ਅਮਰੀਕਾ : ਪ੍ਰਵਾਸੀਆਂ ਲਈ ਵੱਡੀ ਖ਼ਬਰ, ਡੈਮੋਕ੍ਰੇਟਸ ਨੇ ਪਾਸ ਕੀਤਾ ਅਹਿਮ ਬਿੱਲ

ਅਮਰੀਕਾ ਦੇ ਹਾਊਸ ਆਫ ਡੈਮੋਕ੍ਰੇਟਸ ਨੇ ਮੰਗਲਵਾਰ ਨੂੰ ਅਹਿਮ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਹੀ ਸੈਂਕੜੇ ਅਜਿਹੇ ਕੱਚੇ ਪ੍ਰਵਾਸੀ ਵੀ ਆਪਣੀ ਨਾਗਰਿਕਤਾ...

ਵਾਸ਼ਿੰਗਟਨ— ਅਮਰੀਕਾ ਦੇ ਹਾਊਸ ਆਫ ਡੈਮੋਕ੍ਰੇਟਸ ਨੇ ਮੰਗਲਵਾਰ ਨੂੰ ਅਹਿਮ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਹੀ ਸੈਂਕੜੇ ਅਜਿਹੇ ਕੱਚੇ ਪ੍ਰਵਾਸੀ ਵੀ ਆਪਣੀ ਨਾਗਰਿਕਤਾ ਹਾਸਲ ਕਰ ਸਕਦੇ ਹਨ, ਜਿਨ੍ਹਾਂ ਕੋਲ ਕੁਝ ਜ਼ਰੂਰੀ ਦਸਤਾਵੇਜ਼ ਨਹੀਂ ਹਨ। ਇਨ੍ਹਾਂ ਪ੍ਰਵਾਸੀਆਂ ਨੂੰ ਡਰੀਮਰਜ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਪਿਛਲੀ ਓਬਾਮਾ ਸਰਕਾਰ ਨੇ 4131 ਪ੍ਰੋਗਰਾਮ ਤਹਿਤ ਕਈ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੁਰੱਖਿਆ ਦਿੱਤੀ ਸੀ।

ਅਮਰੀਕਾ ਬਣਾ ਰਿਹੈ ਇਮੀਗ੍ਰੇਸ਼ਨ ਨੀਤੀਆਂ ਨੂੰ ਮੁਸ਼ਕਿਲ ਬਣਾਉਣ ਦੀਆਂ ਯੋਜਨਾਵਾਂ

ਉੱਧਰ, ਵ੍ਹਾਈਟ ਹਾਊਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਕਾਨੂੰਨ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਜਾਂਦਾ ਹੈ ਤਾਂ ਇਸ ਨੂੰ ਵੀਟੋ ਕਰ ਦਿੱਤਾ ਜਾਵੇਗਾ। ਸੈਨੇਟ 'ਤੇ ਦਬਦਬੇ ਵਾਲੇ ਰਿਪਬਲਿਕਨਜ਼ ਵੱਲੋਂ ਇਸ ਕਾਨੂੰਨ ਨੂੰ ਮਾਨਤਾ ਦੇਣ ਦੀ ਸੰਭਾਵਨਾ ਬੇਹੱਦ ਘੱਟ ਹੈ। ਡੈਮੋਕ੍ਰੈਟਸ ਨੇ ਡਰੀਮਰਜ਼ ਲਈ ਨਾਗਰਿਕਤਾ ਪ੍ਰਦਾਨ ਕਰਨ ਵਾਲੇ ਇਸ ਬਿੱਲ ਨੂੰ 237 'ਚੋਂ 187 ਵੋਟਾਂ ਨਾਲ ਪਾਸ ਕਰ ਦਿੱਤਾ ਹੈ।

ਟਰੰਪ ਸਰਕਾਰ ਵਲੋਂ ਜਾਰੀ ਵੀਜ਼ਾ ਨਿਯਮਾਂ 'ਚ ਤਬਦੀਲੀਆਂ ਦੀ ਇਕ ਲੰਬੀ ਸੂਚੀ

ਹਾਊਸ ਦੀ ਸਪੀਕਰ ਨੈਂਸੀ ਪਲੋਸੀ ਨੇ ਬਿੱਲ 'ਤੇ ਬਹਿਸ ਦੌਰਾਨ ਕਿਹਾ ਕਿ ਸਾਡੇ ਕੋਲ ਇਤਿਹਾਸ ਦਾ ਹਿੱਸਾ ਬਣਨ ਦਾ ਮੌਕਾ ਹੈ ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਡਰੀਮਰਜ਼ ਨੂੰ ਮੱਤਦਾਨ ਦੇ ਕੇ ਉਨ੍ਹਾਂ ਦੇ ਮੁੱਲ ਨੂੰ ਪਛਾਣਨਾ ਹੈ। ਡਰੀਮਰਜ਼ ਅਜਿਹੇ ਲੋਕ ਹਨ, ਜੋ ਆਪਣੇ ਮਾਪਿਆਂ ਨਾਲ ਅਮਰੀਕਾ 'ਚ ਗ਼ੈਰ ਕਾਨੂੰਨੀ ਰੂਪ 'ਚ ਆਏ ਸਨ ਤੇ ਇੱਥੇ ਕੰਮ ਕਰਨ ਦੇ ਬਾਵਜੂਦ ਨਾਗਰਿਕਤਾ ਹਾਸਲ ਨਹੀਂ ਕਰ ਸਕਦੇ। ਅੰਦਾਜ਼ੇ ਮੁਤਾਬਕ ਅਮਰੀਕਾ 'ਚ ਤਕਰੀਬਨ 25 ਲੱਖ ਲੋਕ ਅਜਿਹੇ (ਡਰੀਮਰਜ਼) ਹਨ।

Get the latest update about Immigration News, check out more about Online Immigration Punjabi News, Protect Dreamers, American Citizenship & True Scoop News

Like us on Facebook or follow us on Twitter for more updates.