'ਐਂਟੀ ਕਰਪਸ਼ਨ ਐਕਸ਼ਨ ਲਾਈਨ' ਦਾ ਅਸਰ, 4.80 ਲੱਖ ਦੀ ਠੱਗੀ ਕਦਰਿਆਂ ਕਲਰਕ ਮੀਨੂੰ ਹੋਈ ਗ੍ਰਿਫਤਾਰ, ਡੀਸੀ ਜਲੰਧਰ ਨੇ ਨੌਕਰੀ ਤੋਂ ਕੀਤਾ ਮੁਅੱਤਲ

ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਦਿੱਤੀ ਸ਼ਿਕਾਇਤ ਵਿੱਚ ਥਾਣਾ ਸਦਰ ਨਕੋਦਰ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਬਜ਼ੀ ਵੇਚਦਾ ਹੈ। ਉਸਦੀ ਧੀ ਨੈਨਸੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਛੋਟਾ ਪੁੱਤਰ ਹਿਮਾਂਸ਼ੂ ਹੈ। ਉਹ ਇੱਕ ਵਿਆਹ ਸਮਾਗਮ ਵਿੱਚ ਗਿਆ ਹੋਇਆ ਸੀ, ਜਿੱਥੇ ਉਹ ਮੀਨੂੰ ਨੂੰ ਮਿਲਿਆ...

ਆਮ ਆਦਮੀ ਪਾਰਟੀ ਦੁਆਰਾ ਧੋਖਾਧੜੀ ਜਾਲਸਾਜ਼ੀ ਤੇ ਰੋਕ ਲਈ ਸ਼ੁਰੂ ਕੀਤੀ ਐਕਸ਼ਨ ਲਾਈਨ ਐਕਟਿਵ ਹੋ ਗਈ ਹੈ। ਲੋਕਾਂ ਵਲੋਂ ਵੀ ਇਸ ਹੈਲਪਲਾਈਨ ਤੇ ਲਗਾਤਾਰ ਸ਼ਿਕਾਇਤਾਂ ਦਰਜ਼ ਕੀਤੀਆਂ ਜਾ ਰਹੀਆਂ ਹਨ, ਤਾਜ਼ਾ ਜਾਣਕਾਰੀ ਮੁਤਾਬਿਕ,ਜਲੰਧਰ ਦੀ ਤਹਿਸੀਲ 'ਚ ਕੰਮ ਕਰਦੀ ਮਹਿਲਾ ਕਲਰਕ ਮੀਨੂੰ ਦੀ ਗ੍ਰਿਫਤਾਰੀ ਹੋਈ ਹੈ। ਹੈਲਪ ਲਾਈਨ ਤੇ ਦਰਜ਼ ਕੀਤੀ ਸ਼ਿਕਾਇਤ ਮੁਤਾਬਿਕ ਇਹ ਮਹਿਲਾ ਕਲਰਕ ਨੂੰ ਨੌਕਰੀ ਦਿਵਾਉਣ ਦੇ ਨਾਂ 'ਤੇ 4.80 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਮੀਨੂੰ ਨੂੰ ਵੀਡੀਓ ਅਤੇ ਸਕਰੀਨ ਸ਼ਾਟ ਨੇ ਫਸਾਇਆ ਸੀ। ਤਹਿਸੀਲ ਕਲਰਕ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਗ੍ਰਿਫ਼ਤਾਰ ਕਰਕੇ ਮੁਅੱਤਲ ਕਰ ਦਿੱਤਾ ਹੈ। ਡੀਸੀ ਜਲੰਧਰ ਘਨਸ਼ਿਆਮ ਥੋਰੀ ਨੇ ਕਲਰਕ ਮੀਨੂੰ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਤਹਿਸੀਲਦਾਰ ਜਲੰਧਰ-1 ਦੇ ਦਫ਼ਤਰ ਵਿੱਚ ਕੰਮ ਕਰਦੇ ਕਲਰਕ ਮੀਨੂੰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਉਨ੍ਹਾਂ ਦਾ ਮੁੱਖ ਦਫ਼ਤਰ ਐਸਡੀਐਮ ਨਕੋਦਰ ਦਾ ਦਫ਼ਤਰ ਹੋਵੇਗਾ।

ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਦਿੱਤੀ ਸ਼ਿਕਾਇਤ ਵਿੱਚ ਥਾਣਾ ਸਦਰ ਨਕੋਦਰ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਬਜ਼ੀ ਵੇਚਦਾ ਹੈ। ਉਸਦੀ ਧੀ ਨੈਨਸੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਛੋਟਾ ਪੁੱਤਰ ਹਿਮਾਂਸ਼ੂ ਹੈ। ਉਹ ਇੱਕ ਵਿਆਹ ਸਮਾਗਮ ਵਿੱਚ ਗਿਆ ਹੋਇਆ ਸੀ, ਜਿੱਥੇ ਉਹ ਮੀਨੂੰ ਨੂੰ ਮਿਲਿਆ। ਸ਼ਿਕਾਇਤ ਵਿੱਚ ਸੁਰਿੰਦਰ ਨੇ ਦੱਸਿਆ ਕਿ ਮੀਨੂੰ ਨੇ ਉਸ ਨੂੰ ਕਿਹਾ ਕਿ ਉਹ ਨੈਨਸੀ ਨੂੰ ਡੀਸੀ ਦਫ਼ਤਰ ਵਿੱਚ ਨੌਕਰੀ ਦਿਵਾ ਦੇਵੇਗੀ। ਇਸ ਦੇ ਬਦਲੇ ਉਸ ਨੂੰ ਸਾਢੇ ਤਿੰਨ ਲੱਖ ਰੁਪਏ ਰਿਸ਼ਵਤ ਦੇਣੀ ਪਵੇਗੀ।


ਸੁਰਿੰਦਰ ਨੇ ਉਸ ਨੂੰ ਕਿਹਾ ਕਿ ਉਹ ਇੰਨੇ ਪੈਸੇ ਨਹੀਂ ਦੇ ਸਕੇਗਾ, ਪਰ ਮੀਨੂੰ ਨਾ ਮੰਨੀ। ਸੁਰਿੰਦਰ ਨੇ ਦੱਸਿਆ ਕਿ ਉਸ ਨੇ ਉਸ ਨੂੰ ਉਕਤ ਰਕਮ ਥੋੜ੍ਹੀ-ਥੋੜ੍ਹੀ ਦੇ ਕੇ ਦੇ ਦਿੱਤੀ। ਬਾਅਦ ਵਿੱਚ ਮੀਨੂੰ ਨੇ ਇੱਕ ਲੱਖ ਰੁਪਏ ਹੋਰ ਮੰਗੇ। ਇਸ ਤੋਂ ਬਾਅਦ ਉਸ ਨੇ ਮੀਨੂੰ ਨੂੰ ਆਪਣੇ ਘਰ ਬੁਲਾਇਆ ਅਤੇ ਇਕ ਲੱਖ ਰੁਪਏ ਦਿੱਤੇ, ਜਿਸ ਦੀ ਵੀਡੀਓ ਉਸ ਦੇ ਲੜਕੇ ਹਿਮਾਂਸ਼ੂ ਨੇ ਬਣਾਈ। ਇਸ ਦੌਰਾਨ ਮੀਨੂੰ ਵੱਲੋਂ ਇੱਕ ਲੱਖ ਰੁਪਏ ਮੰਗਣ ਦਾ ਸੁਨੇਹਾ ਵੀ ਉਸ ਦੀ ਧੀ ਨੈਨਸੀ ਨੇ ਬਚਾ ਲਿਆ। ਇਸ ਤੋਂ ਬਾਅਦ ਨਾ ਤਾਂ ਉਸ ਦੀ ਬੇਟੀ ਨੂੰ ਸਰਕਾਰੀ ਨੌਕਰੀ ਮਿਲੀ ਅਤੇ ਨਾ ਹੀ ਮੀਨੂੰ ਨੇ ਪੈਸੇ ਵਾਪਸ ਕੀਤੇ। ਇਸ ਦੇ ਆਧਾਰ 'ਤੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ। 

ਇਸ ਤੋਂ ਬਾਅਦ ਸਰਗਰਮ ਹੋਈ ਵਿਜੀਲੈਂਸ ਨੇ ਤਹਿਸੀਲ ਵਿੱਚ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ ਸੀ । ਇਸ ਦੌਰਾਨ ਵਿਜੀਲੈਂਸ ਦੀ ਟੀਮ ਨੇ ਕਲਰਕ ਮੀਨੂੰ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਗਰਭਵਤੀ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਵਿੱਚ ਹੀ ਰੱਖਿਆ ਗਿਆ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਹਰਕਤ 'ਚ ਆਈ ਭਗਵੰਤ ਮਾਨ ਸਰਕਾਰ ਨੇ ਹੈਲਪਲਾਈਨ ਨੰਬਰ 'ਤੇ ਦਰਜ ਪਹਿਲੀ ਸ਼ਿਕਾਇਤ 'ਤੇ ਕਾਰਵਾਈ ਕੀਤੀ।

Get the latest update about DC JALANDHAR, check out more about PUNJABI NEWS, news, Action Jalandhar Corruption NewsL Punjab Crime & CM Bhagwant Mann

Like us on Facebook or follow us on Twitter for more updates.