Immigration Fraud: ਆਸਟ੍ਰੇਲੀਆ ਦੀ ਵੱਡੀ ਇਮੀਗ੍ਰੇਸ਼ਨ ਕੰਪਨੀ ਖਿਲਾਫ ਜਲੰਧਰ ਪੁਲਿਸ ਦੀ ਕਾਰਵਾਈ

ਵਿਦੇਸ਼ ਭੇਜਣ ਦੇ ਨਾਮ ਤੇ ਵੱਡੀਆਂ ਵੱਡੀਆਂ ਠੱਗੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਇਨ੍ਹਾਂ ਧੋਖੇਬਾਜ ਟਰੈਵਲ ਏਜੰਟਾਂ ਨੂੰ ਲੈ ਕੇ ਪੁਲਿਸ ਅਤੇ ਜਲੰਧਰ ਪ੍ਰਸ਼ਾਸਨ ਨੇ ਉੱਚ ਪੱਧਰ ਤੇ ਕਾਰਵਾਈ ਲਈ ਕੰਮ ਸ਼ੁਰੂ ਕਰ ਦਿੱਤਾ ਹੈ

ਪੰਜਾਬ 'ਚ ਵਿਦੇਸ਼ ਜਾਣ ਦੇ ਵੱਧ ਰਹੇ ਕਰੇਜ਼ ਨੂੰ ਦੇਖਦਿਆਂ ਟਰੈਵਲ ਏਜੰਟਾਂ ਵਲੋਂ ਅਕਸਰ ਹੀ ਭੋਲੇ ਭਾਲੇ ਲੋਕਾਂ ਨੂੰ ਲੁੱਟ ਲਿਆ ਜਾਂਦਾ ਹੈ। ਵਿਦੇਸ਼ ਭੇਜਣ ਦੇ ਨਾਮ ਤੇ ਵੱਡੀਆਂ ਵੱਡੀਆਂ ਠੱਗੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਇਨ੍ਹਾਂ ਧੋਖੇਬਾਜ ਟਰੈਵਲ ਏਜੰਟਾਂ ਨੂੰ ਲੈ ਕੇ ਪੁਲਿਸ ਅਤੇ ਜਲੰਧਰ ਪ੍ਰਸ਼ਾਸਨ ਨੇ ਉੱਚ ਪੱਧਰ ਤੇ ਕਾਰਵਾਈ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਜਿਲ੍ਹੇ 'ਚ ਰੋਜ਼ਾਨਾ 12 ਦੇ ਲਗਭਗ ਸ਼ਿਕਾਇਤ ਮਿਲ ਰਹੀਆਂ ਹਨ, ਜਿਸ 'ਚ ਜਲੰਧਰ ਦੇ ਲੋਕ ਇਨ੍ਹਾਂ ਟਰੈਵਲ ਏਜੰਟਾਂ ਦੇ ਸ਼ਿਕਾਰ ਬਣੇ ਹਨ। ਇਨ੍ਹਾਂ ਸਭ ਮਾਮਲਿਆਂ ਤੇ ਜਾਂਚ ਕਮਿਸ਼ਨਰੇਟ ਪੁਲਿਸ ਜਲੰਧਰ, ਐਂਟੀ ਫਰਾਡ ਸੈੱਲ ਅਤੇ ਦੇਹਾਤ ਪੁਲਿਸ ਦੇ ਸਭ ਥਾਣਿਆਂ 'ਚ ਚੱਲ ਰਹੀ ਹੈ। 

ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਦੇਹਾਤ ਪੁਲਿਸ ਅਤੇ ਸਿਟੀ ਪੁਲਿਸ 'ਚ ਹੁਣ ਤੱਕ 300 ਦੇ ਨੇੜੇ ਸ਼ਿਕਾਇਤਾਂ ਪੈਂਡਿੰਗ ਹਨ। ਇਮੀਗ੍ਰੇਸ਼ਨ ਫਰਾਡ ਦੀ ਗੱਲ ਕੀਤੀ ਜਾਵੇ ਤਾ ਹੁਣ ਤੱਕ ਵਿਦੇਸ਼ ਭੇਜਣ ਦੇ ਨਾਮ ਤੇ ਠਗੇ ਗਏ ਲੋਕਾਂ ਵਲੋਂ 80 ਦੇ ਨੇੜੇ ਸ਼ਿਕਾਇਤਾ ਦਰਜ਼ ਕਰਵਾਈਆਂ ਗਈਆਂ ਹਨ। ਜਲੰਧਰ 'ਚ ਮੌਜੂਦਾ ਸਮੇ 1300 ਤੋਂ ਵੱਧ ਟਰੈਵਲ ਏਜੰਟਾਂ ਨੂੰ ਲਾਈਸੇਂਸ ਦਿੱਤੇ ਗਏ ਸਨ। ਪਰ ਹੁਣ ਹਰ ਦਿਨ ਵੱਧ ਰਹੇ ਇਮੀਗ੍ਰੇਸ਼ਨ ਫਰਾਡ ਨੂੰ ਦੇਖਦਿਆਂ ਜਲੰਧਰ ਦੇ ਡੀਸੀ ਨੇ ਇਹਨਾਂ ਦੇ ਲਾਇਸੈਂਸ ਰੱਦ ਕਰਨ ਲਈ ਕਿਹਾ ਤੇ ਇਨ੍ਹਾਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ। ਜਿਕਰਯੋਗ ਹੈ ਕਿ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਦਿਆਂ ਜਲੰਧਰ ਦੇ ਡੀਸੀ ਨੇ ਹੁਣ ਖੁਰਲਾ ਕਿੰਗਰਾ ਦੀ ਟਰੈਵਲ ਏਜੰਸੀ ਮੈਸਰਜ਼ ਡਰੀਮ ਕੈਸਲ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਇਸ ਏਜੰਸੀ ਖ਼ਿਲਾਫ਼ ਥਾਣਾ ਬਾਰਾਦਰੀ ਵਿੱਚ ਧੋਖਾਧੜੀ ਦੇ ਦੋ ਕੇਸ ਦਰਜ ਹਨ। ਡੀਸੀ ਦਫ਼ਤਰ ਵਿੱਚ ਵੀ ਟਰੈਵਲ ਏਜੰਸੀ ਖ਼ਿਲਾਫ਼ ਸ਼ਿਕਾਇਤਾਂ ਸਨ।

ਜਲੰਧਰ ਦੇ ਡੀਸੀ ਘਣਸ਼ਾਮ ਥੋਰੀ ਦੁਆਰਾ ਜਲੰਧਰ ਦੇ ਦੇਹਾਤ ਅਤੇ ਸਿਟੀ ਪੁਲਿਸ ਨਾਲ ਮੀਟਿੰਗ ਕਰਕੇ ਪੈਂਡਿੰਗ ਫਾਈਲਾਂ ਦੇ ਕੰਮ ਕਰਨ ਦੇ ਹੁਕਮ ਦਿਤੇ ਹਨ। ਦਸ ਦਈਏ ਕਿ ਇਨ੍ਹਾਂ ਪੈਂਡਿੰਗ ਸ਼ਿਕਾਇਤਾਂ 'ਚ ਕਈ ਵੱਡੇ ਟਰੈਵਲ ਏਜੰਟਾਂ ਦੇ ਨਾਮ ਸ਼ਾਮਿਲ ਹਨ ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਇਕ ਵੱਡੀ ਇਮੀਗ੍ਰੇਸ਼ਨ ਦਾ ਨਾਮ ਵੀ ਇਸ 'ਚ ਸ਼ਾਮਿਲ ਹੈ। ਆਸਟ੍ਰੇਲੀਆ ਦੀ ਇਕ ਨਿੱਜੀ ਕੰਪਨੀ ਖਿਲਾਫ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਸੀ। ਜਿਸ ਦੀ ਜਾਂਚ ਸ਼ੁਰੂ ਹੋ ਚੁਕੀ ਹੈ ਤੇ ਪੁਲਿਸ ਇਸ ਮਾਮਲੇ ਤੇ ਤਫਤੀਸ਼ ਕਰ ਰਹੀ ਹੈ। 

Get the latest update about IMMIGRATION, check out more about , TRAVEL FRAUD, JALANDHAR POLICE ACTIONS AGAINST TRAVEL AGENTS & JALANDHR IMMIGRATION FRAUD

Like us on Facebook or follow us on Twitter for more updates.