ਗੁਰੂ ਨਗਰੀ 'ਚ ਨਸ਼ੇੜੀਆਂ ਨੇ ਗੁਰਸਿੱਖ ਪਰਿਵਾਰ ਦੇ ਕੇਸਾਂ ਦੀ ਕੀਤੀ ਬੇਅਦਬੀ, ਜਾਣੋ ਮਾਰਨ ਦੀ ਵੀ ਦਿੱਤੀ ਧਮਕੀ

ਇਹ ਮਾਮਲਾ ਭਾਈ ਮੰਝ ਰੋਡ ਤੇ ਸਥਿਤ ਕੋਟ ਮਿਤ ਸਿੰਘ ਦਾ ਹੈ। ਜਿਥੇ ਪੀੜਿਤ ਸਵਿੰਦਰ ਸਿੰਘ ਜੋਕਿ ਇਤਿਹਾਸਿਕ ਗੁਰੂਦੁਆਰਾ ਬਿਬੇਕਸਰ ਵਿਖੇ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾ ਰਿਹਾ ਹੈ ਨਾਲ ਇਹ ਘਟਨਾ ਵਾਪਰੀ ਹੈ

ਅੱਜ ਗੁਰੂ ਨਗਰੀ ਅੰਮ੍ਰਿਤਸਰ 'ਚ ਇਹ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਨਸ਼ੇੜੀਆਂ ਵਲੋਂ ਇਕ ਗੁਰਸਿੱਖ ਪਰਿਵਾਰ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ। ਇਸ ਸਾਰੀ ਘਟਨਾ ਨੂੰ ਅੰਜ਼ਾਮ ਮੁਹੱਲੇ ਦੇ ਨਸ਼ੇੜੀਆਂ ਵਲੋਂ ਦਿੱਤਾ ਗਿਆ ਕਿਉਂਕਿ ਗੁਰਸਿੱਖ ਪਰਿਵਾਰ ਨੇ ਘਰ ਦੇ ਬਾਹਰ ਨਸ਼ਾ ਕਰ ਰਹੇ ਨਸ਼ੇੜੀਆਂ ਨੂੰ ਸਿਗਰਟ ਦਾ ਧੂੰਆਂ ਚਿਹਰੇ ਤੇ ਸੁੱਟਣ ਤੋਂ ਰੋਕਿਆ ਸੀ। 

ਇਹ ਮਾਮਲਾ ਭਾਈ ਮੰਝ ਰੋਡ ਤੇ ਸਥਿਤ ਕੋਟ ਮਿਤ ਸਿੰਘ ਦਾ ਹੈ। ਜਿਥੇ ਪੀੜਿਤ ਸਵਿੰਦਰ ਸਿੰਘ ਜੋਕਿ ਇਤਿਹਾਸਿਕ ਗੁਰੂਦੁਆਰਾ ਬਿਬੇਕਸਰ ਵਿਖੇ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾ ਰਿਹਾ ਹੈ ਨਾਲ ਇਹ ਘਟਨਾ ਵਾਪਰੀ ਹੈ। ਜਾਣਕਾਰੀ ਦੇਂਦਿਆਂ ਪੀੜ੍ਹਤ ਗੁਰਸਿੱਖ ਨੇ ਦੱਸਿਆ ਕਿ ਉਹ ਤੇ ਉਸ ਦੇ ਬੇਟੇ ਘਰ ਤੋਂ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋਏ ਸਨ। ਉਸ ਵੇਲੇ ਘਰ ਦੇ ਨੇੜੇ ਨਸ਼ਾ ਕਰ ਰਹੇ ਨੌਜਵਾਨਾਂ ਨੇ ਸਿਗਰਟ ਦਾ ਧੂੰਆਂ ਚਿਹਰੇ ਤੇ ਸੁੱਟ ਉਨ੍ਹਾਂ ਦਾ ਮਜ਼ਾਕ ਉਡਾਇਆ।  

ਉਨ੍ਹਾਂ ਵਲੋਂ ਇਸ ਗੱਲ ਦਾ ਵਿਰੋਧ ਕਰਨ ਤੇ ਨਸ਼ੇੜੀਆਂ ਨੇ ਉਨ੍ਹਾਂ ਦੇ ਘਰ ਪਹੁੰਚ ਕੀਤੀ ਅਤੇ ਗ੍ਰੰਥੀ ਸਿੰਘ ਤੇ ਉਸ ਦੇ ਬੇਟਿਆਂ ਦੀ ਕੁੱਟਮਾਰ ਕੀਤੀ। ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ। ਪੀੜਿਤ ਪਰਿਵਾਰ ਨੂੰ ਉਨ੍ਹਾਂ ਨਸ਼ੇੜੀਆਂ ਵਲੋਂ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ। ਪੀੜਿਤ ਪਰਿਵਾਰ ਵਲੋ ਇਨਸਾਫ ਲਈ ਪ੍ਰਸਾਸਨ ਤੇ ਸ਼੍ਰੋਮਣੀ ਕਮੇਟੀਨੂੰ ਗੁਹਾਰ ਲਗਾਈ ਜਾ ਰਹੀ ਹੈ।  

Get the latest update about Amritsar news, check out more about drug addicted insult gursikh family & Amritsar

Like us on Facebook or follow us on Twitter for more updates.