ਕੁਝ ਘੰਟਿਆਂ ਬਾਅਦ ਧਰਤੀ ਦੇ ਨੇੜਿਓਂ ਗੁਜ਼ਰੇਗਾ Asteroid, ਇਸ ਦੀ ਨੇੜਤਾ ਦੇਖ ਡਰੇ ਵਿਗਿਆਨੀ

ਪਿਛਲੇ ਕਈ ਸਾਲਾਂ 'ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਇਕ ਐਸਟ੍ਰੇਰਾਇਡ ਧਰਤੀ ਦੇ ਬਹੁਤ ਕਰੀਬ ਤੋਂ ਨਿਕਲਣ ਵਾਲਾ ਹੈ। ਦੁਨੀਆ ਭਰ ਦੇ...

ਨਵੀਂ ਦਿੱਲੀ— ਪਿਛਲੇ ਕਈ ਸਾਲਾਂ 'ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਇਕ ਐਸਟ੍ਰੇਰਾਇਡ ਧਰਤੀ ਦੇ ਬਹੁਤ ਕਰੀਬ ਤੋਂ ਨਿਕਲਣ ਵਾਲਾ ਹੈ। ਦੁਨੀਆ ਭਰ ਦੇ ਵਿਗਿਆਨੀ ਧਰਤੀ ਤੋਂ ਇਸ ਦੀ ਨਜ਼ਦੀਕੀ ਦੇਖ ਕੇ ਡਰੇ ਹੋਏ ਹਨ। ਇਹ ਐਸਟ੍ਰੇਰਾਇਡ ਬਸ ਦੇ ਆਕਾਰ ਜਿੰਨਾ ਹੈ। ਵਿਗਿਆਨੀਆਂ ਮੁਤਾਬਕ ਅੱਜ ਭਾਵ 24 ਸਤੰਬਰ ਨੂੰ ਅਗਲੇ ਕੁਝ ਘੰਟਿਆਂ 'ਚ ਇਹ ਧਰਤੀ ਦੇ ਨੇੜਿਓਂ ਗੁਜਰੇਗਾ। ਆਓ ਜਾਣਦੇ ਹਾਂ ਇਸ ਬਾਰੇ। ਇਸ ਐਸਟ੍ਰੇਰਾਇਡ ਦਾ ਨਾਂ ਹੈ 2020 ਐੱਸ.ਡਬਲਿਊ। ਇਹ ਧਰਤੀ ਦੇ ਇੰਨੇ ਕਰੀਬ ਤੋਂ ਲੰਘ ਰਿਹਾ ਹੈ, ਜਿੰਨਾ ਸਾਡਾ ਚੰਦਰਮਾ ਵੀ ਨਹੀਂ ਹੈ। ਚੰਨ੍ਹ ਦੀ ਧਰਤੀ ਤੋਂ ਦੂਰੀ ਕਰੀਬ 3.84 ਲੱਖ ਕਿਲੋਮੀਟਰ ਹੈ, ਜਦਕਿ ਇਹ ਐਸਟ੍ਰੇਰਾਇਡ ਧਰਤੀ ਤੋਂ ਸਿਰਫ 28,254 ਕਿਲੋਮੀਟਰ ਦੀ ਦੂਰੀ ਤੋਂ ਨਿਕਲੇਗਾ। ਭਾਵ ਇਹ ਐਸਟ੍ਰੇਰਾਇਡ ਇਨਸਾਨਾਂ ਵਲੋਂ ਛੱਡੇ ਗਏ ਟੀਵੀ, ਮੌਸਮ ਅਤੇ ਸੰਚਾਰ ਸੈਟੇਲਾਈਟਸ ਦੇ ਚੱਕਰ ਤੋਂ ਵੀ ਘੱਟ ਦੂਰੀ ਤੋਂ ਨਿਕਲੇਗਾ। ਸੈਟੇਲਾਈਟਸ ਦੇ ਚੱਕਰ ਆਮ ਤੌਰ 'ਤੇ 34,888 ਫੁੱਟ ਦੀ ਉਚਾਈਂ 'ਤੇ ਹੁੰਦੀ ਹੈ।

ਕਿਸਾਨ ਦੀ ਇਹ ਵੀਡੀਓ ਝੰਜੋੜ ਦੇਵੇਗੀ ਤੁਹਾਡਾ ਵੀ ਦਿਲ, ਜਿਸ ’ਤੇ ਮੀਕਾ ਨੇ ਕੀਤਾ ਖ਼ਾਸ ਕੁਮੈਂਟ!!

