ਦੂਜੇ ਵਿਆਹ ਮਗਰੋਂ ਕਿਸੇ ਹੋਰ ਨਾਲ ਬਣਾਏ ਨਾਜਾਇਜ਼ ਸਬੰਧ, ਉਸੇ ਪ੍ਰੇਮੀ ਨੇ ਦਾਤਰ ਮਾਰ ਕੀਤਾ ਕਤਲ

ਗੜ੍ਹਸ਼ੰਕਰ ਵਿਚ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਖਾਨਪੁਰ ਦੇ ਨਾਲ ਪੈਂ...

ਗੜ੍ਹਸ਼ੰਕਰ ਵਿਚ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਖਾਨਪੁਰ ਦੇ ਨਾਲ ਪੈਂਦੇ ਲੱਧੇਵਾਲ ਦੀ ਬਰਸਾਤੀ 'ਚੋਂ ਇਕ ਔਰਤ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਪੜਤਾਲ ਕੀਤੀ ਤਾਂ ਮ੍ਰਿਤਕਾ ਦੀ ਪਛਾਣ ਸੀਮਾ ਰਾਣੀ ਵਾਸੀ ਮਾਹਿਲਪਰ ਵਜੋਂ ਹੋਈ। ਲਾਸ਼ ਤੋਂ ਕਾਫੀ ਬਦਬੂ ਆ ਰਹੀ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਲਾਸ਼ ਕਾਫੀ ਦਿਨਾਂ ਤੋਂ ਉੱਥੇ ਪਈ ਹੋਈ ਸੀ।

ਜਾਂਚ ਦੌਰਾਨ ਮ੍ਰਿਤਕਾ ਦੇ ਲੜਕੇ ਸੁਖਦੀਨ ਉਰਫ ਜਾਇਦ ਮੁਹੰਮਦ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਸੀ ਕਿ ਸੀਮਾ ਰਾਣੀ ਦਾ ਉਸ ਦੇ ਪਿਤਾ ਸਤੀਸ਼ ਮੁਹੰਮਦ ਦਾ ਦਸ ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਕਰੀਬ ਚਾਰ ਸਾਲ ਪਹਿਲਾਂ ਸੀਮਾ ਰਾਣੀ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਰਾਹੁਲ ਨਾਮ ਦੇ ਲੜਕੇ ਨਾਲ ਵਿਆਹ ਕਰਵਾ ਲਿਆ ਸੀ। ਰਾਹੁਲ ਵੀ ਮਾਹਿਲਪਰ ਵਿਖੇ ਰਹਿਣ ਲੱਗ ਪਿਆ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਸ਼ੱਕ ਜਾਹਿਰ ਕੀਤਾ ਕਿ ਰਾਹੁਲ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਸੀਮਾ ਦਾ ਕਤਲ ਕੀਤਾ ਹੈ। ਪੁਲਸ ਵੱਲੋਂ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਸੀਮਾ ਰਾਣੀ ਦੇ ਰਾਮਪਾਲ ਨਾਲ ਨਾਜਾਇਜ਼ ਸਬੰਧ ਸਨ ਜੋ ਖਾਨਪੁਰ ਵਿਖੇ ਤੰਬੜ ਫਾਰਮ 'ਤੇ ਰਹਿੰਦਾ ਹੈ।

ਪੁਲਸ ਵੱਲੋਂ ਰਾਮਪਾਲ ਤੋਂ ਸਖਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਦੱਸਿਆ ਕਿ ਸੀਮਾ ਰਾਣੀ ਨੇ ਉਸ ਤੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਉਸ ਵੱਲੋਂ ਮੰਗ ਪੂਰੀ ਨਾ ਕਰਨ 'ਤੇ ਦੋਹਾਂ ਵਿੱਚ ਝਗੜਾ ਹੋ ਗਿਆ ਤੇ ਝਗੜਾ ਇਨ੍ਹਾਂ ਵਧ ਗਿਆ ਕਿ ਉਸ ਨੇ ਦਾਤਰ ਨਾਲ ਸੀਮਾ ਦਾ ਕਤਲ ਕਰਕੇ ਲਾਸ਼ ਸੁੱਟ ਦਿੱਤੀ। ਮੁਲਜ਼ਮ 'ਤੇ ਮੁਕੱਦਮਾ ਦਰਜ ਕਰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਦੇ ਡੂੰਘਾਈ ਨਾਲ ਹੋਰ ਜਾਂਚ ਕੀਤੀ ਜਾ ਰਹੀ ਹੈ।

Get the latest update about killed, check out more about Truescoop, illegal relationship, marriage & lover

Like us on Facebook or follow us on Twitter for more updates.