ਜੇਕਰ ਤੁਸੀਂ ਵੀ ਹੋ Coffee ਪੀਣ ਦੇ ਸ਼ੌਕੀਣ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ!!

ਕੌਫੀ ਇਕ ਅਜਿਹਾ ਪੀਣ ਵਾਲਾ ਪਦਾਰਥ ਹੈ, ਜਿਸ ਨੂੰ ਹਰ ਕੋਈ ਪੀਣਾ ਪਸੰਦ ਕਰਦਾ ਹੈ। ਕੌਫੀ ਕਈ ਪੱਖੋਂ ਸਾਡੇ ਸਰੀਰ ਲਈ...

ਨਵੀਂ ਦਿੱਲੀ— ਕੌਫੀ ਇਕ ਅਜਿਹਾ ਪੀਣ ਵਾਲਾ ਪਦਾਰਥ ਹੈ, ਜਿਸ ਨੂੰ ਹਰ ਕੋਈ ਪੀਣਾ ਪਸੰਦ ਕਰਦਾ ਹੈ। ਕੌਫੀ ਕਈ ਪੱਖੋਂ ਸਾਡੇ ਸਰੀਰ ਲਈ ਫਾਇਦੇਮੰਦ ਸਿੱਧ ਹੁੰਦੀ ਹੈ। ਕਾਫੀ ਸਰੀਰ 'ਚ ਤੁਰੰਤ ਐਨਰਜੀ ਦੇਣ ਦਾ ਕੰਮ ਕਰਦੀ ਹੈ। ਇਹੀ ਵਜ੍ਹਾ ਹੈ ਕਿ ਵਧੇਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਕਾਫੀ ਪੀ ਕੇ ਹੀ ਕਰਦੇ ਹਨ।

<<  ਇਸ ਤੋਂ ਇਲਾਵਾ ਕੌਫੀ ਲਿਵਰ ਨੂੰ ਵੀ ਫਿੱਟ ਰੱਖਦੀ ਹੈ। ਹੈਲਥ ਐਕਸਪਰਟ ਦਾ ਕਹਿਣਾ ਹੈ ਕਿ 2 ਤੋਂ 3 ਕੱਪ ਕੌਫੀ ਬਿਨਾਂ ਦੁੱਧ ਜਾਂ ਚੀਨੀ ਮਿਲਾਏ ਪੀਣ ਨਾਲ ਲੀਵਰ ਨਾਲ ਜੁੜੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਐਕਸਪਰਟ ਦਾ ਕਹਿਣਾ ਹੈ ਕਿ ਕੌਫੀ ਪੀਣ ਨਾਲ ਲਿਵਰ ਦਾ ਕੈਂਸਰ ਹੋਣ ਦਾ ਖਦਸ਼ਾ ਵੀ ਘੱਟ ਹੋ ਜਾਂਦਾ ਹੈ। ਜੇਕਰ ਕਿਸੇ ਨੂੰ ਪਹਿਲਾਂ ਤੋਂ ਲੀਵਰ ਨਾਲ ਸੰਬੰਧਿਤ ਕੋਈ ਬੀਮਾਰੀ ਹੈ ਤਾਂ ਉਨ੍ਹਾਂ ਲਈ ਵੀ ਬਲੈਕ ਕੌਫੀ ਬੇਹੱਦ ਲਾਭਦਾਇਕ ਰਹੇਗੀ।

<<  ਕੌਫੀ 'ਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਮੋਟਾਪੇ ਨੂੰ ਕੰਟਰੋਲ ਕਰਦੀ ਹੈ।

<<  ਕੌਫੀ ਦਾ ਸੇਵਨ ਦਿਲ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ ਹੈ। ਕੌਫੀ ਹਾਰਟ ਸਟ੍ਰੋਕ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।

<<  ਡਾਇਬੀਟੀਜ਼ ਅੱਜ ਦੇ ਦਿਨਾਂ 'ਚ ਇਕ ਆਮ ਸਮੱਸਿਆ ਹੈ। ਕੌਫੀ 'ਚ ਪਾਇਆ ਜਾਣ ਵਾਲਾ ਕੈਫੀਨ ਬਲੱਡ ਸ਼ੂਗਰ ਨੂੰ ਘੱਟ ਕਰਦਾ ਹੈ।

<<  ਕੈਫੀਨ ਅੱਖਾਂ ਦੀ ਐਲਰਜੀ ਅਤੇ ਡਾਰਕ ਸਰਕਲ ਨੂੰ ਵੀ ਦੂਰ ਕਰਦੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਕੌਫੀ ਪੀਣ ਨਾਲ ਚਮੜੀ ਵਧੀਆ ਹੁੰਦੀ ਹੈ। ਇੰਨਾ ਹੀ ਨਹੀਂ ਕੌਫੀ ਦਾ ਫੇਸਪੈਕ ਲਗਾਉਣ ਨਾਲ ਵੀ ਚਮੜੀ 'ਚ ਨਿਖਾਰ ਆਉਂਦਾ ਹੈ।

Get the latest update about Health News, check out more about True Scoop Punjabi, Coffee Benefits, News In Punjabi & Lifestyle News

Like us on Facebook or follow us on Twitter for more updates.