ਸਾਵਧਾਨ : ਕਿਤੇ ਤੁਹਾਡੀ 2500 ਵਾਲੀ ਬੋਤਲ 'ਚ 150 ਵਾਲੀ ਸਸਤੀ ਸ਼ਰਾਬ ਤਾਂ ਨਹੀਂ?

ਲੁਧਿਆਣਾ ਦੇ ਮੁਲਾਂਪਰ ਦਾਖਾ ਦੇ ਪਿੰਡ ਖੰਡੂਰ 'ਚ ਅੱਜ ਉਸ ਸਮੇਂ ਪੁਲਸ ਦੇ ਹੱਥ ਵੱਡੀ ਸਫਲਤਾ...

ਲੁਧਿਆਣਾ— ਲੁਧਿਆਣਾ ਦੇ ਮੁਲਾਂਪਰ ਦਾਖਾ ਦੇ ਪਿੰਡ ਖੰਡੂਰ 'ਚ ਅੱਜ ਉਸ ਸਮੇਂ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ, ਜਦੋਂ ਪੁਲਸ ਨੇ ਐਕਸਾਈਜ਼ ਵਿਭਾਗ ਦੀ ਗੁਪਤ ਸੂਚਨਾ 'ਤੇ ਇਕ ਨਾਜਾਇਜ਼ ਸ਼ਰਾਬ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ। ਦਰਅਸਲ ਇੱਥੇ ਕਿਸੇ ਦੇ ਘਰ 'ਚ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਬ੍ਰੈਂਡਿਡ ਸ਼ਰਾਬ ਦੀਆਂ ਬੋਤਲਾਂ 'ਚ ਭਰ ਕੇ ਉਸ 'ਤੇ ਬ੍ਰੈਂਡਿਡ ਸ਼ਰਾਬ ਦੀ ਸੀਲ ਲਗਾ ਕੇ ਮਹਿੰਗੇ ਰੇਟ 2500 ਤੋਂ 5000 ਰੁਪਏ 'ਚ ਵੇਚੀਆਂ ਜਾਂਦੀਆਂ ਸਨ। ਮੌਕੇ 'ਤੇ ਪੁਲਸ ਨੇ 600 ਦੇ ਕਰੀਬ ਸਸਤੀ ਸ਼ਰਾਬ ਦੀਆਂ ਬੋਤਲਾਂ ਅਤੇ 138 ਖਾਲੀ ਪੇਟੀਆਂ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਅਤੇ ਮਹਿੰਗੀ ਸ਼ਰਾਬ ਦੀਆਂ ਸੀਲਾਂ ਬਰਾਮਦ ਕਰਕੇ 2 ਲੋਕਾਂ ਨੂੰ ਵੀ ਕਾਬੂ ਕਰ ਲਿਆ ਹੈ।

ਪਿਛਲੇ ਇਕ ਸਾਲ ਤੋਂ ਦੁੱਗਣੀ ਤੇਜ਼ੀ ਨਾਲ ਪੰਜਾਬ 'ਚ ਵਧਿਆ ਨਸ਼ੇ ਦਾ ਧੰਦਾ, ਜਾਣਨ ਲਈ ਖ਼ਬਰ 'ਤੇ ਕਰੋ ਕਲਿੱਕ

ਇਸ ਮੌਕੇ ਡੀ.ਐੱਸ.ਪੀ ਦਾਖਾ ਬੈਂਸ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਜੁਆਇੰਟ ਆਪਰੇਸ਼ਨ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਪੂਰੀ ਗੰਭੀਰਤਾ ਨਾਲ ਕਰਦੇ ਹੋਏ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਫੈਕਟਰੀ ਕਿਸ ਦੀ ਹੈ ਅਤੇ ਕਦੋਂ ਤੋਂ ਇਹ ਕੰਮ ਚੱਲ ਰਿਹਾ ਹੈ।

ਹੁਣ ਦਿੱਲੀ ਤੋਂ ਬਾਅਦ ਪੰਜਾਬ ਦੀਆਂ ਧੀਆਂ ਵੀ ਨਹੀਂ ਸੁਰੱਖਿਅਤ, ਮੋਹਾਲੀ ਤੋਂ ਬਾਅਦ ਲੁਧਿਆਣਾ 'ਚ ਚੱਲਦੇ ਆਟੋ 'ਚ ਹੋਇਆ ਕਾਂਡ

ਦੱਸ ਦੇਈਏ ਕਿ ਇਨ੍ਹਾਂ ਬੋਤਲਾਂ 'ਤੇ ਬਾਰਕੋਰਡ ਵਾਲਾ ਸਟੀਕਰ ਵੀ ਲਗਾ ਕੇ ਅਸਲੀ ਬੋਤਲ ਵਾਂਗ ਬਣਾ ਦਿੰਦੇ ਸਨ। ਬਾਅਦ 'ਚ ਇਨ੍ਹਾਂ ਬੋਤਲਾਂ ਨੂੰ ਪੈਲਸਾਂ, ਬੀਅਰ ਬਾਰ ਅਤੇ ਹੋਟਲਾਂ 'ਚ ਸਪਲਾਈ ਕੀਤਾ ਜਾਂਦਾ। ਸੂਤਰਾਂ ਮੁਤਾਬਕ ਪੁਲਸ ਨੇ ਮੌਕੇ 'ਤੇ 21 ਭਰੀ ਹੋਈਆਂ ਪੇਟੀਆਂ ਹੰਡ੍ਰੇਡ ਪਾਈਪਰ, ਬਲੈਕ ਲੇਬਲ ਦੀਆਂ 6 ਭਰੀਆਂ ਹੋਈਆਂ ਪੇਟੀਆਂ, ਸ਼ਿਵਾਸ ਰਿਗਲ ਦੀ 22 ਭਰੀਆਂ ਹੋਈਆਂ ਪੇਟੀਆਂ ਅਤੇ ਵੱਖ-ਵੱਖ ਬ੍ਰਾਂਡ ਦੀ ਖਾਲੀ 150 ਦੇ ਕਰੀਬ ਪੇਟੀਆਂ ਬਰਾਮਦ ਕੀਤੀਆਂ ਹਨ।

Get the latest update about Excise Department, check out more about DSP Dakha, True Scoop News, Illegal Liquor & Punjab News

Like us on Facebook or follow us on Twitter for more updates.