੀਲੰਕਾ ਨੂੰ 87 ਦੌੜਾਂ ਨਾਲ ਹਰਾਇਆ ਸੀ, ਜਦਕਿ ਵੈਸਟਇੰਡੀਜ਼ ਨਾਲ ਦੂਜੇ ਮੈਚ ਵਿਚ ਬਾਰਿਸ਼ ਕਾਰਨ ਕੋਈ ਨਤੀਜਾ ਨਹੀਂ ਨਿਕਲਿਆ।

ਵਰਲਡ ਕੱਪ ਤੋਂ ਪਹਿਲਾਂ ਫੈਲੀ 'ਜੈ ਸੁਰਿਆ' ਦੀ ਮੌਤ ਦੀ ਖ਼ਬਰ, ਕ੍ਰਿਕਟ ਵਰਲਡ ਕੱਪ 'ਚ ਮਚਿਆ ਹੜਕੰਪ

ਇੰਗਲੈਂਡ ਨੂੰ ਹਾਲਾਂਕਿ ਸਾਊਥੰਪਟਨ ਵਿਚ ਪਹਿਲੇ ਮੈਚ ਵਿਚ ਪਿਛਲੇ ਚੈਂਪੀਅਨ ਆਸਟਰੇਲੀਆ ਨੇ ਨੇੜਲੇ ਮੁਕਾਬਲੇ ਵਿਚ 12 ਦੌੜਾਂ ਨਾਲ ਹਰਾਇਆ ਸੀ ਪਰ ਦੂਜੇ ਮੈਚ ਵਿਚ ਉਸ ਨੇ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਗਲਤੀਆਂ ਸੁਧਾਰੀਆਂ ਸਨ ਲੰਡਨ ਦੇ ਦਿ ਓਵਲ ਮੈਦਾਨ 'ਤੇ ਹੋਣ ਵਾਲਾ ਵਿਸ਼ਵ ਕੱਪ ਦਾ ਉਦਘਾਟਨੀ ਮੁਕਾਬਲਾ ਦੋਵਾਂ ਟੀਮਾਂ ਲਈ ਬਰਾਬਰੀ ਦਾ ਹੋਵੇਗਾ, ਜਿਥੇ ਦੋਵੇਂ ਹੀ ਜਿੱਤ ਦੀਆਂ ਦਾਅਵੇਦਾਰ ਕਹੀਆਂ ਜਾ ਰਹੀਆਂ ਹਨ। ਹਾਲਾਂਕਿ ਆਪਣੇ ਕਰੀਅਰ ਦਾ ਤੀਜਾ ਅਤੇ ਆਖਰੀ ਵਿਸ਼ਵ ਕੱਪ ਖੇਡ ਰਹੇ ਤੇਜ਼ ਗੇਂਦਬਾਜ਼ ਡੇਲ ਸਟੇਨ ਦੇ ਸੱਟ ਕਾਰਣ ਪਹਿਲੇ ਮੁਕਾਬਲੇ 'ਚੋਂ ਬਾਹਰ ਹੋ ਜਾਣ ਨਾਲ ਦੱਖਣੀ ਅਫਰੀਕੀ ਟੀਮ ਨੂੰ ਝਟਕਾ ਲੱਗਾ ਹੈ। ਸਟੇਨ ਦੀ ਮੌਜੂਦਾ ਫਾਰਮ ਚੰਗੀ ਹੈ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ ਵਿਚ ਉਸ ਦਾ ਪ੍ਰਦਰਸ਼ਨ ਸੰਤੋਸ਼ਜਨਕ ਰਿਹਾ ਸੀ। ਇੰਗਲੈਂਡ ਦੀ ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਖਿਲਾਫ ਘਰੇਲੂ 5 ਵਨ ਡੇ ਮੈਚਾਂ ਦੀ ਸੀਰੀਜ਼ ਵੱਡੇ ਸਕੋਰ ਵਾਲੀ ਰਹੀ ਸੀ। ਇਸ ਵਿਚ ਮੇਜ਼ਬਾਨ ਟੀਮ ਨੇ 4-0 ਨਾਲ ਕਲੀਨ ਸਵੀਪ ਕੀਤਾ ਸੀ, ਜਦਕਿ ਇਕ ਮੈਚ ਬਾਰਿਸ਼ ਨਾਲ ਨਹੀਂ ਹੋ ਸਕਿਆ ਸੀ। ਆਪਣੇ ਮੈਦਾਨਾਂ 'ਤੇ ਖਤਰਨਾਕ ਮੰਨੀ ਜਾ ਰਹੀ ਇੰਗਲੈਂਡ ਦੀ ਟੀਮ ਨੂੰ ਆਪਣੀਆਂ ਚੁਣੌਤੀਪੂਰਨ ਪਿੱਚਾਂ ਦਾ ਮਾਹਿਰ ਮੰਨਿਆ ਜਾ ਰਿਹਾ ਹੈ।

