Cat Que Virus : ICMR ਦੀ ਚਿਤਾਵਨੀ, ਭਾਰਤ 'ਚ ਹੜਕੰਪ ਮਚਾ ਸਕਦਾ ਹੈ ਦੂਜਾ ਚੀਨੀ ਵਾਇਰਸ

ਇਕ ਪਾਸੇ ਭਾਰਤ ਸਮੇਤ ਪੂਰੀ ਦੁਨੀਆ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਪਿੱਛਾ ਛਡਵਾਉਣ ਦੀ ਜੱਦੋ-ਜਹਿਦ 'ਚ ਜੁੱਟੀ ਹੈ ਤਾਂ ਦੂਜੇ ਪਾਸੇ ਚੀਨ ਦੇ ਇਕ ਹੋਰ ਵਾਇਰਸ ਦਾ ਖਤਰਾ ਦੇਸ਼-ਦੁਨੀਆ 'ਤੇ...

ਨਵੀਂ ਦਿੱਲੀ— ਇਕ ਪਾਸੇ ਭਾਰਤ ਸਮੇਤ ਪੂਰੀ ਦੁਨੀਆ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਪਿੱਛਾ ਛਡਵਾਉਣ ਦੀ ਜੱਦੋ-ਜਹਿਦ 'ਚ ਜੁੱਟੀ ਹੈ ਤਾਂ ਦੂਜੇ ਪਾਸੇ ਚੀਨ ਦੇ ਇਕ ਹੋਰ ਵਾਇਰਸ ਦਾ ਖਤਰਾ ਦੇਸ਼-ਦੁਨੀਆ 'ਤੇ ਮੰਡਰਾਉਣ ਲੱਗਾ ਹੈ। ਆਈ.ਸੀ.ਐੱਮ.ਆਰ ਨੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਚੀਨ ਦਾ ਕੈਟ ਕਿਊ ਵਾਇਰਸ (Cat Que Virus ਜਾਂ CQV) ਭਾਰਤ 'ਚ ਦਸਤਕ ਦੇ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਇਨਸਾਨਾਂ 'ਚ ਬੁਖ਼ਾਰ ਦੀ ਬੀਮਾਰੀ (Febrile Illnesses), ਮੇਨੀਜਾਈਟਿਸ (Meningitis) ਅਤੇ ਬੱਚਿਆਂ 'ਚ ਇੰਸੇਫਲਾਈਟਿਸ (Paediatric Encephalitis) ਦੀ ਸਮੱਸਿਆ ਪੈਦਾ ਕਰੇਗਾ।

ਕੈਟ ਕਿਊ ਵਾਇਰਸ ਦੀ ਮੌਜੂਦਗੀ ਦਾ ਮਿਲਿਆ ਪ੍ਰਮਾਣ
ਆਈ.ਸੀ.ਐੱਮ.ਆਰ ਦੇ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰਾਲਜੀ ਦੇ 7 ਖੋਜਕਰਤਾ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਚੀਨ ਅਤੇ ਵਿਯਤਨਾਮ 'ਚ ਕੈਟ ਕਿਊ ਵਾਇਰਸ ਦੀ ਮੌਜੂਦਗੀ ਦਾ ਪਤਾ ਲੱਗਾ ਹੈ। ਉੱਥੇ ਕਿਊਲੇਕਸ ਮੱਛਰਾਂ ਅਤੇ ਸੂਰਾਂ 'ਚ ਇਹ ਵਾਇਰਸ ਮਿਲਿਆ ਹੈ। ਐਕਸਪਰਟ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ 'ਚ ਵੀ ਕਿਊ ਲੇਕਸ ਮੱਛਰਾਂ 'ਚ ਕੈਟ ਕਿਊ ਵਾਇਰਸ ਵਰਗਾ ਹੀ ਕੁਝ ਮਿਲਿਆ ਹੈ। ਸੰਸਥਾ ਨੇ ਕਿਹਾ ਕਿ ਸੀਕਿਊਵੀ ਜ਼ਿਆਦਾਤਰ ਸੂਰ 'ਚ ਹੀ ਪਾਇਆ ਜਾਂਦਾ ਹੈ ਅਤੇ ਚੀਨ ਦੇ ਪਾਲਤੂ ਸੂਰਾਂ 'ਚ ਇਸ ਵਾਇਰਸ ਵਿਰੁੱਧ ਐਂਟੀਬਾਡੀਜ਼ ਪਾਇਆ ਗਿਆ ਹੈ। ਇਸ ਦਾ ਮਤਲਬ ਹੈ ਕਿ ਕੈਟ ਕਿਊ ਵਾਇਰਸ ਨੇ ਚੀਨ 'ਚ ਸਥਾਨਕ ਪੱਧਰ 'ਤੇ ਆਪਣਾ ਪ੍ਰਕੋਪ ਫੈਲਾਉਣਾ ਸ਼ੁਰੂ ਕਰ ਦਿੱਤਾ ਹੈ।

