ਐਨਰਜੀ ਡ੍ਰਿੰਕ ਦੇ ਹੋ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋ ਸਕਦੈ ਹਾਰਟ ਅਟੈਕ

ਅੱਜ ਦੇ ਸਮੇਂ ਵਿਚ ਵਧੇਰੇ ਲੋਕ ਥੋੜਾ ਜਿਹਾ ਵੀ ਵੀਕ ਫੀਲ ਕਰਨ ਉੱਤੇ ਕੋਲਡ ਡ੍ਰਿੰਕ ਜਾਂ ਐਨਰਜੀ ਡ੍ਰਿੰਕ...

ਲੰਡਨ (ਇੰਟ): ਅੱਜ ਦੇ ਸਮੇਂ ਵਿਚ ਵਧੇਰੇ ਲੋਕ ਥੋੜਾ ਜਿਹਾ ਵੀ ਵੀਕ ਫੀਲ ਕਰਨ ਉੱਤੇ ਕੋਲਡ ਡ੍ਰਿੰਕ ਜਾਂ ਐਨਰਜੀ ਡ੍ਰਿੰਕ ਦਾ ਸਹਾਰਾ ਲੈਂਦੇ ਹਨ। ਕੁਝ ਲੋਕ ਤਾਂ ਅਜਿਹੇ ਵੀ ਹੁੰਦੇ ਹਨ ਜੋ ਇਕ ਦਿਨ ਵਿਚ ਹੀ 4-5 ਐਨਰਜੀ ਡ੍ਰਿੰਕ ਤੱਕ ਪੀ ਲੈਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਐਨਰਜੀ ਡ੍ਰਿੰਕ ਕਿਡਨੀ ਫੇਲ ਹੋਣ ਜਾਂ ਹਾਰਟ ਅਟੈਕ ਦਾ ਕਾਰਨ ਬਣ ਸਕਦੀ ਹੈ।

'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਇਕ 21 ਸਾਲਾ ਵਿਦਿਆਰਤੀ ਨੂੰ ਵਧੇਰੇ ਐਨਰਜੀ ਡ੍ਰਿੰਕ ਪੀਣ ਕਾਰਨ 58 ਦਿਨਾਂ ਤੱਕ ਹਸਪਤਾਲ ਵਿਚ ਰਹਿਣਾ ਪਿਆ। ਇਸ ਦੌਰਾਨ ਉਸ ਦੀ ਸਿਹਤ ਇੰਨੀ ਖਰਾਬ ਹੋ ਗਈ ਕਿ ਡਾਕਟਰ ਉਸ ਦੇ ਕਿਡਨੀ ਟ੍ਰਾਂਸਪਲਾਂਟ ਬਾਰੇ ਵਿਚਾਰ ਕਰਨ ਲੱਗੇ। ਡਾਕਟਰਾਂ ਇਸ ਦੌਰਾਨ ਦੱਸਿਆ ਕਿ ਕਾਲਜ ਸਟੂਡੈਂਟ ਬੀਤੇ ਲੰਬੇ ਸਮੇਂ ਤੋਂ ਹੀ ਐਨਰਜੀ ਡ੍ਰਿੰਕ ਦਾ ਸੇਵਨ ਕਰ ਰਿਹਾ ਸੀ। ਬੀਤੇ ਲੰਬੇ ਸਮੇਂ ਤੋਂ ਹੀ ਉਸ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ ਤੇ ਉਸ ਦਾ ਭਾਰ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਗਿਆ।

ਸਿਹਤ ਵਧੇਰੇ ਖਰਾਬ ਹੋਣ ਦੌਰਾਨ ਉਸ ਦਾ ਬਲੱਡ ਟੈਸਟ, ਸਕੈਨ ਤੇ ਈ.ਸੀ.ਜੀ. ਕੀਤੀ ਗਈ ਜਿਸ ਤੋਂ ਪਤਾ ਲੱਗਿਆ ਕਿ ਉਸ ਦੀਆਂ ਕਿਡਨੀਆਂ ਤੇ ਹਾਰਟ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਸਨ। ਡਾਕਟਰਾਂ ਦੱਸਿਆ ਕਿ ਬੀਤੇ ਲੰਬੇ ਸਮੇਂ ਤੋਂ ਖਾਣ ਪੀਣ ਸਬੰਧੀ ਖਰਾਬ ਆਦਤਾਂ ਕਾਰਨ ਉਸ ਦੀ ਇਹ ਹਾਲਤ ਹੋਈ ਸੀ। ਰੈੱਡ ਬੁੱਲ ਤੇ ਮੋਂਸਟਰ ਜਿਹੀਆਂ ਐਨਰਜੀ ਡ੍ਰਿੰਕਸ ਵਿਚ ਕੈਫੀਨ ਤੇ ਸ਼ੂਗਰ ਵਧੇਰੇ ਮਾਤਰਾ ਵਿਚ ਹੁੰਦੀ ਹੈ ਤੇ ਇਹ ਅਲੱੜ੍ਹਾਂ ਤੇ ਨੌਜਵਾਨਾਂ ਵਿਚ ਬਹੁਤ ਵੀ ਮਸ਼ਹੂਰ ਹੈ। 

ਬ੍ਰਿਟਿਸ਼ ਮੈਡੀਕਲ ਜਨਰਲ ਵਿਚ ਕਿਹਾ ਕਿ ਪੀੜਤ ਦਾ ਕੋਈ ਵੀ ਮੈਡੀਕਲ ਸਬੰਧੀ ਇਤਿਹਾਸ ਨਹੀਂ ਸੀ, ਸਿਰਫ ਉਸ ਦੇ ਵਧੇਰੇ ਐਨਰਜੀ ਡ੍ਰਿੰਕ ਬਾਰੇ ਹੀ ਜਾਣਕਾਰੀ ਮਿਲੀ ਸੀ। ਇਸ ਦੌਰਾਨ ਮਾਹਰਾਂ ਕਿਹਾ ਕਿ ਉਸ ਨੇ ਜਿਹੜੀਆਂ ਐਨਰਜੀ ਡ੍ਰਿੰਕ ਪੀਤੀਆਂ ਸਨ ਉਨ੍ਹਾਂ ਵਿਚ ਹਰੇਕ ਵਿਚ 160 ਐੱਮ.ਜੀ. ਕੈਫੀਨ ਹੁੰਦੀ ਹੈ ਜਦਕਿ ਇਕ ਕੱਪ ਕਾਫੀ ਵਿਚ 100 ਐੱਮ.ਜੀ. ਕੈਫੀਨ ਹੁੰਦੀ ਹੈ। ਇਸ ਦੌਰਾਨ ਅਜਿਹੀਆਂ ਡ੍ਰਿੰਕਸ ਨਾਲ ਕਾਰਡੀਓਟਾਕਸਿਕ ਪ੍ਰਭਾਵ ਵੀ ਸਰੀਰ ਉੱਤੇ ਪੈਂਦੇ ਹਨ। ਡਾਕਟਰਾਂ ਦੱਸਿਆ ਕਿ ਅਜਿਹੇ ਪ੍ਰਭਾਵ ਤੋਂ ਬਾਅਦ ਦਿਲ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਵਿਚ 9 ਮਹੀਨੇ ਤੱਕ ਲੱਗ ਸਕਦੇ ਹਨ।

Get the latest update about Truescoop, check out more about heart attack, energy drinks, Truescoop News & careful

Like us on Facebook or follow us on Twitter for more updates.