''ਜੇ ਕੋਈ ਸਾਡੇ ਦੁਸ਼ਮਣ ਦਾ ਸਾਥ ਦਓਗਾ, ਓਦਾ ਏਹੀ ਹਾਲ ਹਓਗਾ...'' ਦਵਿੰਦਰ ਬੰਬੀਹਾ, ਸੰਦੀਪ ਨੰਗਲ ਕਤਲ ਦੀ ਲਈ ਜ਼ਿੰਮੇਵਾਰੀ

19 ਅਗਸਤ, 2021 ਨੂੰ ਮੋਹਾਲੀ ਪੁਲਿਸ ਨੇ ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰਾਂ ਨੂੰ ਖਰੜ ਤੋਂ ਗ੍ਰਿਫਤਾਰ ਕੀਤਾ ਸੀ। ਸੀਨੀਅਰ ਪੁਲੀਸ ਕਪਤਾਨ ਸਤਿੰਦਰ ਸਿੰਘ ਨੇ ਆਪਣੀ ਟੀਮ ਨਾਲ ਮੁਹਾਲੀ ਦੇ ਖਰੜ ਸ਼ਹਿਰ ਤੋਂ ਮਨਦੀਪ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਉਰਫ਼ ਖੱਟੂ ਅਤੇ ਅਰਸ਼ਦੀਪ ਸਿੰਘ ਉਰਫ਼ ਅਰਸ਼ ...

ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ 'ਚ ਨਵਾਂ ਮੋੜ ਆਇਆ ਹੈ। ਪਹਿਲਾਂ, ਇਹ ਸ਼ੱਕ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਉਸ ਦੀ ਮੌਤ ਦੇ ਮੁੱਖ ਦੋਸ਼ੀ ਸਨ। ਪਰ ਹੁਣ ਦਵਿੰਦਰ ਬੰਬੀਹਾ ਦੇ ਗਰੁੱਪ ਨੇ ਅੱਗੇ ਆ ਕੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦਵਿੰਦਰ ਬੰਬੀਹਾ ਨੇ ਫੇਸਬੁੱਕ ਪੋਸਟ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ। ਬੰਬੀਹਾ ਵਲੋਂ ਸੰਦੀਪ ਦੇ ਜੱਗੂ ਦੇ ਸਾਥੀ ਹੋਣ ਦੀ ਗੱਲ ਵੀ ਕਹਿ ਗਈ ਹੈ। ਨਾਲ ਹੀ ਬੰਬੀਹਾ ਨੇ ਸੰਦੀਪ ਨੰਗਲ ਤੇ ਕਈ ਇਲਜ਼ਾਮ ਵੀ ਲਗਾਏ ਹਨ।  

 ਦਵਿੰਦਰ ਬੰਬੀਹਾ ਨੇ ਫੇਸਬੁੱਕ 'ਤੇ ਇੱਕ ਤਾਜ਼ਾ ਪੋਸਟ  ਸਾਂਝਾ ਕੀਤਾ,


19 ਅਗਸਤ, 2021 ਨੂੰ ਮੋਹਾਲੀ ਪੁਲਿਸ ਨੇ ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰਾਂ ਨੂੰ ਖਰੜ ਤੋਂ ਗ੍ਰਿਫਤਾਰ ਕੀਤਾ ਸੀ। ਸੀਨੀਅਰ ਪੁਲੀਸ ਕਪਤਾਨ ਸਤਿੰਦਰ ਸਿੰਘ ਨੇ ਆਪਣੀ ਟੀਮ ਨਾਲ ਮੁਹਾਲੀ ਦੇ ਖਰੜ ਸ਼ਹਿਰ ਤੋਂ ਮਨਦੀਪ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਉਰਫ਼ ਖੱਟੂ ਅਤੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਨਾਮਕ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੋਸਟ ਵਾਂਟੇਡ ਗੈਂਗਸਟਰਾਂ ਨੂੰ ਦੋ ਪਿਸਤੌਲਾਂ ਅਤੇ ਹੋਰ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ।

ਪੰਜਾਬ ਦੇ ਜਲੰਧਰ 'ਚ ਸੋਮਵਾਰ ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਦੋਂ ਕਬੱਡੀ ਟੂਰਨਾਮੈਂਟ ਦਾ ਮੈਚ ਚੱਲ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਹੋ ਗਈ। ਪਤਾ ਲੱਗਾ ਹੈ ਕਿ ਉਸ ਦੇ ਸਿਰ ਅਤੇ ਛਾਤੀ 'ਤੇ ਕਰੀਬ 20 ਰਾਉਂਡ ਫਾਇਰ ਕੀਤੇ ਗਏ। 

Get the latest update about DAVINDER BAMBIHA, check out more about SANDEEP NANGAL MURDER CASE, SANDEEP NANGA, DAVINDER BAMBIHA TOOK RESPONSIBILITY & JALANDHAR NEWS

Like us on Facebook or follow us on Twitter for more updates.