IIFA 2022: ਰੈੱਡ ਕਾਰਪੇਟ ਦੀ ਜਗ੍ਹਾ ਗ੍ਰੀਨ ਕਾਰਪੇਟ 'ਤੇ ਕਿਉਂ ਚਲਦੇ ਨੇ ਸਿਤਾਰੇ, ਜਾਣੋ 15 ਸਾਲ ਪਹਿਲਾਂ ਕਿਉਂ ਬਦਲੀ ਗਈ ਪ੍ਰਥਾ

IIFA ਅਵਾਰਡ ਇੱਕ ਅਜਿਹਾ ਸਮਾਰੋਹ ਹੁੰਦਾ ਹੈ ਜੋਕਿ ਦੁਨੀਆ ਦੇ ਵੱਖ ਵੱਖ ਦੇਸ਼ਾਂ 'ਚ ਅਯੋਜਿਤ ਕਰਵਾਇਆ ਜਾਂਦਾ ਹੈ। ਇਸ ਸਾਲ IIFA 2022 ਦੀ ਸ਼ੁਰੂਆਤ 4 ਜੂਨ ਨੂੰ ਆਬੂਧਾਬੀ 'ਚ ਹੋਈ ਹੈ। ਜਦੋਂ ਵੀ ਅਸੀਂ ਕਿਸੇ ਅਵਾਰਡ ਸ਼ੋਆਂ ਦੀ ਗੱਲ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਦਿਮਾਗ 'ਚ ਰੈੱਡ ਕਾਰਪੇਟ ਦੀ ਤਸਵੀਰ ਘੁੰਮਦੀ ਹੈ...

IIFA ਅਵਾਰਡ ਇੱਕ ਅਜਿਹਾ ਸਮਾਰੋਹ ਹੁੰਦਾ ਹੈ ਜੋਕਿ ਦੁਨੀਆ ਦੇ ਵੱਖ ਵੱਖ ਦੇਸ਼ਾਂ 'ਚ ਅਯੋਜਿਤ ਕਰਵਾਇਆ ਜਾਂਦਾ ਹੈ। ਇਸ ਸਾਲ IIFA 2022 ਦੀ ਸ਼ੁਰੂਆਤ 4 ਜੂਨ ਨੂੰ ਆਬੂਧਾਬੀ 'ਚ ਹੋਈ ਹੈ। ਜਦੋਂ ਵੀ ਅਸੀਂ ਕਿਸੇ ਅਵਾਰਡ ਸ਼ੋਆਂ ਦੀ ਗੱਲ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਦਿਮਾਗ 'ਚ ਰੈੱਡ ਕਾਰਪੇਟ ਦੀ ਤਸਵੀਰ ਘੁੰਮਦੀ ਹੈ। ਫ਼ਿਲਮੀ ਸਿਤਾਰੇ ਇਸ ਰੈੱਡ ਕਾਰਪੇਟ ਤੇ ਚਲਦੇ ਨਜ਼ਰ ਆਓਂਦੇ ਹਨ ਪਰ ਜਦੋਂ  ਗੱਲ IIFA ਅਵਾਰਡ ਦੀ ਆਓਂਦੀ ਹੈ ਤਾਂ ਇਹ ਤਸਵੀਰ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਕਿਉਂਕਿ IIFA 'ਚ ਸਿਤਾਰੇ ਰੈੱਡ ਦੀ ਵਜਾਏ ਗ੍ਰੀਨ ਕਾਰਪੇਟ ਤੇ ਚਲਦੇ ਹਨ।  

IIFA  ਯਾਨੀ ਕਿ International Indian Film Academy Awards 'ਚ ਰੈੱਡ ਕਾਰਪੇਟ ਵੀ ਵਜਾਏ ਗ੍ਰੀਨ ਕਾਰਪੇਟ ਦਾ ਫੈਸਲਾ 15 ਸਾਲ ਪਹਿਲਾਂ ਲਿਆ ਗਿਆ ਸੀ। ਦੁਨੀਆ ਨੂੰ ਜਲਵਾਯੁ ਪਰਿਵਰਤਨ ਅਤੇ ਗ੍ਰੀਨ ਗ੍ਰਹਿ ਦਾ ਸੰਦੇਸ਼ ਦੇਣ ਲਈ ਇਸ ਦਾ ਰੰਗ ਲਾਲ ਤੋਂ ਬਦਲ ਕੇ ਹਰ ਕਰ ਦਿੱਤਾ ਗਿਆ ਸੀ। 2007 'ਚ UK ਦੇ ਸ਼ੇਫੀਲਡ ਚ IIFA ਦਾ ਜਦੋਂ ਆਯੋਜਨ ਕੀਤਾ ਗਿਆ ਤਾਂ ਇਸ ਦੇ ਕਾਰਪੇਟ ਦਾ ਰੰਗ ਲਾਲ ਦੀ ਵਜਾਏ ਪਹਿਲੀ ਵਾਰ ਹਰਾ ਰੱਖਿਆ ਗਿਆ ਸੀ।  
 International Indian Film Academy Awards, ਜੋ ਕਿ IIFA ਦੇ ਨਾਮ ਨਾਲ ਮਸ਼ਹੂਰ ਹੈ, ਇੱਕ ਸਾਲਾਨਾ ਅਵਾਰਡ ਈਵੈਂਟ ਹੈ। ਜੋਕਿ ਵਿਜ਼ਕ੍ਰਾਫਟ ਇੰਟਰਨੈਸ਼ਨਲ ਐਂਟਰਟੇਨਮੈਂਟ ਪ੍ਰਾਈਵੇਟ ਲਿਮਿਟੇਡ ਦੁਆਰਾਅਯੂਜੀਤ ਕਰਵਾਇਆ ਜਾਂਦਾ ਰਿਹਾ ਹੈ। 2000 ਵਿੱਚ ਸਥਾਪਿਤ, ਇਹ ਸਮਾਰੋਹ ਹਰ ਸਾਲ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਆਯੋਜਿਤ ਕਰਵਾਇਆ ਜਾਨ ਲਗਾ ਸੀ। ਪਹਿਲੇ ਪੁਰਸਕਾਰ ਸਮਾਰੋਹ 2000 ਵਿੱਚ ਲੰਡਨ, ਯੂਨਾਈਟਿਡ ਕਿੰਗਡਮ ਵਿੱਚ 'ਦ ਮਿਲੇਨੀਅਮ ਡੋਮ ਵਿੱਚ ਪੇਸ਼ ਕੀਤੇ ਗਏ ਸਨ। ਉਸ ਤੋਂ ਬਾਅਦ, ਬਾਲੀਵੁੱਡ ਦੀ ਅੰਤਰਰਾਸ਼ਟਰੀ ਸਫਲਤਾ ਨੂੰ ਦਰਸਾਉਂਦੇ ਹੋਏ ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਚ ਇਸ ਦਾ ਆਯੋਜਨ ਕੀਤਾ ਜਾਣ ਲਗਾ।

Get the latest update about Abu Dhabi, check out more about 22nd IIFA Awards, Etihad Arena, truescoop & IFA host

Like us on Facebook or follow us on Twitter for more updates.