ਸੈਂਟਰ ਫਾਰ ਨਿਅਰ ਅਰਥ ਆਬਜੈਕਟਸ ਦੇ ਵਿਗਿਆਣੀ ਦਾ ਅਨੁਮਾਨ ਹੈ ਕਿ ਇਹ 14 ਤੋਂ ਲੈ ਕੇ 32 ਫੁੱਟ ਤੱਕ ਹੋ ਸਕਦਾ ਹੈ। ਇਸ ਐਸਟ੍ਰੇਰਾਇਡ ਨੂੰ ਪਿਛਲੇ ਹਫਤੇ ਹੀ ਖੋਜਿਆ ਗਿਆ ਸੀ। 18 ਸਤੰਬਰ ਨੂੰ ਐਰੀਜ਼ੋਨਾ ਸਥਿਤ ਮਾਊਂਟ ਲੇਮਾਨ ਆਬਜ਼ਰਵੇਟਰੀ ਨੇ ਇਸ ਐਸਟ੍ਰੇਰਾਇਡ ਦੀ ਖੋਜ ਕੀਤੀ ਸੀ। ਇਹ ਧਰਤੀ ਦੇ ਨੇੜਿਓਂ ਜਦੋਂ ਗੁਜਰੇਗਾ ਉਸ ਸਮੇਂ ਇਸ ਦੀ ਗਤੀ 27,900 ਕਿਲੋਮੀਟਰ ਪ੍ਰਤੀ ਘੰਟਾ ਭਾਵ 7.75 ਕਿਲੋਮੀਟਰ ਪ੍ਰਤੀ ਸੈਕਿੰਡ। ਐਸਟ੍ਰੇਰਾਇਡ 2020 ਐੱਸ.ਡਬਲਿਊ ਅੱਜ ਸ਼ਾਮ ਭਾਵ 4.48 ਵਜੇ ਧਰਤੀ ਦੇ ਨੇੜਿਓਂ ਨਿਕਲੇਗਾ। ਐਸਟ੍ਰੇਰਾਇਡ 2020 ਐੱਸ.ਡਬਲਿਊ ਇਕਦਮ ਧਰਤੀ ਵਾਂਗ ਸੂਰਜ ਦੇ ਚਾਰੋਂ ਪਾਸੇ ਚੱਕਰ ਲਗਾਉਂਦਾ ਹੈ। ਧਰਮੀ 365 ਦਿਨ 'ਚ ਸੂਰਜ ਦਾ ਇਕ ਚੱਕਰ ਲਗਾਉਂਦੀ ਹੈ। ਇਹ ਐਸਟ੍ਰੇਰਾਇਡ ਸਿਰਫ 7 ਦਿਨ ਜ਼ਿਆਦਾ ਲੈਂਦਾ ਹੈ। ਇਹ 372 ਦਿਨ 'ਚ ਸੂਰਜ ਦਾ ਇਕ ਚੱਕਰ ਪੂਰਾ ਕਰਦਾ ਹੈ। ਵਿਗਿਆਨੀਆਂ ਮੰਨਣਾ ਹੈ ਕਿ ਜਦੋਂ ਐਸਟ੍ਰੇਰਾਇਡ 2020 ਐੱਸ.ਡਬਲਿਊ ਧਰਤੀ ਦੇ ਸਭ ਤੋਂ ਨੇੜਿਓਂ ਨਿਕਲੇਗਾ ਤਾਂ ਉਸ ਸਮੇਂ ਉਹ ਆਸਟ੍ਰੇਲੀਆ ਅਤੇ ਨਿਊਜ਼ੀਲੈਂਟ ਦੇ ਉੱਪਰ ਹੋਵੇਗਾ। 

