'ਇਮੀਗ੍ਰੇਸ਼ਨ ਮਾਫੀਆ ਚੁਸਤ, ਪ੍ਰਸ਼ਾਸਨ ਸੁਸਤ'-1

ਭਾਰਤ ਵਿਚ ਖਾਸ ਕਰ ਕੇ ਪੰਜਾਬ ਵਿਚ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਸੈਟਲ ਕਰਨ ਲਈ ਠੱਗ...

ਭਾਰਤ ਵਿਚ ਖਾਸ ਕਰ ਕੇ ਪੰਜਾਬ ਵਿਚ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਸੈਟਲ ਕਰਨ ਲਈ ਠੱਗ ਟ੍ਰੈਵਲ ਏਜੰਟਾਂ ਦੇ ਧੱਕੇ ਚੜ ਜਾਂਦੇ ਹਨ। ਅਜਿਹੀਆਂ ਸ਼ਿਕਾਇਤਾਂ ਵੀ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਤਾਜ਼ਾ ਮਾਮਲੇ ਜਲੰਧਰ ਦੇ ਪੀਪੀਆਰ ਮਾਲ ਵਿਚ ਸਾਹਮਣੇ ਆਇਆ ਜਿੱਥੇ ਇਕ ਟ੍ਰੈਵਲ ਏਜੰਟ ਵਲੋਂ ਕਰੋੜਾਂ ਦੀ ਠੱਗੀ ਦੀ ਜਾਣਕਾਰੀ ਸਾਹਮਣੇ ਆਈ। ਇਸ ਦੌਰਾਨ ਇਮੀਗ੍ਰੇਸ਼ਨ ਮਾਫੀਆ ਨੂੰ ਨਕੇਲ ਪਾਉਣ ਵਿਚ ਪ੍ਰਸ਼ਾਸਨ ਕਿਤੇ ਨਾ ਕਿਤੇ ਫੇਲ ਨਜ਼ਰੀ ਆ ਰਿਹਾ ਹੈ।

ਮਾਲਟਾ ਕਾਂਡ
ਸਾਲ 1996 ਵਿਚ ਕ੍ਰਿਸਮਸ ਦੀ ਸਵੇਰ ਨੂੰ ਕਈ ਨੌਜਵਾਨ ਇਕ ਨਵੀਂ ਆਸ ਲੈ ਕੇ ਵਿਦੇਸ਼ ਦੀ ਧਰਤੀ ਵੱਲ ਕਿਸ਼ਤੀ ਰਾਹੀਂ ਵਧੇ। ਅਫ਼ਰੀਕਾ ਤੋਂ ਯੂਰਪ ਜਾਣ ਦੀ ਕੋਸ਼ਿਸ਼ ਕਰਦੇ ਮੁੰਡਿਆਂ ਦੀ ਕਿਸ਼ਤੀ ਸਮੁੰਦਰ ਵਿਚ ਡੁੱਬ ਗਈ। ਇਸ ਦੌਰਾਨ ਕੁੱਲ 270 ਮੌਤਾਂ ਹੋਈਆਂ ਸਨ ਜਿਨ੍ਹਾਂ ਵਿਚੋਂ 170 ਮੁੰਡੇ ਪੂਰਬੀ ਪੰਜਾਬ (ਭਾਰਤ), 40 ਮੁੰਡੇ ਪੱਛਮੀ ਪੰਜਾਬ (ਪਾਕਿਸਤਾਨ) ਅਤੇ 90 ਸ੍ਰੀਲੰਕਾ ਤੋਂ ਸਨ। ਜੇਕਰ ਉਨ੍ਹਾਂ ਬੱਚਿਆਂ ਦੇ ਮਾਪਿਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਦੁੱਖ ਉਹ ਹੀ ਜਾਣ ਸਕਦੇ ਹਨ ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਅਜਿਹੀ ਹੀ ਕਿਸੇ ਘਟਨਾ ਵਿਚ ਦੁਨੀਆ ਤੋਂ ਚਲਾ ਗਿਆ ਹੋਵੇ। ਅਜੌਕੇ ਸਮੇਂ ਵਿਚ ਵੀ ਨੌਜਵਾਨ ਡੌਂਕੀ ਤੇ ਹੋਰ ਖਤਰਨਾਕ ਤਰੀਕਿਆਂ ਨੂੰ ਆਪਣਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ।

