ਵਿਰਾਟ ਕੋਹਲੀ ਨੂੰ ਪਛਾੜ ਪਾਕਿ ਦੇ ਪ੍ਰਧਾਨ ਮੰਤਰੀ ਇਸ ਮਾਮਲੇ ਵਿਚ ਨਿਕਲੇ ਅੱਗੇ, ICC ਨੇ ਕੀਤਾ ਟਵੀਟ

ਆਈ.ਸੀ.ਸੀ. ਨੇ ਆਪਣੇ ਟਵਿੱਟਰ ਹੈਂਡਲ ’ਤੇ ਵਿਰਾਟ ਕੋਹਲੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ...

ਆਈ.ਸੀ.ਸੀ. ਨੇ ਆਪਣੇ ਟਵਿੱਟਰ ਹੈਂਡਲ ’ਤੇ ਵਿਰਾਟ ਕੋਹਲੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲੈ ਕੇ ਇਕ ਸਵਾਲ ਪੁੱਛਿਆ ਸੀ, ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਦੇ ਪ੍ਰਸ਼ੰਸਕ ਆਪਸ ਵਿਚ ਭਿੜ ਗਏ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਗਿਣਤੀ ਵਿਸ਼ਵ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ਾਂ ਵਿਚ ਹੁੰਦੀ ਹੈ।


ਦਰਅਸਲ ਆਈ.ਸੀ.ਸੀ. ਨੇ ਆਪਣੇ ਟਵਿੱਟਰ ਹੈਂਡਲ ’ਤੇ ਪੁੱਛਿਆ ਸੀ ਕਿ ਦੁਨੀਆ ਦਾ ਸਭ ਤੋਂ ਬਿਹਤਰੀਨ ਕ੍ਰਿਕਟਰ ਕੌਣ ਹੈ। ਆਈ.ਸੀ.ਸੀ. ਵੱਲੋਂ ਇਸ ਲਈ 4 ਆਪਸ਼ਨ ਦਿੱਤੇ ਗਏ ਸਨ। ਪਹਿਲੇ ਆਪਸ਼ਨ ਵਿਚ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਮ ਸੀ, ਇਸ ਸੂਚੀ ਵਿਚ ਦੂਜਾ ਨਾਮ ਸੀ ਮਿਸਟਰ 360 ਏ.ਬੀ. ਡਿਵੀਲਿਅਰਸ, ਉਥੇ ਹੀ ਤੀਜਾ ਨਾਮ ਆਸਟਰੇਲੀਆ ਦੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਮੇਗ ਲੈਨਿੰਗ ਦਾ ਸੀ ਅਤੇ ਪੋਲ ਵਿਚ ਆਖ਼ਰੀ ਨਾਮ ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸੀ। ਆਈ.ਸੀ.ਸੀ. ਨੇ ਪੁੱਛੇ ਗਏ ਸਵਾਲ ਦੇ ਜਵਾਬ ਲਈ 24 ਘੰਟੇ ਦਾ ਸਮਾਂ ਲੋਕਾਂ ਨੂੰ ਦਿੱਤਾ ਸੀ।

ਆਈ.ਸੀ.ਸੀ. ਦੇ ਇਸ ਪੋਲ ਵਿਚ ਸਭ ਤੋਂ ਜ਼ਿਆਦਾ ਇਮਰਾਨ ਖਾਨ ਨੂੰ 47.3 ਫ਼ੀਸਦੀ ਵੋਟਾਂ ਮਿਲੀਆਂ, ਜਦੋਂਕਿ ਕਪਤਾਨ ਵਿਰਾਟ ਕੋਹਲੀ ਨੂੰ 46.2 ਫ਼ੀਸਦੀ ਵੋਟਾਂ ਮਿਲੀਆਂ। ਉਥੇ ਹੀ ਏ.ਬੀ. ਡਿਵੀਲਿਅਰਸ ਨੂੰ 6 ਫ਼ੀਸਦੀ ਵੋਟਾਂ ਅਤੇ ਆਸਟਰੇਲੀਆਈ ਟੀਮ ਖਿਡਾਰੀ ਮੇਗ ਲੈਨਿੰਗ ਨੂੰ ਸਿਰਫ਼ 0.5 ਫ਼ੀਸਦੀ ਹੀ ਵੋਟਾਂ ਮਿਲੀਆਂ।

Get the latest update about icc, check out more about best captain, virat kohli, imran khan & cricket

Like us on Facebook or follow us on Twitter for more updates.