IIT ਦਿੱਲੀ ਦੇ ਵਿਦਿਆਰਥੀ ਨੇ ਜਿੱਤਿਆ ਵਿਸ਼ਵ ਦਾ ਸਭ ਤੋਂ ਵੱਡਾ ਕੋਡਿੰਗ ਮੁਕਾਬਲਾ, 87 ਦੇਸ਼ਾਂ ਦੇ 100,000 ਤੋਂ ਵੱਧ ਪ੍ਰਤੀਯੋਗੀਆਂ ਨੂੰ ਦਿੱਤੀ ਮਾਤ

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਦਿੱਲੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀ, ਕਲਸ਼ ਗੁਪਤਾ ਨੂੰ ਇੱਕ ਗਲੋਬਲ ਕੋਡਿੰਗ ਮੁਕਾਬਲੇ, TCS CodeVita, ਸੀਜ਼ਨ 10 ਦਾ ਜੇਤੂ ਘੋਸ਼ਿਤ ਕੀਤਾ ਗਿਆ ਹੈ...

ਭਾਰਤ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਦੁਨੀਆਭਰ 'ਚ  ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਦਿੱਲੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀ, ਕਲਸ਼ ਗੁਪਤਾ ਨੂੰ ਇੱਕ ਗਲੋਬਲ ਕੋਡਿੰਗ ਮੁਕਾਬਲੇ, TCS CodeVita, ਸੀਜ਼ਨ 10 ਦਾ ਜੇਤੂ ਘੋਸ਼ਿਤ ਕੀਤਾ ਗਿਆ ਹੈ, ਜਿਸ ਵਿੱਚ 87 ਦੇਸ਼ਾਂ ਦੇ 100,000 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ ਸੀ। ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਦੁਆਰਾ ਜਾਰੀ ਪ੍ਰੈਸ ਰਿਲੀਜ਼ ਚ ਇਸ ਬਾਰੇ ਜਾਣਕਾਰੀ ਦਿੱਤੀ ਗਈ। ਆਪਣੀ ਜਿੱਤ ਤੋਂ ਬਾਅਦ, ਗੁਪਤਾ ਨੂੰ ਆਈਆਈਟੀ ਦਿੱਲੀ ਦੇ ਡਾਇਰੈਕਟਰ, ਰੰਗਨ ਬੈਨਰਜੀ ਦੁਆਰਾ ਸਨਮਾਨਿਤ ਕੀਤਾ ਗਿਆ।  


ਦਸ ਦਈਏ ਕਿ CodeVita ਕੋਲ ਵਿਸ਼ਵ ਦੇ ਸਭ ਤੋਂ ਵੱਡੇ ਕੰਪਿਊਟਰ ਪ੍ਰੋਗਰਾਮਿੰਗ ਮੁਕਾਬਲੇ ਦੇ ਰੂਪ ਵਿੱਚ ਗਿਨੀਜ਼ ਵਰਲਡ ਰਿਕਾਰਡਸ ਦਾ ਖਿਤਾਬ ਹੈ। ਇਸ ਮੁਕਾਬਲੇ 'ਚ ਪਹਿਲੇ  ਰਨਰ ਅੱਪ ਚਿਲੀ ਅਤੇ ਅਤੇ ਦੂਜੇ ਤਾਇਵਾਨ ਦੇ ਸਨ। CodeVita ਪ੍ਰੋਗਰਾਮਿੰਗ ਨੂੰ ਇੱਕ ਖੇਡ ਦੇ ਤੌਰ 'ਤੇ ਉਤਸ਼ਾਹਿਤ ਕਰਦਾ ਹੈ ਅਤੇ ਭਾਗੀਦਾਰਾਂ ਨੂੰ ਆਪਣੇ ਹੁਨਰ ਨੂੰ ਇੱਕ-ਦੂਜੇ ਨਾਲ ਜੋੜਨ ਅਤੇ ਅਸਲ-ਜੀਵਨ ਦੀਆਂ ਦਿਲਚਸਪ ਚੁਣੌਤੀਆਂ ਨੂੰ ਹੱਲ ਕਰਨ ਲਈ ਉਤਸ਼ਾਹਿਤ ਕਰਦਾ ਹੈ।


 ਕਲਸ਼ ਗੁਪਤਾ ਨੇ ਇਸ ਬਾਰੇ ਬੋਲਦਿਆਂ ਕਿਹਾ “ਜਦੋਂ ਮੈਂ ਮੁਕਾਬਲੇ ਦੀ ਸ਼ੁਰੂਆਤ ਕੀਤੀ ਸੀ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਸਿਖਰਲੇ 3 ਵਿੱਚ ਵੀ ਆਵਾਂਗਾ ਪਰ ਇਹ ਇੱਕ ਬਹੁਤ ਹੀ ਨਿਮਰ ਅਨੁਭਵ ਹੈ। ਮੈਂ ਇਨਾਮੀ ਰਕਮ ($10,000) ਬਾਰੇ ਬਹੁਤ ਉਤਸ਼ਾਹਿਤ ਹਾਂ। ਸ਼ੁਰੂ ਵਿੱਚ, ਮੈਨੂੰ ਭਰੋਸਾ ਨਹੀਂ ਸੀ, ਕਿਉਂਕਿ ਮੈਨੂੰ ਪਹਿਲੀ ਸਮੱਸਿਆ ਨੂੰ ਹੱਲ ਕਰਨ ਵਿੱਚ ਮੇਰੀ ਉਮੀਦ ਨਾਲੋਂ ਜ਼ਿਆਦਾ ਸਮਾਂ ਲੱਗਾ। ਪਰ ਜਿਵੇਂ-ਜਿਵੇਂ ਮੈਂ ਅੱਗੇ ਵਧਦਾ ਗਿਆ, ਕੁਝ ਹੋਰ ਸਮੱਸਿਆਵਾਂ ਨੂੰ ਸੁਲਝਾਉਂਦੇ ਹੋਏ, ਮੈਂ ਆਪਣੀ ਅੰਤਿਮ ਸਥਿਤੀ 'ਤੇ ਵਧੇਰੇ ਆਤਮ-ਵਿਸ਼ਵਾਸ ਹਾਸਲ ਕੀਤਾ, ਅਤੇ ਮੈਨੂੰ ਭਰੋਸਾ ਸੀ ਕਿ ਮੈਂ ਚੋਟੀ ਦੇ 3 ਵਿੱਚ ਹੋਵਾਂਗਾ। ”

Get the latest update about KALASH GUPTA, check out more about TCS, GLOBAL CODING COMPETITION WINNER 2022, KALASH GUPTA WINNER GLOBAL CODING COMPETITION & IIT DELHI

Like us on Facebook or follow us on Twitter for more updates.