ਅੰਮ੍ਰਿਤਸਰ 'ਚ ਚਲਾਣ ਕੱਟਣ ਤੇ ਭੜਕੇ ਈ-ਰਿਕਸ਼ਾ ਚਾਲਕ, ਪੁਲਿਸ ਖਿਲਾਫ ਕੀਤਾ ਰੌਸ਼ ਪ੍ਰਦਰਸ਼ਨ

ਮਾਮਲਾ ਅੰਮ੍ਰਿਤਸਰ ਦੇ ਈ ਰਿਕਸ਼ਾ ਚਲਾਉਣ ਵਾਲੇ ਚਾਲਕਾਂ ਦਾ ਹੈ ਜਿਹਨਾ ਦੇ ਕੱਲ ਅੰਮ੍ਰਿਤਸਰ ਪੁਲਿਸ ਵਲੌ 17 ਹਜਾਰ ਅਤੇ 18 ਹਜਾਰ ਦੇ ਚਲਾਣ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਸ਼ਹਿਰ...

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਈ ਰਿਕਸ਼ਾ ਚਲਾਉਣ ਵਾਲੇ ਚਾਲਕਾਂ ਦਾ ਹੈ ਜਿਹਨਾ ਦੇ ਕੱਲ ਅੰਮ੍ਰਿਤਸਰ ਪੁਲਿਸ ਵਲੌ 17 ਹਜਾਰ ਅਤੇ 18 ਹਜਾਰ ਦੇ ਚਲਾਣ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਸ਼ਹਿਰ ਭਰ ਦੇ ਈ ਰਿਕਸ਼ਾ ਵਾਲਿਆ ਵਲੌ ਇਕੱਠ ਕਰ ਅੰਮ੍ਰਿਤਸਰ ਦੇ ਘੀ ਮੰਡੀ ਦੇ ਵਿਰੋਧ ਵਿਚ ਰੌਸ਼ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਈ ਰਿਕਸ਼ਾ ਚਾਲਕਾਂ ਨੇ ਦਸਿਆ ਕਿ ਉਹ ਬੈਟਰੀ ਦੇ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਰਹੇ ਹਨ। ਪਰ ਬੀਤੇ ਦਿਨ ਪੁਲਿਸ ਪ੍ਰਸ਼ਾਸ਼ਨ ਵਲੋਂ ਸਾਡੇ ਬੈਟਰੀ ਰਿਕਸ਼ਾ ਦੇ 17 ਹਜਾਰ ਦੇ ਚਲਾਣ ਕਰ ਦਿਤੇ ਗਏ ਹਨ। ਜਿਸਦੇ ਚਲਦੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਅਸੀ ਅੱਜ ਰੌਸ਼ ਪ੍ਰਦਰਸ਼ਨ ਕਰ ਰਹੇ ਹਾਂ, ਕਿਉਕਿ ਕੁਝ ਪੁਲਿਸ ਵਾਲਿਆਂ ਵਲੌ ਪਹਿਲਾ ਸਾਥੋਂ ਆਪ ਹੀ ਪੈਸੇ ਲੈ ਸਾਨੂੰ ਹੈਰੀਟੇਜ ਸਟਰੀਟ ਵਿਚ ਭੇਜਿਆ ਜਾਦਾ ਰਿਹਾ ਜੌ ਕਿ ਕਈ ਸਾਲ ਅਸੀ ਉਥੌ ਯਾਤਰੀਆਂ ਨੂੰ ਈ ਰਿਕਸ਼ਾ ਸੇਵਾ ਦੇ ਰਹੇ ਹਾਂ। ਪਰ ਹੁਣ ਇਹਨਾ ਹੈਰੀਟੇਜ ਸਟਰੀਟ ਵਿਚ ਸਾਨੂੰ ਬੈਟਰੀ ਰਿਕਸ਼ਾ ਚਲਾਉਣ ਤੇ ਸਾਡੇ ਚਲਾਣ ਕਰਨੇ ਸ਼ੁਰੂ ਕਰ ਦਿੱਤੇ ਹਨ।ਜੋ ਕਿ ਸਾਡੇ ਈ ਰਿਕਸ਼ਾ ਚਾਲਕਾਂ ਨਾਲ ਸਰਾਸਰ ਧੱਕਾ ਹੈ। 

  
ਇਸ ਸੰਬਧੀ ਏ ਸੀ ਪੀ ਟ੍ਰੈਫਿਕ ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵਲੌ ਨਿਯਮਾਂ ਦੀ ਉਲੰਘਣਾ ਕਰਨ ਵਾਲੀਆ ਕਰਨ ਵਾਲੀਆ ਦੇ ਚਲਾਣ ਕੀਤੇ ਗਏ ਹਨ ਜਿਸਦੇ ਚਲਦੇ ਅਜ ਈ ਰਿਕਸ਼ਾ ਵਾਲੇ ਜੌ ਰੌਸ਼ ਪ੍ਰਦਰਸ਼ਨ ਕਰ ਰਹੇ ਹਨ ਉਹ ਉਹਨਾ ਦਾ ਹਕ ਹੈ ਜਿਸਦੇ ਚਲਦੇ ਮੌਕੇ ਉਹਨਾ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। 

Get the latest update about AMRITSAR NEWS, check out more about TRUE SCOOP PUNJABI, PROTEST AGAINST POLICE & erickshaw drivers protested

Like us on Facebook or follow us on Twitter for more updates.