ਕਬੱਡੀ ਖਿਡਾਰੀ ਸੰਦੀਪ ਕਤਲਕਾਂਡ 'ਚ ਹੋਏ ਅਹਿਮ ਖੁਲਾਸੇ, ਪੁਲਿਸ ਵਲੋਂ ਡੂੰਘਾਈ ਨਾਲ ਕੀਤੀ ਜਾ ਰਹੀ ਤਫਤੀਸ਼

ਜਲੰਧਰ- ਨੀਵੀਂ ਮੱਲੀਆਂ ਦੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ 'ਤੇ ਫਾਇਰਿੰਗ ਕਰ ਰਹੇ

ਜਲੰਧਰ- ਨੀਵੀਂ ਮੱਲੀਆਂ ਦੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ 'ਤੇ ਫਾਇਰਿੰਗ ਕਰ ਰਹੇ ਸ਼ੂਟਰਸ ਵਿਕਾਸ ਮਾਹਲੇ, ਪੁਨੀਤ ਸ਼ਰਮਾ, ਨਰਿੰਦਰ ਲੱਲੀ ਅਤੇ ਹੈਰੀ ਵਿਚੋਂ ਇਕ ਗੀਲ ਗੋਲੀ ਬੈਕ ਮਾਰ ਗਈ ਸੀ, ਜੋ ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਸਿੰਘ ਡਿਪਟੀ ਅਤੇ ਟਿੰਕੂ ਮਰਡਰ ਕੇਸ ਦੇ ਮੁੱਖ ਦੋਸ਼ੀ ਪੁਨੀਤ ਸ਼ਰਮਾ ਦੇ ਪੈਰ ਵਿਚ ਲੱਗੀ ਸੀ। ਉਸ ਦੇ ਸਾਥੀ ਐਕਸਯੂਵੀ ਗੱਡੀ ਵਿਚ ਉਸ ਨੂੰ ਜ਼ਖਮੀ ਹਾਲਤ ਵਿਚ ਅੰਬਾਲਾ ਲੈ ਕੇ ਗਏ ਸਨ। ਉਥੇ ਉਸ ਦਾ ਟ੍ਰੀਟਮੈਂਟ ਹੋਇਆ ਸੀ। ਦੇਹਾਤ ਪੁਲਿਸ ਅੰਬਾਲਾ ਵਿਚ ਪਤਾ ਲਗਾ ਰਹੀ ਹੈ ਕਿ ਪੁਨੀਤ ਦਾ ਟ੍ਰੀਟਮੈਂਟ ਕਿਸ ਡਾਕਟਰ ਨੇ ਕੀਤਾ ਸੀ। ਜਾਂਚ ਵਿਚ ਜੁਟੇ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਗੱਲ ਸਾਹਮਣੇ ਆਈ ਹੈ। ਫਾਇਰਿੰਗ ਦੌਰਾਨ ਪੁਨੀਤ ਦੇ ਪੈਰ ਵਿਚ ਗੋਲੀ ਲੱਗੀ ਸੀ। ਹੁਣ ਤੱਕ ਦੀ ਇਨਵੈਸਟੀਗੇਸ਼ਨ ਵਿਚ ਇਹ ਗੱਲ ਕਲੀਅਰ ਹੋ ਚੁੱਕੀ ਹੈ ਕਿ ਜੇਲ ਜਾ ਚੁੱਕੇ ਯਾਦਵਿੰਦਰ ਸਿੰਘ ਨੇ ਰੇਕੀ ਤੋਂ ਲੈ ਕੇ ਸ਼ੂਟਰਸ ਨੂੰ ਵ੍ਹੀਕਲ ਅਤੇ ਅਸਲਾ ਮੁਹੱਈਆ ਕਰਵਾਇਆ ਸੀ। ਯਾਦਵਿੰਦਰ ਜੁਝਾਰ ਦਾ ਸਾਲਾ ਹੈ। ਯਾਦਵਿੰਦਰ ਨੇ ਕਤਲ ਵਿਚ ਵਰਤੀ ਗਈ ਸਵਿਫਟ ਕਾਰ ਦੀ 2 ਵਾਰ ਨੰਬਰ ਪਲੇਟ ਬਦਲੀ ਸੀ। ਪਹਿਲਾਂ ਨੰਬਰ ਪਲੇਟ ਅੰਮ੍ਰਿਤਸਰ ਤੋਂ ਨਕੋਦਰ ਪਹੁੰਚਣ 'ਤੇ ਅਤੇ ਫਿਰ ਕਤਲ ਤੋਂ ਬਾਅਦ ਬਦਲੀ। 
