ਅਜੀਬ ਮੌਸਮ: ਸਹਾਰਾ ਰੇਗਿਸਤਾਨ 'ਚ ਵਿਛੀ ਬਰਫ ਦੀ ਚਾਦਰ, 50 ਸਾਲ ਬਾਅਦ ਮਨਫੀ ਹੋਇਆ ਪਾਰਾ

ਦੁਨਿਆਭਰ ਵਿਚ ਜਨਵਰੀ ਦੌਰਾਨ ਬਰਫ ਪੈਣ ਲੱਗਦੀ ਹੈ ਪਰ ਅਫਰੀਕਾ ਅਤੇ ਮਿਡਲ ਈਸਟ ਦੇ ਰੇਗਿਸ...

ਦੁਨਿਆਭਰ ਵਿਚ ਜਨਵਰੀ ਦੌਰਾਨ ਬਰਫ ਪੈਣ ਲੱਗਦੀ ਹੈ ਪਰ ਅਫਰੀਕਾ ਅਤੇ ਮਿਡਲ ਈਸਟ ਦੇ ਰੇਗਿਸਤਾਨਾਂ ਵਿਚ ਅਕਸਰ ਅਜਿਹਾ ਨਹੀਂ ਹੁੰਦਾ,  ਪਰ ਇਸ ਵਾਰ ਸਹਾਰਾ ਰੇਗਿਸਤਾਨ ਵਿਚ ਵੀ ਬਰਫ ਦੀ ਚਾਦਰ ਵਿਛ ਗਈ ਹੈ ਅਤੇ ਸਊਦੀ ਅਰਬ ਵਿਚ ਤਾਪਮਾਨ ਮਨਫੀ ਦੋ ਡਿਗਰੀ ਪਹੁੰਚ ਗਿਆ ਹੈ। ਸਹਾਰਾ ਮਾਰੂਥਲ ਵਿਚ ਰੇਤ ਉੱਤੇ ਬਰਫ ਦੀ ਚਾਦਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਲੋਕ ਇਸ ਨੂੰ ਮੌਸਮ ਦਾ ਅਜੀਬ ਮਿਜਾਜ਼ ਕਰਾਰ ਦੇ ਰਹੇ ਹਨ। 

ਜਾਣਕਾਰੀ ਮੁਤਾਬਕ ਫੋਟੋਗਰਾਫਰ ਕਰੀਮ ਬੋਚੇਟਾ ਨੇ ਬਰਫ ਨਾਲ ਢੱਕੇ ਸਹਾਰਾ ਮਾਰੂਥਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਹਨ।  ਹਾਲਾਂਕਿ ਸਊਦੀ ਅਰਬ ਦੇ ਸਥਾਨਕ ਲੋਕ ਅਤੇ ਵਿਦੇਸ਼ੀ ਨਾਗਰਿਕ ਰੇਗਿਸਤਾਨ ਵਿਚ ਬਰਫ ਦਾ ਆਨੰਦ ਉਠਾ ਰਹੇ ਹਨ। ਕਰੀਮ ਵਲੋਂ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿਚ ਅਇਨ ਸੇਫਰਾ ਦਾ ਛੋਟਾ ਅਲਜੀਰੀਆਈ ਰੇਗਿਸਤਾਨੀ ਸ਼ਹਿਰ ਪੂਰੀ ਤਰ੍ਹਾਂ ਬਰਫ ਨਾਲ ਢੱਕਿਆ ਨਜ਼ਰ ਆਇਆ। ਇਨ੍ਹਾਂ ਤਸਵੀਰਾਂ ਵਿਚ ਬਰਫ ਨਾਲ ਘਿਰੀਆਂ ਪਹਾੜੀਆਂ ਉੱਤੇ ਭੇਡਾਂ ਘੁੰਮਦੀਆਂ ਵਿਖਾਈ ਦਿੱਤੀਆਂ। 

