CANADA ਜਾਣ ਦੀ ਉਡੀਕ ਕਰ ਰਹੇ ਵਿਦਿਆਰਥੀ ਤੇ ਵਿਜ਼ਟਰ ਧਿਆਨ ਦੇਣ, IRCC ਨੇ ਜਾਰੀ ਕੀਤੀ ਡਿਟੇਲ

ਲੱਖਾਂ ਦੀ ਗਿਣਤੀ ਵਿਚ ਭਾਰਤੀ ਨਾਗਰਿਕ ਤੇ ਵਿਦਿਆਰਥੀ ਕੈਨੇਡਾ ਵਲੋਂ ਉ...

ਟੋਰਾਂਟੋ: ਲੱਖਾਂ ਦੀ ਗਿਣਤੀ ਵਿਚ ਭਾਰਤੀ ਨਾਗਰਿਕ ਤੇ ਵਿਦਿਆਰਥੀ ਕੈਨੇਡਾ ਵਲੋਂ ਉਨ੍ਹਾਂ ਦੀ ਫੇਰੀ ਨੂੰ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ। ਇਸ ਵਿਚਾਲੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਮਹਾਂਮਾਰੀ ਦੇ ਦੌਰਾਨ ਆਪਣੀ ਆਪ੍ਰੇਸ਼ਨਲ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਲਈ ਇਸ ਦੀ ਪ੍ਰਕਿਰਿਆ ਦੀ ਸਮਾਂ-ਸੀਮਾਂ ਨੂੰ ਅਪਡੇਟ ਕੀਤਾ ਹੈ।

ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਆਪਣੀ ਵੈੱਬਸਾਈਟ 'ਤੇ ਕਿਹਾ ਹੈ ਕਿ ਲੋਕ, ਜੋ ਇਮੀਗ੍ਰੇਸ਼ਨ ਸੇਵਾਵਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਨੂੰ ਕੋਵਿਡ-19 ਦੇ ਕਾਰਨ ਪ੍ਰੋਸੈਸਿੰਗ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਭਾਗ ਉਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਨੂੰ ਤਰਜੀਹ ਦੇ ਰਿਹਾ ਹੈ, ਜੋ ਯਾਤਰਾ ਪਾਬੰਦੀਆਂ ਤੋਂ ਮੁਕਤ ਹਨ। 

ਆਈ.ਆਰ.ਸੀ.ਸੀ. ਦੇ ਵੈੱਬ ਪੇਜ ਉੱਤੇ 26 ਮਾਰਚ ਨੂੰ ਜਾਰੀ ਕੀਤੇ ਪ੍ਰੋਸੈਸਿੰਗ ਦੇ ਅਪਡੇਟ ਵਿਚ ਮਹੱਤਵਪੂਰਨ ਵੇਰਵੇ ਜਾਰੀ ਕੀਤੇ ਗਏ ਹਨ। ਆਈ.ਆਰ.ਸੀ.ਸੀ. ਦਾ ਕਹਿਣਾ ਹੈ ਕਿ 80 ਫੀਸਦੀ ਤੋਂ ਵਧੇਰੇ ਦੀਆਂ ਕਤਾਰ ਵਿਚ ਅਰਜ਼ੀਆਂ ਦੀ ਜਾਣਕਾਰੀ ਉਸ ਦੀ ਅਧਿਕਾਰਿਤ ਵੈੱਬਸਾਈਟ ਉੱਤੇ ਮਿਲ ਜਾਵੇਗੀ। ਵਧੇਰੇ ਗੁੰਝਲਦਾਰ ਐਪਲੀਕੇਸ਼ਨਾਂ ਲਈ ਖਾਸ ਕਾਰਨਾਂ ਕਰ ਕੇ ਵਧੇਰੇ ਸਮਾਂ ਲੱਗ ਸਕਦਾ ਹੈ।

ਵਿਦਿਆਰਥੀ
ਆਈ.ਆਰ.ਸੀ.ਸੀ. 13 ਦਸੰਬਰ ਤੋਂ 19 ਦਸੰਬਰ, 2020 ਦੇ ਵਿਚਕਾਰ ਪ੍ਰਾਪਤ ਬਹੁਤੀਆਂ ਸਟੱਡੀ ਪਰਮਿਟ ਐਪਲੀਕੇਸ਼ਨਾਂ ਨੂੰ ਅੰਤਿਮ ਰੂਪ ਦੇ ਰਿਹਾ ਹੈ। ਇਸ ਵਿਚ ਸਟੱਡੀ ਪਰਮਿਟ, ਸਟੱਡੀ ਪਰਮਿਟ ਐਕਸਟੈਂਸ਼ਨਾਂ ਅਤੇ ਵਿਦਿਆਰਥੀਆਂ ਲਈ ਵਰਕ ਪਰਮਿਟ ਦੀਆਂ ਅਰਜ਼ੀਆਂ ਸ਼ਾਮਲ ਹਨ। ਕੰਪਲੈਕਸ ਐਪਲੀਕੇਸ਼ਨਾਂ ਦੀ ਪ੍ਰਕਿਰਿਆ ਵਿਚ ਵਧੇਰੇ ਸਮਾਂ ਲੱਗ ਸਕਦਾ ਹੈ। 

