ਜੇਕਰ ਤੁਸੀਂ ਭਾਰਤੀ ਲਾਈਸੈਂਸ ਨਾਲ ਕਰਨਾ ਚਾਹੁੰਦੇ ਡਰਾਈਵਿੰਗ ਤਾਂ ਇਨ੍ਹਾਂ ਦੇਸ਼ਾਂ ਲਈ ਕਰੋ ਅਪਲਾਈ

ਡਰਾਈਵਿੰਗ ਲਾਇਸੈਂਸ ਹਰ ਉਸ ਵਿਅਕਤੀ ਲਈ ਜ਼ਰੂਰੀ ਹੈ ਜੋ ਵਾਹਨ ਚਲਾਉਦਾਂ ਹੈ ਭਾਵੇਂ ਉਹ ਦੋ ਪਹਿਆਂ ਵਾਹਨ ਹੋਵੇ ਜਾਂ ਚਾਰ ਪਹਿਆਂ ਵਾਹਨ । ਬਿਨ੍ਹਾਂ ਲਾਇਸੈਂਸ ਤੁਸੀਂ ਵਾਹਨ ਨਹੀਂ ਚਲਾ ਸਕਦੇ

ਚੰਡੀਗੜ੍ਹ- ਡਰਾਈਵਿੰਗ ਲਾਇਸੈਂਸ ਹਰ ਉਸ ਵਿਅਕਤੀ ਲਈ ਜ਼ਰੂਰੀ ਹੈ ਜੋ ਵਾਹਨ ਚਲਾਉਦਾਂ ਹੈ ਭਾਵੇਂ ਉਹ ਦੋ ਪਹਿਆਂ ਵਾਹਨ ਹੋਵੇ ਜਾਂ ਚਾਰ ਪਹਿਆਂ ਵਾਹਨ । ਬਿਨ੍ਹਾਂ ਲਾਇਸੈਂਸ ਤੁਸੀਂ ਵਾਹਨ ਨਹੀਂ ਚਲਾ ਸਕਦੇ, ਜਿਵੇਂ ਕਿ ਹਰੇਕ ਦੇਸ਼ ਦਾ ਆਪਣਾ ਵੱਖਰਾ ਡ੍ਰਾਇਵਿੰਗ ਲਾਇਸੈਂਸ ਹੁੰਦਾ ਹੈ | ਦੱਸਣਾ ਚਾਹੁੰਦੇ ਹਾਂ ਕਿ ਜੇਕਰ ਤੁਹਾਡੇ ਕੋਲ ਭਾਰਤੀ ਡਰਾਈਵਿੰਗ ਲਾਇਸੈਂਸ ਹੈ ਤਾਂ ਤੁਸੀਂ ਇਹਨਾਂ ਹੇਠ ਲਿਖੇ ਦੇਸ਼ਾਂ ਵਿਚ ਡ੍ਰਾਈਵਿੰਗ ਕਰ ਸਕਦੇ ਹੋ।

ਯੁਨਾਈਟਿਡ ਕਿੰਗਡਮ
- ਇੰਡੀਅਨ ਡੀ.ਐਲ. ਯੂਕੇ ਨੇ ਸੂਚਨਾ ਦਿੱਤੀ ਕਿ ਯੁਨਾਈਟਿਡ ਕਿੰਗਡਮ ਵਿਚ ਤੁਸੀਂ ਭਾਰਤੀ ਡਰਾਈਿੰਵਗ ਲਾਇਸੈਂਸ ਨੂੰ ਪੂਰੇ ਇਕ ਸਾਲ ਲਈ ਵਰਤ ਸਕਦੇ ਹੋ।

ਆਸਟਰੇਲੀਆ
- ਆਸਟਰੇਲੀਆ ਵਿਚ ਭਾਰਤੀ ਡਰਾਈਵਿੰਗ ਲਾਇਸੈਂਸ ਤੁਸੀਂ ਤਿੰਨ ਮਹੀਨੇ ਤੱਕ ਵਰਤ ਸਕਦੇ ਹੋ ਪਰ ਇਸ ਲਾਇਸੈਂਸ ਦੀ ਕਾਪੀ ਸਿਰਫ਼ ਅੰਗਰੇਜ਼ੀ ਭਾਸ਼ਾ ਵਿਚ ਹੋਣੀ ਚਾਹੀਦੀ ਹੈ।

ਸਵਿੱਟਜਰਲੈਂਡ
- ਸਵਿੱਟਜਰਲੈਂਡ ਵਿਚ ਵੀ ਤੁਸੀਂ ਇਕ ਸਾਲ ਤੱਕ ਡਰਾਈਵਿੰਗ ਲਾਇਸੈਂਸ ਦਾ ਇਸਤੇਮਾਲ ਕਰ ਸਕਦੇ ਹੋ,ਪਰ ਜੇਕਰ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਡਰਾਈਵਿੰਗ ਆਉਦੀਂ ਹੈ।

ਸਵੀਡਨ
- ਸਵੀਡਨ ਵਿੱਚ ਭਾਰਤੀ ਲਾਇਸੈਂਸ ਨਾਲ ਗੱਡੀ ਚਲਾਉਣ ਲਈ ਤੁਹਾਡਾ ਲਾਇਸੈਂਸ ਅੰਗਰੇਜੀ, ਸਵੀਡਿਸ਼, ਜਰਮਨ, ਫ੍ਰੈਂਚ ਜਾਂ ਨਾਰਵੇਈ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ ਤੇ ਨਾਲ ਹੀ ਇਹ ਸਿਰਫ਼ ਇਕ ਸਾਲ ਲਈ ਹੀ ਯੋਗ ਰਹੇਗਾ।

ਮਲੇਸ਼ੀਆ
- ਮਲੇਸ਼ੀਆ ਵਿੱਚ ਡਰਾਈਵਿੰਗ ਕਰਨ ਲਈ ਤੁਹਾਨੂੰ ਭਾਰਤੀ ਅੰਬੈਸੀ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ ਕਿਉਕਿ ਇਸ ਦੇ ਨਾਲ ਹੀ ਤੁਸੀਂ ਮਲੇਸ਼ੀਆ ਵਿਚ ਵਾਹਨ ਚਲਾ ਸਕਦੇ ਹੋ ਅਤੇ ਤੁਹਾਡਾ ਡਰਾਈਵਿੰਗ ਲਾਇਸੈਂਸ ਅੰਗ੍ਰੇਜੀ ਵਿਚ ਹੋਣਾ ਚਾਹੀਦਾ ਹੈ।

ਹਾਂਗਕਾਂਗ
- ਹਾਂਗਕਾਂਗ ਵੀ ਤੁਹਾਨੂੰ ਭਾਰਤੀ ਡਰਾਈਵਿੰਗ ਲਾਇਸੈਂਸ ਇਸਤੇਮਾਲ ਕਰਨ ਦੀ ਇਜਾਜ਼ਤ ਦਿੰਦਾ ਹੈ,ਜਿਸ ਨੂੰ ਤੁਸੀਂ ਇਕ ਸਾਲ ਲਈ ਵਰਤ ਸਕਦੇ ਹੋ।

Get the latest update about Truescoop, check out more about United Kingdom, Indian Driving License, Australia & Truescoopnews

Like us on Facebook or follow us on Twitter for more updates.