ਇਮਿਊਨਿਟੀ ਹੋਵੇਗੀ ਸਟ੍ਰੋਗ,​​ ਸਰਦੀਆਂ ਵਿੱਚ ਜਰੂਰ ਖਾਓ ਪੋਸ਼ਟਿਕ ਤੱਤਾਂ ਨਾਲ ਭਰਪੂਰ ਇਹ 5 ਫਲ

ਫਲ 'ਚ ਜ਼ਰੂਰੀ ਵਿਟਾਮਿਨਾਂ ਅਤੇ ਖਣਿਜਾਂ ਹੁੰਦੇ ਹਨ ਅਤੇ ਇਹਨਾਂ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ....

ਸਰਦੀਆਂ ਦੇ ਆਉਣ ਨਾਲ ਹੀ ਬੁਖਾਰ, ਜ਼ੁਕਾਮ ਵੀ ਆ ਜਾਂਦਾ ਹੈ ਅਤੇ ਸਾਨੂੰ ਆਉਣੀ ਸਿਹਤ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ।ਇਸ ਲਈ ਸਰਦੀਆਂ 'ਚ ਕੁਝ ਖਾਸ ਫਲ ਜ਼ਰੂਰ ਖਾਓ, ਤਾਂ ਕਿ ਤੁਹਾਡੇ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਨਾ ਹੋਵੇ। ਫਲ 'ਚ ਜ਼ਰੂਰੀ ਵਿਟਾਮਿਨਾਂ ਅਤੇ ਖਣਿਜਾਂ ਹੁੰਦੇ ਹਨ ਅਤੇ ਇਹਨਾਂ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ। ਫਲ ਫਲੇਵੋਨੋਇਡਸ ਸਮੇਤ ਸਿਹਤ ਨੂੰ ਵਧਾਉਣ ਵਾਲੇ ਐਂਟੀਆਕਸੀਡੈਂਟਸ ਵੀ ਚੰਗੀ ਮਾਤਰਾ 'ਚ ਹੁੰਦੇ ਹਨ। ਇਹਨਾਂ ਫਲਾਂ ਨੂੰ ਖਾਣ ਨਾਲ ਅਸੀਂ ਨਾ ਸਿਰਫ ਕਈ ਬੀਮਾਰੀਆਂ ਤੋਂ ਦੂਰ ਰਹਿੰਦੇ ਹਨ, ਸਗੋਂ ਸਾਡਾ ਵਿਕਾਸ ਵੀ ਚੰਗਾ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਕਿ ਸਾਨੂੰ ਸਰਦੀਆਂ 'ਚ ਆਪਣੀ ਇਮਿਊਨਿਟੀ ਸਟ੍ਰੋਗ ਕਰਨ ਲਈ ਕਿਹੜੇ ਫਲ ਖਾਣੇ ਚਾਹੀਦੇ ਹਨ-

1. ਸੰਤਰਾ
ਸੰਤਰਾ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਇਮਿਊਨਿਟੀ ਵਧਦੀ ਹੈ। ਵਿਟਾਮਿਨ ਸੀ ਤੋਂ ਇਲਾਵਾ ਇਹ ਪੋਟਾਸ਼ੀਅਮ ਅਤੇ ਫੋਲੇਟ ਨਾਲ ਭਰਪੂਰ ਹੁੰਦਾ ਹੈ। ਇੱਕ ਰਿਸਰਚ ਮੁਤਾਬਕ ਸੰਤਰੇ ਵਿੱਚ ਮੌਜੂਦ ਫਾਈਟੋਕੈਮੀਕਲ ਸਾਨੂੰ ਦਿਲ ਦੀ ਬਿਮਾਰੀ ਅਤੇ ਕੈਂਸਰ ਵਰਗੀਆਂ ਸਥਿਤੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ, ਸੰਤਰਾ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ। 

