ਕਾਂਗਰਸ ਦੇ ਜ਼ਿਲਾ ਪ੍ਰਧਾਨ ਦੇ ਕਤਲ ਮਾਮਲੇ ਵਿਚ ਲਾਰੇਂਸ ਤੇ ਉਸ ਦੇ ਸਾਥੀਆਂ ਉੱਤੇ ਮਾਮਲਾ ਦਰਜ

ਬੀਤੇ ਦਿਨ ਕਾਂਗਰਸ ਦੇ ਜ਼ਿਲਾ ਪ੍ਰਧਾਨ ਅਤੇ ਮੈਂਬਰ ਜ਼ਿਲਾ ਪਰਿਸ਼ਦ ਗੁਰ...

ਬੀਤੇ ਦਿਨ ਕਾਂਗਰਸ ਦੇ ਜ਼ਿਲਾ ਪ੍ਰਧਾਨ ਅਤੇ ਮੈਂਬਰ ਜ਼ਿਲਾ ਪਰਿਸ਼ਦ ਗੁਰਲਾਲ ਭਲਵਾਨ ਦੇ ਕਤਲ ਮਾਮਲੇ ਵਿਚ ਫਰੀਦਕੋਟ ਦੇ ਥਾਣੇ ਵਿਚ ਲਾਰੇਂਸ ਬਿਸ਼ਨੋਈ ਤੇ ਉਸ ਦੇ ਸਾਥੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਇਹ ਪਰਚਾ ਇੰਡੀਅਨ ਪੀਨਲ ਕੋਰਟ ਦੀ ਧਾਰਾ 302, 120ਬੀ ਤੇ 34 ਦੇ ਅਧੀਨ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲਾਰੇਂਸ ਬਿਸ਼ਨੋਈ ਇਸ ਵੇਲੇ ਅਜਮੇਰ ਜੇਲ ਵਿਚ ਹੈ।

ਇਥੇ ਦੱਸਣਯੋਗ ਹੈ ਕਿ ਇਸ ਕਤਲ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੇ ਇਸ ਸਾਰੇ ਘਟਨਾਕ੍ਰਮ ਦੀ ਜ਼ਿੰਮੇਦਾਰੀ ਲਈ ਸੀ। ਲਾਰੈਂਸ ਬਿਸ਼ਨੋਈ ਨੇ ਫੇਸਬੁੱਕ ਉੱਤੇ ਲਿਖਿਆ ਹੈ ਕਿ ਫਰੀਦਕੋਟ ਵਿਚ ਗੁਰਲਾਲ ਭਲਵਾਨ ਦਾ ਕਤਲ ਹੋਇਆ ਹੈ, ਜਿਸ ਦੀ ਜ਼ਿੰਮੇਵਾਰੀ ਮੈਂ (ਬਿਸ਼ਨੋਈ) ਅਤੇ ਗੋਲਡੀ ਬਰਾੜ ਲੈਂਦੇ ਹਾਂ। ਗੁਰਲਾਲ ਨੂੰ ਕਈ ਵਾਰ ਸਮਝਾਇਆ ਕਿ ਉਹ ਆਪਣੇ ਕੰਮ ਨਾਲ ਮਤਲਬ ਰੱਖੇ ਪਰ ਹਰ ਕਿਸੇ ਨੂੰ ਸ਼ਬਦਾਂ 'ਚ ਸਮਝਾਇਆ ਨਹੀਂ ਜਾ ਸਕਦਾ। ਸਾਡੇ ਭਰਾ ਗੁਰਲਾਲ ਬਰਾੜ ਦਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਪਰ ਸਿਰਫ ਹਵਾਬਾਜ਼ੀ ਖ਼ਾਤਰ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਜਦੋਂ ਤੱਕ ਗੁਰਲਾਲ ਭਰਾ ਦਾ ਬਦਲਾ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਮੈਂ ਨਾ ਹੀ ਜਿਊਂਗਾ ਅਤੇ ਨਾ ਹੀ ਜਿਊਣ ਦੇਵਾਂਗਾ।

ਜ਼ਿਕਰਯੋਗ ਹੈ ਕਿ ਗੁਰਲਾਲ ਭਲਵਾਨ ਦਾ ਬੀਤੇ ਦਿਨ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂ ਉਹ ਸਥਾਨਕ ਜੁਬਲੀ ਸਿਨੇਮਾ ਚੌਂਕ ਤੋਂ ਥੋੜ੍ਹੀ ਹੀ ਦੂਰ ਇਕ ਇਮੀਗ੍ਰੇਸ਼ਨ ਸੈਂਟਰ 'ਚੋਂ ਬਾਹਰ ਆ ਰਿਹਾ ਸੀ। ਕਾਤਲ ਇਸ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਗੁਰਲਾਲ ਭਲਵਾਨ ਜ਼ਖਮੀ ਹਾਲਤ 'ਚ ਹੇਠਾਂ ਡਿੱਗ ਪਿਆ ਤਾਂ ਮੌਕੇ 'ਤੇ ਇਕੱਠੇ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

Get the latest update about murder case, check out more about Gurlal Bhalwan, FIR, Faridkot & Lawrence Bishnoi

Like us on Facebook or follow us on Twitter for more updates.