883 ਸੈਂਪਲ 'ਚ 2 ਪਾਏ ਗਏ ਪਾਜ਼ੀਟਿਵ
ਵਿਗਿਆਨੀਆਂ ਨੇ ਵੱਖ-ਵੱਖ ਰਾਜਾਂ 'ਚ 883 ਲੋਕਾਂ ਤੋਂ ਸੈਂਪਲ ਲਏ ਅਤੇ 2 'ਚ ਵਾਇਰਸ ਵਿਰੁੱਧ ਐਂਟੀਬਾਡੀਜ਼ ਪਾਏ ਗਏ। ਜਾਂਚ 'ਚ ਪਤਾ ਲੱਗਾ ਕਿ ਦੋਵੇਂ ਲੋਕ ਇਕ ਹੀ ਸਮੇਂ ਵਾਇਰਸ ਨਾਲ ਸੰਕ੍ਰਮਿਤ ਹੋਏ ਸਨ। ਇੰਡੀਅਨ ਜਰਨਲ ਆਫ ਮੈਡੀਕਲ ਰਿਸਰਚ 'ਚ ਜੂਨ ਮਹੀਨੇ 'ਚ ਪ੍ਰਕਾਸ਼ਿਤ ਇਕ ਰਿਸਰਚ 'ਚ ਕਿਹਾ ਗਿਆ ਹੈ, ''ਇਨਸਾਨਾਂ ਦੇ ਸੀਰਮ ਸੈਂਪਲਾਂ ਦੀ ਜਾਂਚ 'ਚ ਐਂਟੀ ਸੀ ਕਿਊ ਆਈਜੀਜੀ ਐਂਟੀਬਾਡੀ ਦਾ ਪਾਇਆ ਜਾਣਾ ਅਤੇ ਮੱਛਰਾਂ 'ਚ ਸੀਕਿਊਵੀ ਦਾ ਰੇਪਲੇਕੇਸ਼ਨ ਕਪੈਬਿਲਿਟੀ ਤੋਂ ਪਤਾ ਚੱਲਦਾ ਹੈ ਕਿ ਭਾਰਤ 'ਚ ਇਹ ਬੀਮਾਰੀ ਫੈਲਾਉਣ ਦੀ ਸਮੱਰਥਾ ਰੱਖਦਾ ਹੈ। ਅਜਿਹੇ 'ਚ ਇਨਸਾਨਾਂ ਅਤੇ ਸੂਰਾਂ ਦੇ ਅਤੇ ਸੀਰਮ ਸੈਂਪਲਾਂ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਕਿਤੇ ਇਹ ਵਾਇਰਸ ਸਾਡੇ ਵਿਚਕਾਰ ਪਹਿਲਾਂ ਤੋਂ ਹੀ ਮੌਜੂਦ ਤਾਂ ਨਹੀਂ ਹੈ। ਇਕ ਵਿਗਿਆਨੀ ਨੇ ਕਿਹਾ, ''ਭਾਰਤ ਦੇ ਮਾਮਲੇ 'ਚ ਆਂਕੜੇ ਦੱਸਦੇ ਹਨ ਕਿ ਕੁਝ ਮੱਛਰ ਸੀਕਿਊਵੀ ਨੂੰ ਲੈ ਕੇ ਸੰਵੇਦਨਸ਼ੀਲ ਹਨ। ਇਸ ਤਰ੍ਹਾਂ ਮੱਛਰ ਸੀਕਿਊਵੀ ਦੇ ਸੰਕ੍ਰਮਣ ਦਾ ਕਾਰਨ ਬਣ ਸਕਦੇ ਹਨ।

Get the latest update about Chinese virus, check out more about Heath News, Meningitis, Cat Que Virus & Lifestyle News

Like us on Facebook or follow us on Twitter for more updates.