ਜੇਕਰ ਤੁਸੀਂ ਵੀ ਸੌਣ ਤੋਂ ਪਹਿਲਾਂ ਕਰਦੇ ਹੋ ਸਮਾਰਟਫੋਨ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ!

ਦਿਨ ਭਰ ਕੰਮ ਕਰਨ ਨਾਲ ਅੱਖਾਂ ਨੂੰ ਆਰਾਮ ਨਹੀਂ ਮਿਲਦਾ, ਉਸ ਤੋਂ ਬਾਅਦ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸਮਾਰਟਫੋ...

ਦਿਨ ਭਰ ਕੰਮ ਕਰਨ ਨਾਲ ਅੱਖਾਂ ਨੂੰ ਆਰਾਮ ਨਹੀਂ ਮਿਲਦਾ, ਉਸ ਤੋਂ ਬਾਅਦ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਡ੍ਰਾਈ ਹੋਣ ਲੱਗਦੀਆਂ ਹਨ ਅਤੇ ਸੋਜ ਦੀ ਵੀ ਸ਼ਿਕਾਇਤ ਹੋਣ ਲੱਗਦੀ ਹੈ। 

ਜਦੋਂ ਤੋਂ ਇੰਟਰਨੈੱਟ ਡਾਟਾ ਤੇ ਸਮਾਰਟਫੋਨ ਸਾਰਿਆਂ ਦੀ ਪਹੁੰਚ ਵਿਚ ਆਏ ਹਨ ਉਦੋਂ ਤੋਂ ਇਨ੍ਹਾਂ ਦਾ ਇਸਤੇਮਾਲ ਬਹੁਤ ਜ਼ਿਆਦਾ ਹੋਣ ਲੱਗਾ ਹੈ। ਲੋਕ ਜ਼ਿਆਦਾ ਸਮਾਂ ਸਮਾਰਟਫੋਨ ਉੱਤੇ ਬਿਤਾਉਣ ਲੱਗੇ ਹਨ, ਫਿਰ ਬੇਸ਼ੱਕ ਉਹ ਕੰਮ ਕਰ ਕੇ ਹੋਵੇ ਜਾਂ ਟਾਈਮ ਪਾਸ ਕਰਨ ਲਈ ਹੋਵੇ। ਪਰ ਲੋੜ ਤੋਂ ਜ਼ਿਆਦਾ ਸਮਾਰਟਫੋਨ ਦੀ ਵਰਤੋਂ ਤੁਹਾਡੀ ਸਿਹਤ ਅਤੇ ਅੱਖਾਂ ਉੱਤੇ ਬੁਰਾ ਅਸਰ ਪਾਉਂਦੀ ਹੈ। 

ਅਕਸਰ ਦੇਖਣ ਨੂੰ ਮਿਲਦਾ ਹੈ ਕਿ ਲੋਕ ਆਪਣੇ ਸਮਾਰਟ ਫੋਨ ਦੀ ਡਿਸਪਲੇਅ ਬ੍ਰਾਈਟਨੈੱਸ ਇਕਦਮ ਫੁੱਲ ਰੱਖਦੇ ਹਨ। ਸੌਣ ਤੋਂ ਪਹਿਲਾਂ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਜਿਸ ਕਾਰਨ ਕਈ ਨੁਕਸਾਨ ਹੁੰਦੇ ਹਨ । ਸਮਾਰਟਫੋਨ ਦੀ ਬ੍ਰਾਇਟਨੈੱਸ ਅਤੇ ਲਗਾਤਾਰ ਫੋਨ ਦੇ ਇਸਤੇਮਾਲ ਨਾਲ ਸਾਡੀਆਂ ਅੱਖਾਂ ਤੇ ਬੁਰਾ ਅਸਰ ਪੈਂਦਾ ਹੈ । ਫੋਨ ਤੋਂ ਨਿਕਲਣ ਵਾਲੀ ਰੋਸ਼ਨੀ ਸਿੱਧਾ ਰੈਟੀਨਾ ਉੱਤੇ ਬੂਰਾ ਅਸਰ ਪਾਉਂਦੀ ਹੈ, ਜਿਸ ਕਾਰਨ ਅੱਖਾਂ ਜਲਦੀ ਖਰਾਬ ਹੋ ਜਾਂਦੀਆਂ ਹਨ। ਸਿਰਫ ਇੰਨਾਂ ਹੀ ਨਹੀਂ ਹੌਲੀ-ਹੌਲੀ ਦੇਖਣ ਦੀ ਸਮਰਥਾ ਵੀ ਘੱਟ ਹੋਣ ਲੱਗਦੀ ਹੈ ਤੇ ਸਿਰ ਵਿਚ ਦਰਦ ਵਧਣ ਲੱਗਦਾ ਹੈ। 

