ਜੇਕਰ ਇਸ ਬੈਂਕ 'ਚ ਹੈ ਖਾਤਾ ਤਾਂ ਹੋ ਜਾਓ ਸਾਵਧਾਨ! ਪੈ ਸਕਦੈ ਵੱਡਾ ਘਾਟਾ

ਅਮਰੀਕਾ ਦੇ ਬਹੁ-ਰਾਸ਼ਟਰੀ ਤੇ ਵਿੱਤੀ ਸੇਵਾ ਸਮੂਹ ਸਿਟੀਗਰੁੱਪ ਭਾਰਤ ਤੋਂ ਆਪਣਾ ਬੋਰੀਆ ਬਿਸਤਰ ਸਮੇਟਣ ਦੀ...

ਨਵੀਂ ਦਿੱਲੀ (ਇੰਟ): ਅਮਰੀਕਾ ਦੇ ਬਹੁ-ਰਾਸ਼ਟਰੀ ਤੇ ਵਿੱਤੀ ਸੇਵਾ ਸਮੂਹ ਸਿਟੀਗਰੁੱਪ ਭਾਰਤ ਤੋਂ ਆਪਣਾ ਬੋਰੀਆ ਬਿਸਤਰ ਸਮੇਟਣ ਦੀ ਤਿਆਰੀ ਵਿਚ ਹੈ। ਸਿਟੀ ਬੈਂਕ ਨੇਵੀਰਵਾਰ ਨੂੰ ਭਾਰਤ ਵਿਚ ਕੰਜ਼ਿਊਮਰ ਬੈਂਕਿੰਗ ਬਿਜ਼ਨੈੱਸ ਤੋਂ ਬਾਹਰ ਨਿਕਲਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਹ ਉਸ ਦੀ ਗਲੋਬਲ ਸਟ੍ਰੈਟਜੀ ਦਾ ਹਿੱਸਾ ਹੈ।

ਬੈਂਕਿੰਗ ਕਾਰੋਬਾਰ 'ਚ ਕਰੀਬ 4,000 ਕਰਮਚਾਰੀ
ਬੈਂਕ ਦੇ ਕੰਜ਼ਿਊਮਰ ਬੈਂਕਿੰਗ ਬਿਜ਼ਨੈੱਸ ਵਿਚ ਕ੍ਰੈਡਿਟ ਕਾਰਡਸ, ਰਿਟੇਲ ਬੈਂਕਿੰਗ, ਹੋਮ ਲੋਨ ਤੇ ਵੈਲਥ ਮੈਨੇਜਮੈਂਟ ਸ਼ਾਮਲ ਹੈ। ਸਿਟੀਬੈਂਕ ਦੀਆਂ ਦੇਸ਼ ਵਿਚ 35 ਬ੍ਰਾਚਾਂ ਹਨ ਤੇ ਉਸ ਦੇ ਕੰਜ਼ਿਊਮਰ ਬੈਂਕਿੰਗ ਬਿਜ਼ਨੈੱਸ ਵਿਚ ਤਕਰੀਬਨ 4000 ਲੋਕ ਕੰਮ ਕਰਦੇ ਹਨ।

ਬੈਂਕ ਨੇ ਵੀਰਵਾਰ ਨੂੰ 13 ਦੇਸ਼ਾਂ ਤੋਂ ਉਪਭੋਗਤਾ ਬੈਂਕਿੰਗ ਕਾਰੋਬਾਰ ਤੋਂ ਨਿਕਲਣ ਦਾ ਐਲਾਨ ਕੀਤਾ। ਸਿਟੀ ਬੈਂਕ ਦੇ ਗਲੋਬਲ ਸੀ.ਈ.ਓ. ਜੇਨ ਫ੍ਰੇਜ਼ਰ ਨੇ ਇਸ ਫੈਸਲੇ ਦਾ ਕਾਰਨ ਇਨ੍ਹਾਂ ਖੇਤਰਾਂ ਵਿਚ ਮੁਕਾਬਲੇਬਾਜ਼ੀ ਵਿਚ ਪੈਮਾਨੇ ਦੀ ਘਾਟ ਦੱਸਿਆ।

