ਮੈਕਸੀਕੋ ਤੋਂ ਡਿਪੋਰਟ ਹੋਏ ਭਾਰਤੀਆਂ ਨੇ ਖੋਲ੍ਹੀ ਜਾਅਲੀ ਟ੍ਰੈਵਲ ਏਜੰਟਾਂ ਦੀ ਪੋਲ

325 ਭਾਰਤੀ ਸ਼ੁੱਕਰਵਾਰ ਸਵੇਰੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੈਕਸੀਕੋ ਨੇ 300 ਤੋਂ ਵੱਧ ਭਾਰਤੀਆਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਸੀ। ਮੈਕਸੀਕੋ ਨੇ ਇਹ ਫੈਸਲਾ ਅਮਰੀਕਾ ਦੀ...

ਨਵੀਂ ਦਿੱਲੀ— 325 ਭਾਰਤੀ ਸ਼ੁੱਕਰਵਾਰ ਸਵੇਰੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੈਕਸੀਕੋ ਨੇ 300 ਤੋਂ ਵੱਧ ਭਾਰਤੀਆਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਸੀ। ਮੈਕਸੀਕੋ ਨੇ ਇਹ ਫੈਸਲਾ ਅਮਰੀਕਾ ਦੀ ਚਿਤਾਵਨੀ ਤੋਂ ਬਾਅਦ ਲਿਆ ਹੈ। ਇਹ ਸਾਰੇ ਭਾਰਤੀ ਕਥਿਤ ਤੌਰ 'ਤੇ ਪਿਛਲੇ ਕੁਝ ਮਹੀਨਿਆਂ 'ਚ ਇੰਟਰਨੈਸ਼ਨਲ ਏਜੰਟਾਂ ਦੀ ਮਦਦ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ 'ਚ ਦਾਖਲ ਹੋਏ, ਤਾਂ ਕਿ ਉਹ ਅਮਰੀਕਾ ਦਾਖ਼ਲ ਹੋ ਸਕਣ।

ਅਮਰੀਕੀ ਸਰਕਾਰ ਵਲੋਂ ਭਾਰਤੀਆਂ ਨੂੰ ਵੱਡੀ ਰਾਹਤ, ਸਭ ਤੋਂ ਜ਼ਿਆਦਾ H1B Visa ਨੂੰ ਦਿੱਤੀ ਮਨਜ਼ੂਰੀ

ਹਵਾਈ ਅੱਡੇ 'ਤੇ ਪਹੁੰਚੇ ਯਾਤਰੀਆਂ 'ਚੋਂ ਇਕ, ਗੌਰਵ ਕੁਮਾਰ ਨੇ ਦੱਸਿਆ— ਸਾਡਾ ਏਜੰਟ ਸਾਨੂੰ ਜੰਗਲ 'ਚੋਂ ਉੱਥੇ ਲੈ ਗਿਆ। ਅਸੀਂ ਲਗਭਗ ਦੋ ਹਫ਼ਤਿਆਂ ਲਈ ਜੰਗਲ 'ਚ ਚਲੇ ਗਏ। ਇਸ ਤੋਂ ਬਾਅਦ ਸਾਨੂੰ ਮੈਕਸੀਕੋ ਤੋਂ ਕੱਢ ਦਿੱਤਾ ਗਿਆ। ਸਿਰਫ ਭਾਰਤੀਆਂ ਨੂੰ ਬਾਹਰ ਕੱਢਿਆ ਗਿਆ ਹੈ ਜਦਕਿ ਸ਼੍ਰੀਲੰਕਾ, ਨੇਪਾਲ ਤੇ ਕੈਮਰੂਨ ਦੇ ਲੋਕ ਅਜੇ ਵੀ ਉੱਥੇ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਖੇਤੀ ਵਾਲੀ ਜ਼ਮੀਨ, ਸੋਨਾ ਤੇ ਸਭ ਕੁਝ ਵੇਚ ਕੇ ਅਮਰੀਕਾ ਜਾਣ ਲਈ ਏਜੰਟ ਨੂੰ ਕੁਝ 18 ਲੱਖ ਰੁਪਏ ਦਿੱਤੇ ਸੀ।

ਲੱਖਾਂ ਖਰਚਣ ਤੋਂ ਬਾਅਦ ਵੀ ਹੋਏ ਡਿਪੋਰਟ, ਜਾਣੋ ਮੈਕਸਿਕੋ ਤੋਂ ਅਮਰੀਕਾ ਦਾਖਲ ਹੋਏ ਇਨ੍ਹਾਂ ਭਾਰਤੀਆਂ ਦੀ ਕਹਾਣੀ

ਇਸ ਤੋਂ ਪਹਿਲਾਂ ਜੂਨ 'ਚ, ਯੂ. ਐੱਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਦੀ ਸਰਹੱਦ 'ਤੇ ਘੁਸਪੈਠ ਨੂੰ ਰੋਕਣ ਲਈ ਸੁਰੱਖਿਆ ਵਧਾਉਣ ਦੀ ਗੱਲ ਕੀਤੀ ਸੀ। ਉਸ ਨੇ ਧਮਕੀ ਦਿੱਤੀ ਕਿ ਜੇਕਰ ਮੈਕਸੀਕੋ ਅਜਿਹਾ ਨਹੀਂ ਕਰਦਾ ਹੈ ਤਾਂ ਆਯਾਤ ਹੋਣ ਵਾਲੇ ਉਤਪਾਦਾਂ ਦੇ ਟੈਰਿਫ ਵਧਾਏ ਜਾਣਗੇ। ਮੈਕਸੀਕੋ ਨੇ ਫਿਰ ਭਾਰਤੀਆਂ ਨੂੰ ਦੇਸ਼ ਛੱਡਣ ਦਾ ਆਦੇਸ਼ ਦੇ ਦਿੱਤਾ।

Get the latest update about US For Higher Education, check out more about Study Abroad, National Immigration Institute, True Scoop News & Mexico News

Like us on Facebook or follow us on Twitter for more updates.