ਯਾਦਵਿੰਦਰ ਨੇ ਮੰਨਿਆ ਕਿ ਸਵਿਫਟ ਕਾਰ ਵਿਚ ਫਤਿਹ ਦੇ ਕਰੀਬੀ ਸ਼ੂਟਰ ਵਰਿੰਦਰਜੀਤ ਸਿੰਘ ਹੈਰੀ ਅਤੇ ਹਰਜੀਤ ਸਿੰਘ ਹੈਰੀ ਸਨ। ਵਿਕਾਸ ਮਾਹਲੇ, ਪੁਨੀਤ ਅਤੇ ਲੱਲੀ ਐਕਸ ਯੂ.ਵੀ ਗੱਡੀ ਵਿਚ ਬੈਕਅੱਪ ਟੀਮ ਦੇ ਨਾਲ ਸਨ। ਤਾਂ ਜੋ ਪੰਗਾ ਹੋਵੇ ਤਾਂ ਮਦਦ ਕਰ ਸਕਣ। ਸੰਦੀਪ 'ਤੇ ਇਕੱਠਿਆਂ ਫਾਇਰਿੰਗ ਕੀਤੀ ਗਈ ਸੀ। ਇਕ ਗੋਲੀ ਪੁਨੀਤ ਦੇ ਪੈਰ ਵਿਚ ਆ ਕੇ ਲੱਗੀ ਸੀ। ਇਹ ਗੋਲੀ ਕਿਸੇ ਜੀਜ਼ ਨਾਲ ਚਕਰਾ ਕੇ ਬੈਕ ਕਮਾਰ ਗਈ ਸੀ। ਨਕੋਦਰ ਜੀ.ਟੀ. ਰੋਡ 'ਤੇ ਐਕਸ.ਯੂ.ਵੀ. ਗੱਡੀ ਵਿਚ ਪੁਨੀਤ ਅਤੇ ਬਾਕੀ ਸ਼ੂਟਰਸ ਇਹ ਕਹਿ ਕੇ ਨਿਕਲ ਗਏ ਸਨ ਕਿ ਉਹ ਅੰਬਾਲਾ ਤੋਂ ਟ੍ਰੀਟਮੈਂਟ ਕਰਵਾਉਣ ਜਾ ਰਹੇ ਹਨ। ਉਹ ਕਤਲ ਵਿਚ ਵਰਤੀ ਸਵਿਫਟ ਕਾਰ ਲੈ ਕੇ ਦੂਜੀ ਦਿਸ਼ਾ ਵਿਚ ਨਿਕਲ ਗਿਆ ਸੀ। ਦੋਹਾਂ ਨੰਬਰ ਪਲੇਟਾਂ ਤੋੜ ਕੇ ਸੁੱਟ ਦਿੱਤੀ ਸੀ। ਦੂਜੇ ਦਿਨ ਉਸ ਨੂੰ ਉਸ ਦੀ ਗੱਡੀ ਮਿਲ ਗਈ ਸੀ, ਪਰ ਇਹ ਨਹੀਂ ਦੱਸਿਆ ਸੀ ਕਿ ਪੁਨੀਤ ਦਾ ਅੰਬਾਲਾ ਵਿਚ ਕਿਹੜੀ ਥਾਂ ਟ੍ਰੀਟਮੈਂਟ ਹੋਇਆ ਹੈ। 
ਦੱਸ ਦਈਏ ਕਿ 14 ਮਾਰਚ ਨੂੰ ਕਬੱਡੀ ਖਿਡਾਰੀ ਸੰਦੀਪ ਦੀ ਨੌਵੀਂ ਮੱਲੀਆਂ ਵਿਚ ਟ੍ਰੀਟਮੈਂਟ ਦੌਰਾਨ ਸ਼ਰ੍ਹੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਦੇਹਾਤ ਪੁਲਿਸ ਨੇ ਮਾਮਲਾ ਟ੍ਰੇਸ ਕਰ ਲਿਆ ਸੀ। ਕਤਲ ਦੀ ਸੁਪਾਰੀ ਕੈਨੇਡਾ ਤੋਂ ਆਈ ਸੀ। ਪੁਲਿਸ ਨੇ ਕੇਸ ਵਿਚ ਸਾਜ਼ਿਸ਼ ਨਾਲ ਜੁੜੇ ਗੈਂਗਸਟਰ ਫਤਿਹ ਸਿੰਘ, ਕੌਸ਼ਲ ਚੌਧਰੀ, ਅਮਿਤ ਡਾਗਰ ਅਤੇ ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਵਾਸੀ ਮਾਧੋਪੁਰ (ਯੂ.ਪੀ.) ਨੂੰ ਗ੍ਰਿਫਤਾਰ ਕੀਤਾ ਹੈ। ਕੇਸ ਵਿਚ ਐੱਨ.ਆੜ.ਆਈ. ਸਨੋਵਰ ਢਿੱਲੋਂ, ਐੱਨ.ਆਰ.ਆਈ. ਸੁਖਵਿੰਦਰ ਸਿੰਘ (ਮੋਗਾ), ਉਰਫ ਸੁੱਖਾ ਦੁਨੇਕੇ ਅਤੇ ਮਲੇਸ਼ੀਆ ਦੇ ਜਗਜੀਤ ਸਿੰਘ ਗਾਂਧੀ ਵਾਸੀ ਡੇਹਲੋਂ (ਲੁਧਿਆਣਾ) ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ। ਸ਼ੂਟਰਸ ਦੀ ਭਾਲ ਵਿਚ ਦੇਹਾਤ ਪੁਲਿਸ ਵਿਸ਼ੇਸ਼ ਟੀਮਾਂ ਬਣਾ ਕੇ ਰੇਡ ਕਰ ਰਹੀਆਂ ਹਨ। 

Get the latest update about Punjab news, check out more about Latest news, Truescoop news & Kabaddi Player

Like us on Facebook or follow us on Twitter for more updates.