ਕੰਜ਼ਿਊਮਰ ਬੈਂਕਿੰਗ ਬਿਜ਼ਨੈੱਸ ਤੋਂ ਬਾਹਰ ਨਿਕਲਣ ਦੇ ਲਈ ਰੈਗੂਲੇਟਰੀ ਮਨਜ਼ੂਰੀ ਦੀ ਲੋੜ
ਹਾਲਾਂਕਿ ਫਿਲਹਾਲ ਇਸ ਖੰਡ ਤੋਂ ਬਾਹਰ ਹੋਣ ਦੀ ਰੂਪਰੇਖਾ ਦਾ ਪਤਾ ਨਹੀਂ ਚੱਲਿਆ ਹੈ ਤੇ ਕੰਜ਼ਿਊਮਰ ਬੈਂਕਿੰਗ ਬਿਜ਼ਨੈੱਸ ਤੋਂ ਬਾਹਰ ਨਿਕਲਣ ਦੇ ਪ੍ਰਸਤਾਵ ਨੂੰ ਲੈ ਕੇ ਰੈਗੂਲੇਟਰੀ ਮਨਜ਼ੂਰੀ ਦੀ ਲੋੜ ਹੋਵੇਗੀ। ਸਿਟੀ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਸ਼ੂ ਖੁੱਲਰ ਨੇ ਕਿਹਾ ਕਿ ਇਸ ਐਲਾਨ ਨਾਲ ਸਾਡੇ ਸੰਚਾਲਨ ਵਿਚ ਕੋਈ ਬਦਲਾਅ ਨਹੀਂ ਹੋਵੇਗਾ ਤੇ ਸਹਿ-ਕਰਮਚਾਰੀਆਂ ਉੱਤੇ ਵੀ ਕੋਈ ਤੱਤਕਾਲ ਪ੍ਰਭਾਵ ਨਹੀਂ ਪਵੇਗਾ। ਇਸ ਦੌਰਾਨ ਅਸੀਂ ਆਪਣੇ ਗਾਹਕਾਂ ਨੂੰ ਪਹਿਲਾਂ ਦੀ ਤਰ੍ਹਾਂ ਸੇਵਾ ਦਿੰਦੇ ਰਹਾਂਗੇ।

1985 'ਚ ਕੰਜ਼ਿਊਮਰ ਬੈਂਕਿੰਗ ਬਿਜ਼ਨੈੱਸ 'ਚ ਸਿਟੀ ਬੈਂਕ ਨੇ ਰੱਖਿਆ ਸੀ ਕਦਮ
ਸਿਟੀ ਬੈਂਕ ਨੇ 1902 ਵਿਚ ਭਾਰਚ ਵਿਚ ਕਦਮ ਰੱਖਿਆ ਸੀ ਤੇ 1985 ਵਿਚ ਕੰਜ਼ਿਊਮਰ ਬਿਜ਼ਨੈੱਸ ਵਿਚ ਕਦਮ ਰੱਖਿਆ। ਸੰਸਥਾਗਤ ਬੈਂਕਿੰਗ ਕਾਰੋਬਾਰ ਤੋਂ ਇਲਾਵਾ, ਸਿਟੀ ਆਪਣੇ ਮੁੰਬਈ, ਪੁਣੇ, ਬੈਂਗਲੁਰੂ, ਚੇੱਨਈ ਤੇ ਗੁਰੂਗ੍ਰਾਮ ਕੇਂਦਰਾਂ ਤੋਂ ਗਲੋਬਲ ਕਾਰੋਬਾਰ ਉੱਤੇ ਧਿਆਨ ਦਿੰਦਾ ਰਹੇਗਾ। ਸਿਟੀ ਨੂੰ ਵਿੱਤ ਸਾਲ 2019-20 ਵਿਚ 4,912 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ, ਜੋ ਇਸ ਤੋਂ ਪਹਿਲੇ ਵਿੱਤ ਸਾਲ ਵਿਚ 4,185 ਕਰੋੜ ਰੁਪਏ ਸੀ। '

Get the latest update about account, check out more about careful, bank, Truescoop & Citibank

Like us on Facebook or follow us on Twitter for more updates.