ਝਾਰਖੰਡ 'ਚ ਸੁਰੱਖਿਆ ਫੋਰਸ 'ਤੇ ਨਕਸਲੀਆਂ ਨੇ ਕੀਤਾ ਆਈ.ਈ.ਡੀ ਧਮਾਕਾ, 15 ਤੋਂ ਵੱਧ ਜ਼ਖ਼ਮੀ 

ਝਾਰਖੰਡ ਦੇ ਸਰਾਏਕੇਲਾ 'ਚ ਨਕਸਲੀਆਂ ਨੇ ਮੰਗਲਵਾਰ ਸਵੇਰੇ ਆਈ.ਈ.ਡੀ ਧਮਾਕਾ ਕੀਤਾ। ਇਸ 'ਚ ਪੁਲਸ ਤੇ 209 ਕੋਬਰਾ ਦੇ 15 ਤੋਂ ਵੱਧ ਜਵਾਨ ਜ਼ਖ਼ਮੀ ਹੋ ਗਏ। ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ...

ਰਾਂਚੀ— ਝਾਰਖੰਡ ਦੇ ਸਰਾਏਕੇਲਾ 'ਚ ਨਕਸਲੀਆਂ ਨੇ ਮੰਗਲਵਾਰ ਸਵੇਰੇ ਆਈ.ਈ.ਡੀ ਧਮਾਕਾ ਕੀਤਾ। ਇਸ 'ਚ ਪੁਲਸ ਤੇ 209 ਕੋਬਰਾ ਦੇ 15 ਤੋਂ ਵੱਧ ਜਵਾਨ ਜ਼ਖ਼ਮੀ ਹੋ ਗਏ। ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡੀ.ਜੀ ਨਕਸਲ ਮੁਹਿੰਮ ਮੁਰਾਰੀ ਲਾਲ ਮੀਣਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਬਲਾਸਟ ਤੋਂ ਬਾਅਦ ਨਕਸਲੀਆਂ ਨੇ ਜਵਾਨਾਂ 'ਤੇ ਫਾਈਟਿੰਗ ਵੀ ਕੀਤੀ। ਹਾਸਲ ਜਾਣਕਾਰੀ ਮੁਤਾਬਕ, ਰਾਏ ਸਿੰਦਰੀ ਪਹਾੜ 'ਤੇ ਨਕਸਲੀਆਂ ਨੇ ਬਲਾਸਟ ਕੀਤਾ।

ਗੋਰੀ ਮੇਮ ਦੇ ਇਸ਼ਕ 'ਚ ਪਿਆ ਯੂਪੀ ਦਾ ਇਹ ਸ਼ਖਸ, ਜਾਤ ਤੇ ਧਰਮ ਨੂੰ ਸਾਈਡ 'ਚ ਰੱਖਦੇ ਹੋਏ ਕਾਇਮ ਕੀਤੀ ਮਿਸਾਲ

ਜ਼ਖ਼ਮੀ ਜਵਾਨਾਂ ਨੂੰ ਸੈਨਾ ਦੇ ਹੈਲੀਕਾਪਟਰ ਰਾਹੀ ਏਅਰਲਿਫਟ ਕਰਕੇ ਰਾਂਚੀ ਦੇ ਹਸਪਤਾਲ 'ਚ ਦਾਖਲ ਕੀਤਾ ਗਿਆ। ਡੀ.ਜੀ.ਪੀ ਡੀਕੇ ਪਾਂਡੇ ਨੇ ਦੱਸਿਆ ਸੀ ਕਿ ਨਕਸਲੀਆਂ ਨੇ ਆਈ.ਈ.ਡੀ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਸੀ।ਕੋਬਰਾ, ਝਾਰਖੰਡ ਪੁਲਸ ਦੀ ਸਾਂਝੀ ਮੁਹਿੰਮ ਨੇ ਇਲਾਕੇ ਨੂੰ ਸੁਰੱਖਿਅਤ ਕਰ ਲਿਆ ਹੈ। ਜਦੋਂ ਇਹ ਬਲਾਸਟ ਹੋਇਆ ਕੋਬਰਾ ਤੇ ਜੈਗੂਆਰ ਦੀਆਂ ਟੀਮਾਂ ਸਵੇਰੇ ਪੈਟ੍ਰੋਲਿੰਗ ਤੋਂ ਪਰਤ ਰਹੀਆਂ ਸਨ। ਇਸ ਤੋਂ ਬਾਅਦ ਮੌਕੇ 'ਤੇ ਭਾਰੀ ਗਿਣਤੀ 'ਚ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।

Get the latest update about Security Personnel, check out more about True Scoop News, Jharkhand Naxal Attack, Online Punjabi News & National Punjabi News

Like us on Facebook or follow us on Twitter for more updates.