ਬਸਤੀ ਸ਼ੇਖ 'ਚ ਸਿਆਸੀ ਸ਼ਹਿ 'ਤੇ ਬਣ ਰਿਹਾ ਨਜਾਇਜ਼ ਸ਼ੋਅਰੂਮ, ਸਰਕਾਰ ਨੇ ਫੇਰੀਆਂ ਅੱਖਾਂ

ਬਸਤੀ ਸ਼ੇਖ ਰੋਡ 'ਤੇ ਸਥਿਤ ਨਜਾਇਜ਼ ਉਸਾਰੀ ਨੂੰ ਦੇਖ ਕੇ ਹਰ ਕੋਈ ਆਪਣੀਆਂ ਅੱਖਾਂ ਬੰਦ ਕਰ ਰਿਹਾ ਹੈ, ਸਿਆਸੀ ਦਬਾਅ ਅਤੇ ਪੈਸੇ ਕਮਾਉਣ ਲਈ ਮਸ਼ਹੂਰ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਜਲੰਧਰ ਪੱਛਮੀ ...

ਜਲੰਧਰ- ਬਸਤੀ ਸ਼ੇਖ ਰੋਡ 'ਤੇ ਸਥਿਤ ਨਜਾਇਜ਼ ਉਸਾਰੀ ਨੂੰ ਦੇਖ ਕੇ ਹਰ ਕੋਈ ਆਪਣੀਆਂ ਅੱਖਾਂ ਬੰਦ ਕਰ ਰਿਹਾ ਹੈ, ਸਿਆਸੀ ਦਬਾਅ ਅਤੇ ਪੈਸੇ ਕਮਾਉਣ ਲਈ ਮਸ਼ਹੂਰ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਜਲੰਧਰ ਪੱਛਮੀ ਬਸਤੀ ਸ਼ੇਖ ਰੋਡ 'ਤੇ ਇਕ ਨਜਾਇਜ਼ ਵਪਾਰਕ ਸ਼ੋਅਰੂਮ ਨੂੰ ਪੂਰਾ ਬਣਵਾ ਦਿੱਤਾ ਹੈ। 

ਕਰੀਬ ਇਕ ਮਹੀਨਾ ਪਹਿਲਾਂ ਇਸ ਸ਼ੋਅਰੂਮ ਨੂੰ ਦੇਖ ਕੇ ਪਤਾ ਲੱਗਦਾ ਸੀ ਕਿ ਇਹ ਨਾਜਾਇਜ਼ ਇਮਾਰਤ ਹੈ ਪਰ ਜਲੰਧਰ ਵੈਸਟ 'ਚ ਸ਼ੋਅਰੂਮ ਸਿਰਫ ਦੁਸ਼ਮਣੀ ਦੇ ਤਹਿਤ ਸੀਲ ਕੀਤੇ ਗਏ ਹਨ ਅਤੇ ਕਾਲੋਨੀਆਂ 'ਚ ਡਿੱਚ ਚੱਲ ਰਹੀ ਹੈ। ਸਿਆਸੀ ਲੋਕਾਂ ਦੀ ਸ਼ਹਿ ਉੱਤੇ ਨਿਰਮਾਣ ਕਾਰਜ ਬਿਨਾਂ ਰੋਕ ਦੇ ਚੱਲ ਰਹੇ ਹਨ।  ਜਲੰਧਰ ਬਸਤੀ ਸ਼ੇਖ ਰੋਡ ਭਗਵਾਨ ਬਾਲਮੀਕੀ ਮੰਦਰ ਨੇੜੇ ਇਹ ਸ਼ੋਅਰੂਮ ਤਿਆਰ ਹੋ ਗਿਆ ਹੈ। ਇਸ ਨੂੰ ਦੇਖ ਕੇ ਕਾਂਗਰਸ, ਅਕਾਲੀ ਭਾਜਪਾ ਇੱਥੋਂ ਤੱਕ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨੇ ਵੀ ਅੱਖਾਂ ਬੰਦ ਕਰ ਲਈਆਂ ਹਨ। ਨਗਰ ਨਿਗਮ ਦੇ ਭ੍ਰਿਸ਼ਟ ਅਧਿਕਾਰੀ ਇਸ ਸ਼ੋਅਰੂਮ ’ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ। ਜਿਸ ਦਾ ਕਾਰਨ ਸਪੱਸ਼ਟ ਹੈ।

Get the latest update about Illegal showroom, check out more about political motives, Jalandhar, TruescoopNews & Online Punjabi News

Like us on Facebook or follow us on Twitter for more updates.