ਅਗਨੀਪੱਥ ਸਕੀਮ ਦੇ ਵਿਰੋਧ ਦਾ ਅਸਰ, ਜਲੰਧਰ ਰੇਲਵੇ ਸਟੇਸ਼ਨ 'ਤੇ ਵਧਾਈ ਗਈ ਸੁਰੱਖਿਆ, ਪੁਲਿਸ ਦੇ ਨਾਲ-ਨਾਲ ਫੌਜ ਵੀ ਤੈਨਾਤ

ਭਾਰਤ 'ਚ ਅਗਨੀਪੱਥ ਸਕੀਮ ਦੇ ਵਿਰੋਧ ਦੇ ਕਾਰਨ ਜਿਥੇ ਹਰ ਸੂਬੇ ਸ਼ਹਿਰ 'ਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇਸੇ ਦੇ ਚਲਦਿਆਂ ਪੰਜਾਬ 'ਚ ਵੀ ਅਲਰਟ ਜਾਰੀ ਕਰ ਦਿੱਤਾ ਗਈ ਹੈ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ 'ਚ ਸੁਰੱਖਿਆ ਇੰਤਜ਼ਾਮ ਵਧਾ ਦਿੱਤੇ ਗਏ ਹਨ...

ਭਾਰਤ 'ਚ ਅਗਨੀਪੱਥ ਸਕੀਮ ਦੇ ਵਿਰੋਧ ਦੇ ਕਾਰਨ ਜਿਥੇ ਹਰ ਸੂਬੇ ਸ਼ਹਿਰ 'ਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇਸੇ ਦੇ ਚਲਦਿਆਂ ਪੰਜਾਬ 'ਚ ਵੀ ਅਲਰਟ ਜਾਰੀ ਕਰ ਦਿੱਤਾ ਗਈ ਹੈ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ 'ਚ ਸੁਰੱਖਿਆ ਇੰਤਜ਼ਾਮ ਵਧਾ ਦਿੱਤੇ ਗਏ ਹਨ। ਬੀਤੇ ਦਿਨੀ ਜਲੰਧਰ ਅਤੇ ਲੁਧਿਆਣਾ 'ਚ ਹੋਵੇ ਇਸ ਸਕੀਮ ਦੇ ਵਿਰੋਧ ਪ੍ਰਦਰਸ਼ਨ ਦੇ ਕਾਰਨ ਬਹੁਤ ਨੁਕਸਾਨ ਝੇਲਣਾ ਪਿਆ ਸੀ। ਲੁਧਿਆਣੇ ਰੇਲਵੇ ਸਟੇਸ਼ਨ 'ਤੇ ਨੌਜਵਾਨਾਂ ਵਲੋਂ ਰੇਲਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਭੰਨਤੋੜ ਕੀਤੀ ਗਈ। ਓਥੇ ਹੀ ਜਲੰਧਰ ਸ਼ਹਿਰ 'ਚ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਤੋਂ ਬਾਅਦ ਵੀ ਨੌਜਵਾਨ ਰਾਸ਼ਟਰੀ ਮਾਰਗਾਂ ਤੇ ਡਟੇ ਰਹੇ।  


ਹੁਣ ਜਦੋਂ ਅੱਜ ਅਗਨੀਪੱਥ ਸਕੀਮ ਦੇ ਵਿਰੋਧ 'ਚ ਭਾਰਤ ਬੰਦ ਦਾ ਐਲਾਨ ਹੈ ਇਸੇ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ 'ਚ ਅਲਰਟ ਜਾਰੀ ਹੋਇਆ ਹੈ। ਜਲੰਧਰ ਦੇ ਕੈਂਟ ਏਰੀਆ 'ਚ ਪੁਲਿਸ ਅਤੇ ਫੋਜ ਨੂੰ ਤੈਨਾਤ ਕੀਤਾ ਗਈ ਹੈ। ਸੁਰੱਖਿਆ ਦਾ ਜਾਇਜ਼ਾ ਲੈਣ ਲਈ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਆਪਣੀ ਟੀਮ ਨਾਲ ਰੇਲਵੇ ਸਟੇਸ਼ਨ ਕੈਂਟ ਪਹੁੰਚੇ ਅਤੇ ਉਨ੍ਹਾਂ ਇਸ ਮੌਕੇ ਦੱਸਿਆ ਕਿ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਕਿਸਮ ਦੀ ਹਿੰਸਾ ਨਾ ਵਾਪਰ ਸਕੇ। ਨਾਲ ਹੀ ਬਾਹਰੋਂ ਫੋਰਸ ਵੀ ਬੁਲਾ ਲਈ ਗਈ ਹੈ।

Get the latest update about railway station jalandhar alert, check out more about jalandhar alert, agneepath scheme protest & jalandhar cantt

Like us on Facebook or follow us on Twitter for more updates.