ਜੌਹਲ ਹਸਪਤਾਲ ਮਾਮਲੇ 'ਚ ਵਿਧਾਇਕ ਸ਼ੀਤਲ ਅੰਗੂਰਾਲ ਦੇ ਬੋਲਣ 'ਤੇ IMA ਅਤੇ ਨਰਸਿੰਗ ਸਟਾਫ ਨਾਰਾਜ਼, ਵਿਧਾਇਕ ਖ਼ਿਲਾਫ਼ ਕੀਤੀ ਨਾਅਰੇ ਬਾਜ਼ੀ

ਬੀਤੇ ਦਿਨੀਂ ਜਲੰਧਰ ਦੇ ਜੌਹਲ ਹਸਪਤਾਲ ਤੇ ਵੇਸ੍ਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੂਰਾਲ ਵਲੋਂ ਹਸਪਤਾਲ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾ ਡਾ. ਬਲਵਿੰਦਰ ਸਿੰਘ ਜੌਹਲ ਦੇ ਖਿਆਫ਼ SC/ST ਐਕਟ ਦੇ ਤਹਿਤ ਪਰਚਾ ਦਰਜ਼ ਕਰਾ ਕਾਰਵਾਈ ਕਰਵਾਈ ਗਈ...

ਬੀਤੇ ਦਿਨੀਂ ਜਲੰਧਰ ਦੇ ਜੌਹਲ ਹਸਪਤਾਲ ਤੇ ਵੇਸ੍ਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੂਰਾਲ ਵਲੋਂ ਹਸਪਤਾਲ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾ ਡਾ. ਬਲਵਿੰਦਰ ਸਿੰਘ ਜੌਹਲ ਦੇ ਖਿਆਫ਼ SC/ST ਐਕਟ ਦੇ ਤਹਿਤ ਪਰਚਾ ਦਰਜ਼ ਕਰਾ ਕਾਰਵਾਈ ਕਰਵਾਈ ਗਈ। ਜਿਸ ਤੋਂ ਬਾਅਦ IMA ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਨਰਸਿੰਗ ਸਟਾਫ਼ ਹੱਕ ਵਿੱਚ ਆਏ ਹਨ। ਜਿਸ ਵਲੋਂ ਡੀਸੀ ਦਫ਼ਤਰ ਦੇ ਬਾਹਰ ਪੁਲਿਸ ਪ੍ਰਸ਼ਾਸ਼ਨ ਤੇ ਵਿਧਾਇਕ ਸ਼ੀਤਲ ਅੰਗੂਰਾਲ ਖ਼ਿਲਾਫ਼ ਨਾਅਰੇ ਬਾਜ਼ੀ ਵੀ ਕੀਤੀ ਗਈ ।

ਕੱਲ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ IMA ਤੇ ਨਰਸਿੰਗ ਸਟਾਫ਼ ਵਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧੀ IMA ਦੇ ਮੈਬਰ ਨਵਜੋਤ ਦਹੀਆ ਨੇ ਦਸਿਆ ਕਿ ਅੱਜ ਤੱਕ ਕਦੀ ਨਹੀਂ ਸੁਣਿਆ ਸੀ ਕਿ ਕਦੀ ਕਿਸੇ ਡਾਕਟਰ ਤੇ ਇਸ ਤਰ੍ਹਾਂ ਦਾ ਮਾਮਲਾ ਦਰਜ ਹੋਇਆ ਹੋਵੇ। ਇਹ ਸਭ ਬੇਬੁਨਿਆਦ ਇਲਜ਼ਾਮ ਹਨ ਜੋ ਡਾਕਟਰ ਜੌਹਲ ਤੇ ਲਗਾਏ ਗਏ ਹਨ। ਦਹੀਆ ਨੇ ਕਿਹਾ ਕਿ ਇਹ ਸਭ ਨੇ ਆਪਣੇ ਵਿਧਾਇਕਾਂ ਨੂੰ ਖੁਸ਼ ਕਰਨ ਲਈ ਜਲਦਬਾਜ਼ੀ ਵਿੱਚ ਮਾਮਲਾ ਦਰਜ਼ ਕਰ ਦਿੱਤਾ ਗਿਆ। ਡਾਕਟਰ ਦਹੀਆ ਨੇ ਕਿਹਾ ਕਿ ਜੇਕਰ ਮਰੀਜ਼ ਦੇ ਪਰਿਜਨਾਂ ਨੂੰ ਇਲਾਜ਼ ਸੰਬੰਧੀ ਕੋਈ ਸ਼ਿਕਾਇਤ ਹੈ ਤਾਂ ਸਿਵਿਲ ਹਸਪਤਾਲ 'ਚ ਸ਼ਿਕਾਇਤ ਦੇ ਦੋਸ਼ੀ ਪਾਉਣ ਤੋਂ ਬਾਅਦ ਮਾਮਲਾ ਦਰਜ਼ ਹੋਵੇ ਪਰ SC/ST ਐਕਟ ਦਾ ਪਰਚਾ ਬੇਬੁਨਿਆਦ ਹੈ।

Get the latest update about JALANDHAR NEWS, check out more about JALANDHAR JOHAL HOSPITAL, JOHAL HOSPITAL CASE, JOHAL HOSPITAL & NEWS IN PUNJABI

Like us on Facebook or follow us on Twitter for more updates.