ਕੋਰੋਨਾ ਵਾਇਰਸ ਦੇ ਦੌਰਾਨ ਮਾਸਕ ਪਾਕੇ ਜੇਕਰ ਕਰ ਰਹੇ ਹੋ ਇਹ ਕੰਮ ਤਾਂ ਹੋ ਜਾਵੋ ਅਲਰਟ

ਕੋਰੋਨਾ ਵਾਇਰਸ ਦੇ ਦੌਰਾਨ ਮਾਸਕ ਪਾਕੇ ਜੇਕਰ ਕਰ ਰਹੇ ਹੋ ਇਹ ਕੰਮ ਤਾਂ ਹੋ ਜਾਵੋ ਅਲਰਟ

ਮਾਹਾਮਾਰੀ ਕੋਰੋਨਾ ਦੇ ਦੋਰਾਨ ਮੁੰਹ ਤੇ ਪਾਏ ਜਾਣ ਵਾਲੇ ਮਾਸਕ ਨੁੰ ਲੈਕੇ ਡਾੱਕਟਰਾਂ ਵੱਲੋ ਇਕ ਜਾਨਕਾਰੀ ਸਾਹਮਣੇ ਆਈ ਹੈ। ਦਰਅਸਲ,ਡਾੱਕਟਰਾਂ  ਦੇ ਮੁਤਾਬਿਕ ਮਾਸ‍ਕ ਪਾ ਕੇ ਦੌੜਨ ਨਾਲ ਫੇਫੜਿਆਂ ਉੱਤੇ ਦਬਾਅ ਪੈ ਸਕਦਾ ਹੈ। ਜੋ ਸਿਹਤ ਲਈ ਕਾਫੀ ਖ਼ਤਰਨਾਕ  ਹੈ। ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਸ‍ਕ ਜਰੂਰ ਪਾਣਾ ਚਾਹੀਦਾ ਹੈ। ਲੇਕਿਨ ਉਹ ਲੋਕ ਜਿਨ੍ਹਾਂ ਨੂੰ ਹਰ ਰੋਜ਼ ਕਸਰਤ ਕਰਨ ਦੀ ਆਦਤ ਹੈ ਉਨ੍ਹਾਂ ਲੋਕਾਂ ਨੂੰ ਮਾਸਕ ਪਾ ਕੇ ਕਸਰਤ ਨਹੀਂ ਕਰਨੀ ਚਾਹੀਦੀ। ਸਿਹਤ ਦੇ ਮਾਹਰਾਂ ਮੁਤਾਬਿਕ ਮਾਸਕ ਲਗਾ ਕੇ ਦੌੜਨ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।

ਚੀਨ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਵੀ ਆ ਚੁੱਕੇ ਹਨ। ਇਸ ਲਈ ਮਾਸ‍ਕ ਪਹਿਨਣ ਕੇ ਕੋਈ ਵੀ ਅਜਿਹਾ ਕੰਮ ਨਾ ਕਰੋ ਜਿਸ ਦੇ ਨਾਲ ਕਿ ਫੇਫੜਿਆਂ ਜਾਂ ਦਿਲ ਉੱਤੇ ਦਬਾਅ ਪੈ ਸਕੇਂ।  ਮਾਸਕ ਪਾ ਕੇ ਦੋੜ ਲਾਉਣਾ ਜਾਂ ਕੋਈ ਸਰੀਰ ਉੱਤੇ ਦਬਾਅ ਪਾਉਣ ਵਾਲਾ ਕੰਮ ਕਰਨ ਨਾਲ ਆਕਸੀਜਨ ਲੈਣ ਅਤੇ ਕਾਰਬਨ ਡਾਈਆਕਸਾਈਡ ਛੱਡਣ ਦਾ ਸੰਤੁਲਨ ਵਿਗੜ ਸਕਦਾ ਹੈ। ਇਸ ਨਾਲ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ।

Get the latest update about mask, check out more about truescoop punjabi, corona virus, truescoop news &

Like us on Facebook or follow us on Twitter for more updates.