2. ਗਾਜਰ
ਗਾਜਰ ਵਿੱਚ ਬਹੁਤ ਘੱਟ ਕੈਲੋਰੀ ਹੁੰਦੀ ਹੈ। ਇਹ ਕਾਰਬੋਹਾਈਡਰੇਟ, ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਨ ਨਾਲ ਨਜ਼ਰ ਠੀਕ ਰਹਿੰਦੀ ਹੈ। ਇਸ ਲਈ ਤੁਸੀ  ਕਿਸੇ ਨਾ ਕਿਸੇ ਰੂਪ 'ਚ ਗਾਜਰ ਨੂੰ ਆਪਣੀ ਡਾਇਟ 'ਚ ਜ਼ਰੂਰ ਸ਼ਾਮਿਲ ਕਰੋ। ਇਸ ਤੋਂ ਇਲਾਵਾ ਗਾਜਰ ਤੁਹਾਡੀ ਚਮੜੀ ਨੂੰ ਸੁੰਦਰ ਬਣਾਉਣ ਵਿੱਚ ਮਦਦ ਕਰਦੀ ਹੈ ਅਤੇ ਤੁਹਾਨੂੰ ਕੈਂਸਰ, ਖਾਸ ਕਰਕੇ ਫੇਫੜਿਆਂ ਦੇ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ। ਇਸਦੇ ਨਾਲ ਹੀ ਗਾਜਰ 'ਚ ਐਂਟੀਆਕਸੀਡੈਂਟਸ ਵੀ ਕਾਫੀ ਮਾਤਰਾ 'ਚ ਹੁੰਦੇ ਹਨ।  


3. ਆਂਵਲਾ 
ਆਂਵਲਾ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਆਂਵਲਾ ਵਾਲਾਂ, ਚਮੜੀ ਅਤੇ ਅੱਖਾਂ ਦੇ ਨਾਲ ਪਾਚਨ ਤੰਤਰ ਨੂੰ ਬਿਹਤਰ ਬਣਾਏ ਰੱਖਣ ਵਿਚ ਵੀ ਕਾਰਗਰ ਹੈ। ਤੁਸੀਂ ਰੋਜ਼ਾਨਾ 1-2 ਆਂਵਲਾ ਖਾ ਸਕਦੇ ਹੋ। ਇਸ ਵਿੱਚ ਵਿਟਾਮਿਨ ਸੀ ਅਤੇ ਹੋਰ ਪੋਸ਼ਕ ਤੱਤ ਹੁੰਦੇ ਹਨ ਜੋ ਸਰਦੀਆਂ ਵਿੱਚ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਸਾਡੀ ਮਦਦ ਕਰ ਸਕਦੇ ਹਨ ਅਤੇ ਬਦਹਜ਼ਮੀ ਨੂੰ ਵੀ ਠੀਕ ਕਰ ਸਕਦੇ ਹਨ।

4. ਕਾਲੇ ਅੰਗੂਰ
ਸਰਦੀਆਂ ਦੇ ਮੌਸਮ ਵਿੱਚ ਕਾਲੇ ਅੰਗੂਰ ਆਸਾਨੀ ਨਾਲ ਮਿਲ ਜਾਂਦੇ ਹਨ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅੰਗੂਰ ਵੀ ਸੰਤਰੇ ਵਾਂਗ ਵਿਟਾਮਿਨ-ਸੀ ਨਾਲ ਭਰਪੂਰ ਹੁੰਦੇ ਹਨ। ਇਹ ਸਾਡੇ  ਦਿਲ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਫਲ ਹੈ। ਕਾਲੇ ਅੰਗੂਰਾਂ ਵਿੱਚ ਵਧੇਰੇ ਮਾਤਰਾ ਚ ਵਿਟਾਮਿਨ ਏ, ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਕਿ ਸਰਦੀ, ਜ਼ੁਕਾਮ ਨਾਲ ਲੜਦੇ ਹਨ। 

5. ਸਟ੍ਰਾਬੇਰੀ   
ਸਟ੍ਰਾਬੇਰੀ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹਨ। ਸਟ੍ਰਾਬੇਰੀ ਐਂਟੀ-ਆਕਸੀਡੈਂਟਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਸਰਦੀਆਂ ਦੀਆਂ ਆਮ ਬਿਮਾਰੀਆਂ ਤੋਂ ਬਚਣ ਲਈ ਤੁਹਾਡੀ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਸਕਦਾ ਹੈ। ਇਸਦੇ ਨਾਲ ਹੀ ਇਹ ਸਾਡੀ ਸਕਿਨ ਲਈ ਬਹੁਤ ਵਧੀਆ ਹੁੰਦੀ ਹੈ ਅਤੇ ਇਹ ਸਾਡੇ ਪਾਚਨ ਤੰਤਰ ਨੂੰ ਵੀ ਬਣਾਈ ਰੱਖਦੀ ਹੈ। 

Get the latest update about HEALTH BENEFITS OF FRUITS IN WINTERS, check out more about HEALTH NEWS, BENEFITS OF FRUITS, FRUITS & SEASONAL FRUITS

Like us on Facebook or follow us on Twitter for more updates.