ਮੌਜੂਦਾ ਯਾਤਰਾ ਪਾਬੰਦੀਆਂ ਦੇ ਅਧੀਨ, ਸਟੱਡੀ ਪਰਮਿਟ ਧਾਰਕ ਕੇਵਲ ਉਦੋਂ ਹੀ ਕੈਨੇਡਾ ਆ ਸਕਦੇ ਹਨ, ਜੇ ਉਹ ਕਿਸੇ ਮਨਜ਼ੂਰਸ਼ੁਦਾ COVID-19 ਰੈਡੀਨੈਸ ਪਲਾਨ ਅਧੀਨ ਕਿਸੇ ਮਨੋਨੀਤ ਸਿਖਲਾਈ ਸੰਸਥਾ ਵਿਖੇ ਜਾ ਰਹੇ ਹੋਣ, ਜਾਂ ਜੇ 18 ਮਾਰਚ 2020 ਤੋਂ ਪਹਿਲਾਂ ਉਨ੍ਹਾਂ ਦਾ ਸਟੱਡੀ ਪਰਮਿਟ ਮਨਜ਼ੂਰ ਹੋ ਗਿਆ ਹੋਵੇ। 

ਵਿਜ਼ਟਰ
ਜੇ ਤੁਸੀਂ ਇਲੈਕਟ੍ਰਾਨਿਕ ਟ੍ਰੈਵਲ ਆਥਰਾਈਜ਼ੇਸ਼ਨ ਲਈ ਅਰਜ਼ੀ ਦੇ ਰਹੇ ਹੋ ਤਾਂ ਤੁਸੀਂ ਇਸ ਬਾਰੇ ਆਨਲਾਈਨ ਜਾਣਕਾਰੀ ਲੈ ਸਕਦੇ ਹੋ। ਜੇ ਤੁਸੀਂ ਵਿਜ਼ਟਰ ਵੀਜ਼ਾ ਲਈ ਆਨਲਾਈਨ ਅਰਜ਼ੀ ਦਿੱਤੀ ਹੈ ਤਾਂ ਤੁਸੀਂ ਆਪਣੀ ਅਰਜ਼ੀ ਦੇ ਸਟੇਟਸ ਦੀ ਜਾਂਚ ਕਰਨ ਲਈ ਆਪਣੇ ਖਾਤੇ ਵਿਚ ਸਾਈਨ ਇਨ ਕਰ ਸਕਦੇ ਹੋ। ਚੈੱਕ ਸਟੇਟਸ ਐਂਡ ਮੈਸੇਜ ਉੱਤੇ ਕਲਿੱਕ ਕਰੋ ਤੇ “View my submitted applications or profiles” ਸੈਕਸ਼ਨ ਉੱਤੇ ਜਾਓ। ਜੇ ਤੁਸੀਂ ਕਾਗਜ਼ੀ ਕਾਰਵਾਈ ਰਾਹੀਂ ਵੀਜ਼ਾ ਅਰਜ਼ੀ ਦਿੱਤੀ ਹੈ ਤਾਂ ਤੁਸੀਂ ਆਪਣੀ ਅਰਜ਼ੀ ਨੂੰ ਇਕ ਆਨਲਾਈਨ ਖਾਤੇ ਨਾਲ ਜੋੜ ਸਕਦੇ ਹੋ, ਜਿੱਥੇ ਤੁਸੀਂ ਆਪਣੀ ਅਰਜ਼ੀ ਦੇ ਸਟੇਟਸ ਨੂੰ ਵੇਖ ਸਕਦੇ ਹੋ। ਤੁਸੀਂ ਆਪਣੀ ਅਰਜ਼ੀ ਬਾਰੇ ਸੰਦੇਸ਼ ਵੀ IRCC ਤੋਂ ਵੀ ਪ੍ਰਾਪਤ ਕਰ ਸਕਦੇ ਹੋ।

Get the latest update about Truescoop News, check out more about Truescoop, Immigration Canada, COVID & provides

Like us on Facebook or follow us on Twitter for more updates.