ਖੁਸ਼ਕ ਹੋਣ ਲੱਗਦੀਆਂ ਹਨ ਅੱਖਾਂ

ਰੋਜ਼ਾਨਾ ਕੰਮ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਅਰਾਮ ਨਹੀਂ ਮਿਲਦਾ। ਉਸ ਤੋਂ ਬਾਅਦ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸਮਾਰਟਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਅੱਖਾਂ ਖੁਸ਼ਕ ਹੋਣ ਲੱਗਦੀਆਂ ਹਨ ਅਤੇ ਸੋਜ਼ ਦੀ ਵੀ ਸ਼ਕਾਇਤ ਹੋ ਜਾਂਦੀ ਹੈ। ਅੱਖਾਂ ਦੀਆਂ ਅੱਥਰੂ ਗ੍ਰੰਥੀਆਂ ਉੱਤੇ ਬੁਰਾ ਅਸਰ ਪੈਂਦਾ ਹੈ । 
 
ਸੁੰਗੜਨ ਲੱਗਦੀਆਂ ਹਨ ਅੱਖਾਂ ਦੀਆਂ ਪੁਤਲੀਆਂ

ਲਗਾਤਾਰ ਸਮਾਰਟਫੋਨ ਦੇ ਇਸਤੇਮਾਨ ਨਾਲ ਅੱਖਾਂ ਵਿਚੋਂ ਪਾਣੀ ਆਉਣ ਲੱਗਦਾ ਹੈ। ਮੋਬਾਇਲ ਤੋਂ ਨਿੱਕਲਣ ਵਾਲੀਆਂ ਕਿਰਨਾਂ ਅੱਖਾਂ ਲਈ ਬਹੁਤ ਨੁਕਸਾਨਦੇਹ ਸਾਬਿਤ ਹੁੰਦੀਆਂ ਹਨ। ਲਗਾਤਾਰ ਸਮਾਰਟਫੋਨ ਇਸਤੇਮਾਲ ਕਰਨ ਨਾਲ ਪਲਕ ਦੀ ਝਪਕਣ ਹੌਲੀ ਹੋ ਜਾਂਦੀ ਹੈ। ਜਿਸ ਕਾਰਨ ਅੱਖਾਂ ਦੀਆਂ ਪੁਤਲੀਆਂ ਤੇ ਨਾੜਾਂ ਵੀ ਸੁੰਗੜਨਾ ਲੱਗਦੀਆਂ ਹਨ। ਇਸ ਨਾਲ ਸਿਰ ਦਰਦ ਹੋਣ ਲੱਗਦਾ ਹੈ।

ਬੱਚਿਆਂ ਦਾ ਰੱਖੋ ਖਾਸ ਧਿਆਨ

ਕੋਰੋਨਾ ਦੇ ਕਰ ਕੇ ਸਕੂਲ ਦੀ ਪੜਾਈ ਫੋਨ ਰਾਹੀਂ ਹੋ ਰਹੀ ਹੈ। ਜਿਸ ਕਰ ਕੇ ਬੱਚਿਆਂ ਵਿਚ ਵੀ ਫੋਨ ਦਾ ਰੁਝਾਨ ਵੱਧ ਗਿਆ ਹੈ । ਉਨ੍ਹਾਂ ਨੂੰ ਵੀ ਅੱਖਾਂ ਦੀਆਂ ਸਮੱਸਿਆਂਵਾਂ, ਸਿਰ ਦਰਦ ਹੋਣਾ, ਸੁਣਨ ਸ਼ਕਤੀ ਘੱਟ ਹੋਣਾ, ਅਲੱੜ੍ਹ-ਪੁਣੇ ਉੱਤੇ ਬੁਰਾ ਅਸਰ ਆਦਿ ਹੋ ਜਾਂਦਾ ਹੈ। ਸਰੀਰਕ ਗਤੀਵਿਧੀਆਂ ਨਾ ਹੋਣ ਕਰ ਕੇ ਮੋਟਾਪਾ ਵਧਣਾ ਅਤੇ ਸਮਾਰਟਫੋਨ ਦੀ ਆਦਤ ਵਧਣ ਕਰ ਕੇ ਬੱਚਿਆਂ ਦਾ ਜ਼ਿੱਦੀਪਨ ਵਧ ਜਾਂਦਾ ਹੈ।

Get the latest update about smartphone, check out more about Use, careful & sleep

Like us on Facebook or follow us on Twitter for more updates.