ਕੁੜੀ ਨੇ ਟ੍ਰੇਨ 'ਚ ਕੀਤੀ ਅਜਿਹੀ ਹਰਕਤ, ਜਿਸ ਨੂੰ ਦੇਖ ਬੱਚੇ ਨੂੰ ਆ ਗਈ ਸ਼ਰਮ!!

ਵਿਗਿਆਨੀਆਂ ਨੂੰ ਡਰ ਇਸ ਗੱਲ੍ਹ ਦਾ ਹੈ ਕਿ ਜੇਕਰ ਕਿਸੇ ਇਹ ਧਰਤੀ ਦੇ ਗੁਰੂਤਵਾਕਰਸ਼ਨ ਖੇਤਰ ਭਾਵ ਗ੍ਰੈਵਿਟੀ ਦੀ ਲਪੇਟ 'ਚ ਆ ਗਿਆ ਤਾਂ ਇਹ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਇਹ ਸਮੁੰਦਰ 'ਚ ਡਿੱਗਿਆ ਤਾਂ ਤੇਜ਼ ਸੁਨਾਮੀ ਲਿਆ ਸਕਦਾ ਹੈ, ਜੇਕਰ ਕਿਸੀ ਜ਼ਮੀਨੀ ਇਲਾਕੇ 'ਤੇ ਡਿੱਗਿਆ ਤਾਂ ਵੱਡਾ ਗੱਢਾ ਕਰ ਦੇਵੇਗਾ ਜਾਂ ਫਿਰ ਬਹੁਤ ਵੱਡੇ ਇਲਾਕੇ ਨੂੰ ਸਾੜ ਦੇਵੇਗਾ, ਕਿਉਂਕਿ ਧਰਤੀ ਦੇ ਵਾਤਾਵਰਨ 'ਚ ਆਉਂਦੇ ਹੀ ਇਹ ਸੜਣਾ ਸ਼ੁਰੂ ਹੋ ਜਾਵੇਗਾ। ਵਿਗਿਆਨੀਆਂ ਨੇ ਜਦੋਂ ਐਸਟ੍ਰੇਰਾਇਡ 2020 ਐੱਸ.ਡਬਲਿਊ ਖੋਜਿਆ ਸੀ, ਉਸ ਸਮੇਂ ਇਸ ਦੀ ਚਮਕ ਘੱਟ ਸੀ ਪਰ ਜਿਵੇਂ-ਜਿਵੇਂ ਇਹ ਧਰਤੀ ਵੱਲ੍ਹ ਅੱਗੇ ਵੱਧ ਰਿਹਾ ਹੈ, ਇਸ ਦੀ ਚਮਕ ਵੱਧਦੀ ਜਾ ਰਹੀ ਹੈ। ਚੰਨ੍ਹ ਦੀ ਧਰਤੀ ਤੋਂ ਜਿੰਨੀ ਦੂਰੀ ਹੈ ਐਸਟ੍ਰੇਰਾਇਡ 2020 ਐੱਸ.ਡਬਲਿਊ ਉਸ ਦਾ 7 ਫੀਸਦੀ ਹੀ ਧਰਤੀ ਤੋਂ ਦੂਰ ਰਹੇਗਾ। ਇਸ ਲਈ ਵਿਗਿਆਨੀਆਂ ਨੂੰ ਇਸ ਦੀ ਗ੍ਰੈਵਿਟੀ 'ਚ ਆਉਣ ਦਾ ਡਰ ਹੈ।

Get the latest update about Earth, check out more about Moon, Scientists, Asteroid 2020 sw & True Scoop News

Like us on Facebook or follow us on Twitter for more updates.