ਦੱਸ ਦਈਏ ਕਿ ਸਮੁੰਦਰੀ ਤਲ ਤੋਂ ਕਰੀਬ ਇਕ ਹਜ਼ਾਰ ਮੀਟਰ ਉੱਤੇ ਅਤੇ ਐਟਲਸ ਪਹਾੜ ਨਾਲ ਘਿਰੇ ਅਇਨ ਸੇਫਰਾ ਨੂੰ ਰੇਗਿਸਤਾਨ ਦਾ ਮੁੱਖ ਦਵਾਰ ਮੰਨਿਆ ਜਾਂਦਾ ਹੈ। ਧਿਆਨਯੋਗ ਹੈ ਕਿ ਉੱਤਰੀ ਅਫਰੀਕਾ ਦਾ ਜ਼ਿਆਦਾਤਰ ਹਿੱਸਾ ਸਹਾਰਾ ਰੇਗਿਸਤਾਨ ਨਾਲ ਘਿਰਿਆ ਹੋਇਆ ਹੈ, ਜੋ ਹਜ਼ਾਰਾਂ ਸਾਲਾਂ ਤੋਂ ਆਪਣੇ ਤਾਪਮਾਨ ਅਤੇ ਖੁਸ਼ਕਤਾ ਦੀ ਕਾਰਣ ਚਰਚਾ ਵਿਚ ਰਹਿੰਦਾ ਹੈ । 

ਧਿਆਨਯੋਗ ਹੈ ਕਿ ਅਇਨ ਸੇਫਰਾ ਅਜੇ ਸੁੱਕਿਆ ਪਿਆ ਹੈ ਪਰ ਵਿਗਿਆਨੀਆਂ ਦਾ ਦਾਅਵਾ ਹੈ ਕਿ 15 ਹਜ਼ਾਰ ਸਾਲ ਬਾਅਦ ਇਹ ਰੇਗਿਸਤਾਨ ਇਕ ਵਾਰ ਫਿਰ ਹਰਾ-ਭਰਾ ਹੋ ਸਕਦਾ ਹੈ। ਦੱਸ ਦਈਏ ਕਿ ਸਊਦੀ ਅਰਬ ਦੇ ਅਸੀਰ ਪ੍ਰਾਂਤ ਵਿਚ ਹੋਈ ਇਸ ਬਰਫਬਾਰੀ ਨਾਲ ਸਥਾਨਕ ਲੋਕਾਂ ਵਿਚ ਖੁਸ਼ੀ ਅਤੇ ਉਤਸੁਕਤਾ ਦਾ ਮਾਹੌਲ ਬਣਾ ਹੋਇਆ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਪਹਾੜ ਅਤੇ ਰੇਤ ਦੋਵਾਂ ਉੱਤੇ ਬਰਫ ਦੀ ਸਫੈਦ ਤਹਿ ਚੜ੍ਹ ਗਈ ਹੈ। 

ਮੀਡੀਆ ਰਿਪੋਰਟਾਂ ਮੁਤਾਬਕ ਇਸ ਇਲਾਕੇ ਵਿਚ ਕਰੀਬ 50 ਸਾਲ ਬਾਅਦ ਹੇਠਲਾ ਤਾਪਮਾਨ ਇੰਨਾ ਘੱਟ ਦਰਜ ਕੀਤਾ ਗਿਆ। ਇਸ ਦੌਰਾਨ ਦੱਖਣ-ਪੱਛਮ ਵਾਲੇ ਖੇਤਰ ਵਿਚ ਪਾਰਾ ਮਨਫੀ 2 ਡਿਗਰੀ ਸੈਲਸੀਅਸ ਤੱਕ ਡਿੱਗ ਚੁੱਕਿਆ ਹੈ। ਇਸ ਦੌਰਾਨ ਲੋਕ ਬਰਫੀਲੇ ਮਾਰੂਥਲ ਵਿਚ ਊਠ ਦੀ ਸਵਾਰੀ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਰਹੇ ਹਨ।

Get the latest update about Ice blankets, check out more about Saudi Arabia, Sahara desert & snow falls

Like us on Facebook or follow us on Twitter for more updates.