ਕ੍ਰਿਕਟ ਵਿਸ਼ਵ ਕੱਪ 2019 ਵਿੱਚ ਭਾਰਤ ਦਾ ਪਹਿਲਾਂ ਮੁਕਾਬਲਾ ਹੋਵੇਗਾ ਇਸ ਦਮਦਾਰ ਟੀਮ ਨਾਲ

ਇਸ ਤਰ੍ਹਾਂ ਵਿਰੋਧੀ ਟੀਮ ਦੇ ਗੇਂਦਬਾਜ਼ਾਂ 'ਤੇ ਜ਼ਿਆਦਾ ਜ਼ਿੰਮੇਵਾਰੀ ਰਹੇਗੀ। ਦੋਵਾਂ ਹੀ ਟੀਮਾਂ ਕੋਲ ਕਮਾਲ ਦਾ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕ੍ਰਮ ਹੈ। ਇਸ ਦੀ ਬਦੌਲਤ ਉਨ੍ਹਾਂ ਨੂੰ ਇਸ ਵਾਰ ਖਿਤਾਬ ਦੇ ਮਜ਼ਬੂਤ ਦਾਅਵੇਦਾਰਾਂ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਦਿਲਚਸਪ ਹੈ ਕਿ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਅਤੇ ਸ਼ਾਨਦਾਰ ਖਿਡਾਰੀਆਂ ਨਾਲ ਸਜੀ ਅਫਰੀਕੀ ਟੀਮ ਹੁਣ ਤੱਕ ਵਿਸ਼ਵ ਕੱਪ ਖਿਤਾਬ ਤੱਕ ਨਹੀਂ ਪਹੁੰਚ ਸਕੀ ਹੈ। ਦੱਖਣੀ ਅਫਰੀਕੀ ਟੀਮ ਨੇ 1992 ਵਿਚ ਪਹਿਲੀ ਵਾਰ ਵਿਸ਼ਵ ਕੱਪ 'ਚ ਡੈਬਿਊ ਕੀਤਾ ਸੀ ਅਤੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਉਸ ਤੋਂ ਬਾਅਦ ਉਹ 1999, 2007 ਅਤੇ 2015 ਵਿਚ ਵੀ ਆਖਰੀ-4 ਵਿਚ ਪਹੁੰਚੀ ਪਰ ਇਸ ਤੋਂ ਅੱਗੇ ਨਹੀਂ ਪਹੁੰਚ ਸਕੀ। ਸਾਲ 1996 ਅਤੇ 2011 ਵਿਚ ਉਹ ਕੁਆਰਟਰ ਫਾਈਨਲ ਤੱਕ ਪਹੁੰਚੀ ਸੀ। ਇੰਗਲੈਂਡ ਸਾਲ 1979, 1987 ਅਤੇ 1992 ਵਿਚ ਫਾਈਨਲਿਸਟ ਅਤੇ 1975 ਅਤੇ 1983 ਵਿਚ ਸੈਮੀਫਾਈਨਲਿਸਟ ਰਹੀ ਸੀ, ਜਦਕਿ 2008 ਵਿਚ ਸੁਪਰ-8 ਤੱਕ ਹੀ ਪਹੁੰਚੀ। ਸਾਲ 2011 ਵਿਚ ਕੁਆਰਟਰ ਫਾਈਨਲ ਤੱਕ ਪਹੁੰਚੀ ਇੰਗਲੈਂਡ ਲਈ ਹਾਲਾਂਕਿ 2015 ਦਾ ਸੈਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ, ਜਿਥੇ ਉਸ ਨੂੰ ਬੰਗਲਾਦੇਸ਼ ਹੱਥੋਂ ਹਾਰ ਕੇ ਪਹਿਲੇ ਹੀ ਰਾਊਂਡ ਵਿਚ ਬਾਹਰ ਹੋਣਾ ਪਿਆ ਸੀ। 

1975 ਤੋਂ ਲੈ ਹੁਣ ਤੱਕ ਕਿਹੋ ਜਿਹਾ ਰਿਹਾ ਕ੍ਰਿਕਟ ਵਰਲਡ ਕੱਪ ਟਰਾਫੀ ਦਾ ਸਫ਼ਰ, ਕਿੱਥੇ ਅਤੇ ਕਿਵੇਂ ਬਣਦੀ ਹੈ ਇਹ ਚਮਚਮਾਉਂਦੀ ਟਰਾਫੀ

ਦੱਖਣੀ ਅਫਰੀਕਾ : ਹਾਸ਼ਿਮ ਅਮਲਾ, ਕੁਇੰਟਨ ਡੀ ਕਾਕ, ਆਇਡੇਨ ਮਾਰਕਰਮ, ਫਾਫ ਡੂ ਪਲੇਸਿਸ (ਕਪਤਾਨ), ਰੇਸੀ ਵੈਨ ਡੇਰਸਨ, ਜੀਨ-ਪਾਲ ਡੂਮਿਨੀ, ਐਂਡੀਲ&ਫਹਿਲੁਕਵੇਅੋ, ਡਾਈਨ ਪ੍ਰਿਟੋਰਿਅਸ, ਕੈਗਿਸੋ ਰਬਾਡਾ, ਲੂੰਗੀ ਨਗੀਡੀ, ਇਮਰਾਨ ਤਾਹਿਰ   
ਇੰਗਲੈਂਡ : ਜੇਸਨ ਰਾਏ, ਜੌਨੀ ਬੇਅਰਸਟੋ, ਜੋ ਰੂਟ, ਇਓਨ ਮੋਰਗਨ (ਕਪਤਾਨ), ਬੈਨ ਸਟੋਕਸ, ਜੋਸ ਬਟਲਰ, ਮੋਇਨ ਅਲੀ, ਕ੍ਰਿਸ ਵੋਕਸ, ਲੀਅਮ ਪਲੰਨਕੇਟ, ਜੋਫਰਾ ਆਰਚਰ, ਆਦਿਲ ਰਾਸ਼ਿਦ।

Get the latest update about Online News Of Sports, check out more about ICC World Cup 2019, Sports Punjabi News, Latest Sports News & True Scoop News

Like us on Facebook or follow us on Twitter for more updates.