ਤਾਜ਼ਾ ਘਟਨਾ
ਜਲੰਧਰ ਦੇ ਪੀਪੀਆਰ ਮਾਲ ਵਿਚ ਸਥਿਤ A to Z destination solution ਦੇ ਟ੍ਰੈਵਲ ਏਜੰਟ ਪਲਵਿੰਦਰ ਸਿੰਘ ਨੇ ਸੈਂਕੜੇ ਦੀ ਗਿਣਤੀ ਵਿਚ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਵਰਗਲਾਇਆ ਤੇ ਉਨ੍ਹਾਂ ਨਾਲ ਠੱਗੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਮੌਕੇ ਇਕੱਠੇ ਹੋਏ ਨੌਜਵਾਨਾਂ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ A to Z destination solution ਵਾਲਿਆਂ ਨੇ ਉਨ੍ਹਾਂ ਨੂੰ ਪੇਪਰ ਵੀਜ਼ਾ ਦਿੱਤਾ ਹੋਇਆ ਸੀ ਤੇ ਅੱਜ ਉਨ੍ਹਾਂ ਨੂੰ ਟਿਕਟਾਂ ਲੈਣ ਦੀ ਸੱਦਿਆ ਸੀ ਪਰ ਜਦੋਂ ਉਹ A to Z destination solution ਦੇ ਦਫਤਰ ਪਹੁੰਚੇ ਤੋਂ ਦਫਤਰ ਵਿਚ ਤਾਲਾ ਲੱਗਿਆ ਹੋਇਆ ਸੀ। ਇਸ ਨੂੰ ਦੇਖ ਨੌਜਵਾਨਾਂ ਦੇ ਹੋਸ਼ ਉੱਡ ਗਏ। ਦੱਸਿਆ ਜਾ ਰਿਹਾ ਹੈ ਇਸ ਟ੍ਰੈਵਲ ਏਜੰਟ ਨੇ 400 ਦੇ ਕਰੀਬ ਲੋਕਾਂ ਨਾਲ ਠੱਗੀ ਮਾਰੀ ਹੈ। ਇਸ ਦੌਰਾਨ ਜੇਕਰ ਮੋਟਾ-ਮੋਟਾ ਵੀ ਅੰਦਾਜਾ ਲਾਇਆ ਜਾਵੇ ਤਾਂ A to Z destination solution ਵਲੋਂ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ ਹੈ।

ਠੱਗੀ ਦੀਆਂ ਘਟਨਾਵਾਂ ਲਗਾਤਾਰ ਜਾਰੀ
ਕੋਰੋਨਾ ਕਾਲ ਵਿਚ ਪੰਜਾਬ ਸਣੇ ਪੂਰੇ ਦੇਸ਼ ਵਿਚ ਲਾਕਡਾਊਨ ਜਾਰੀ ਰਿਹਾ ਪਰ ਇਸ ਦੌਰਾਨ ਵੀ ਇਮੀਗ੍ਰੇਸ਼ਨ ਮਾਫੀਆ ਪੂਰੀ ਤਰ੍ਹਾਂ ਸਰਗਰਮ ਸੀ। ਤਾਲਾਬੰਦੀ ਦੌਰਾਨ ਵੀ ਵਿਦੇਸ਼ ਭੇਜਣ ਦੇ ਨਾਂ ਉੱਤੇ ਠੱਗੀ ਦੀਆਂ ਘਟਨਾਵਾਂ ਰੁਕੀਆਂ ਨਹੀਂ। ਇਸ ਸਬੰਧੀ ਸੋਸ਼ਲ ਮੀਡੀਆ ਉੱਤੇ ਵੀਡੀਓ ਅਤੇ ਹੋਰ ਵਿਗਿਆਪਨਾਂ ਰਾਹੀਂ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਅਜਿਹੇ ਆਫਰ ਦਿੱਤੇ ਜਾਂਦੇ ਹਨ ਕਿ ਉਹ ਨਾ ਚਾਹੁੰਦੇ ਹੋਏ ਵੀ ਅਜਿਹੀਆਂ ਠੱਗੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਪ੍ਰਸ਼ਾਸਨ ਤੇ ਪੁਲਸ ਨੂੰ ਅਜਿਹੇ ਇਮੀਗ੍ਰੇਸ਼ਨ ਮਾਫੀਆ ਨਾਲ ਨਜਿੱਠਣ ਲਈ ਹੋਰ ਸਖਤੀ ਦੀ ਲੋੜ ਹੈ।

Get the latest update about administration, check out more about police, punjab & Immigration mafia

Like us on Facebook or follow us on Twitter for more updates.