ਗੋਲੀਆਂ ਲੱਗਣ ਤੋਂ 15 ਮਿੰਟ ਬਾਅਦ ਹੀ ਹੋ ਗਈ ਸੀ ਸਿੱਧੂ ਦੀ ਮੌਤ, ਪੋਸਟਮਾਰਟਮ ਰਿਪੋਰਟ ਕਈ ਅਹਿਮ ਖ਼ੁਲਾਸੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ਤੋਂ ਅਹਿਮ ਖੁਲਾਸੇ ਹੋਏ ਹਨ। ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਵਿਚ ਦੱਸਿਆ ਗਿਆ ਹੈ ਕਿ ਗੋਲੀਆਂ ਲੱਗਣ ਤੋਂ 15 ਮਿੰਟ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗ...

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ਤੋਂ ਅਹਿਮ ਖੁਲਾਸੇ ਹੋਏ ਹਨ। ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਵਿਚ ਦੱਸਿਆ ਗਿਆ ਹੈ ਕਿ ਗੋਲੀਆਂ ਲੱਗਣ ਤੋਂ 15 ਮਿੰਟ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਰਿਪੋਰਟ ਮੁਤਾਬਕ ਸਿੱਧੂ ਮੂਸੇਵਾਲਾ ਦੇ ਸਰੀਰ ਉੱਤੇ ਗੋਲੀਆਂ ਤੇ ਸੱਟ ਦੇ ਤਕਰੀਬਨ 19 ਜ਼ਖ਼ਮ ਦਿਖੇ ਹਨ। ਹਮਲੇ ਦੌਰਾਨ ਸਿੱਧੂ ਮੂਸੇਵਾਲਾ ਦੇ ਮੂੰਹ ਉੱਤੇ ਕਿਸੇ ਤਰ੍ਹਾਂ ਦਾ ਕੋਈ ਵਾਰ ਨਹੀਂ ਕੀਤਾ ਗਿਆ, ਜਦਕਿ ਬਾਕੀ ਸਰੀਰ ਉੱਤੇ ਸੱਟਾਂ ਤੇ ਗੋਲੀਆਂ ਦੇ ਨਿਸ਼ਾਨ ਦਿਖੇ ਹਨ। ਉਥੇ ਹੀ ਪੋਸਟਮਾਰਟਮ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਖੱਬੇ ਪਾਸੇ ਦੀਆਂ ਪੱਸਲੀਆਂ ਟੁੱਟ ਗਈਆਂ ਸਨ ਤੇ ਲੀਵਰ ਫਟ ਗਿਆ ਸੀ।
PunjabKesari

ਉਥੇ ਹੀ ਘਟਨਾ ਵਾਲੇ ਦਿਨ ਕੁਝ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਲੱਗਣ ਤੋਂ ਬਾਅਦ ਗੱਡੀ ਵਿਚੋਂ ਕੱਢਿਆ ਗਿਆ ਤਾਂ ਉਨ੍ਹਾਂ ਦੇ ਸਾਹ ਚੱਲ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੱਡੀ ਵਿਚੋਂ ਕੱਢਣ ਵਿਚ ਹੀ ਤਕਰੀਬਨ 10 ਤੋਂ 15 ਮਿੰਟ ਲੱਗ ਗਏ ਸਨ, ਜਿਸ ਦੌਰਾਨ ਸਿੱਧੂ ਮੂਸੇਵਾਲਾ ਦੇ ਸਾਹ ਚੱਲ ਰਹੇ ਸਨ। ਜ਼ਿਕਰਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਉੱਤੇ ਅਣਪਛਾਤੇ ਹਮਲਾਵਰਾਂ ਨੇ ਤਕਰੀਬਨ 20-25 ਗੋਲੀਆਂ ਦਾਗ਼ੀਆਂ ਸਨ, ਜਿਸ ਤੋਂ ਬਾਅਦ ਮੂਸੇਵਾਲਾ ਨੂੰ ਗੰਭੀਰ ਤੌਰ ਉੱਤੇ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ।

Get the latest update about Truescoop News, check out more about important revelations, postmortem report, Punjab News & sidhu musewala

Like us on Facebook or follow us on Twitter for more updates.