ਜਲੰਧਰ 'ਚ 276 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ ਤੇ 7 ਲੋਕਾਂ ਦੀ ਹੋਈ ਮੌਤ

ਜ਼ਿਲਾ ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਜ਼ਿਲੇ ਵਿਚ ਕੋਰੋਨਾ...

ਜ਼ਿਲਾ ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਜ਼ਿਲੇ ਵਿਚ ਕੋਰੋਨਾ ਵਾਇਰਸ ਕਾਰਣ 7 ਲੋਕਾਂ ਦੀ ਮੌਤ ਹੋ ਗਈ ਜਦਕਿ 276 ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਨੂੰ 326 ਲੋਕਾਂ ਦੀ ਕੋਰਨਾ ਰਿਪੋਰਟ ਪਾਜ਼ੇਟਿਵ ਮਿਲੀ ਸੀ, ਜਿਨ੍ਹਾਂ ਵਿਚੋਂ 50 ਲੋਕ ਬਾਹਰਲੇ ਜ਼ਿਲਿਆਂ ਤੇ ਸੂਬਿਆਂ ਦੇ ਦੱਸੇ ਜਾ ਰਹੇ ਹਨ।

ਨਾਈਟ ਕਰਫਿਊ ਦੇ 38 ਦਿਨਾਂ ਵਿਚ ਮਿਲੇ 12341 ਨਵੇਂ ਮਾਮਲੇ
ਜ਼ਿਲੇ ਵਿਚ ਲਗਾਤਾਰ ਵਧ ਰਹੇ ਕੋਰਨਾ ਦੇ ਕੇਸਾਂ ਉੱਤੇ ਕਾਬੂ ਕਰਨ ਲਈ ਪਿਛਲੇ ਮਹੀਨੇ ਜ਼ਿਲਾ ਪ੍ਰਸ਼ਾਸਨ ਵਲੋਂ ਲਾਇਆ ਗਿਆ ਨਾਈਟ ਕਰਫਿਊ ਵੀ ਕਾਰਗਰ ਸਾਬਿਤ ਨਹੀਂ ਹੋ ਰਿਹਾ ਹੈ। ਨਾਈਟ ਕਰਫਿਊ ਦੇ ਸਿਰਫ 38 ਦਿਨਾਂ ਵਿਚ ਯਾਨੀ ਮੰਗਲਵਾਰ ਤੱਕ 12341 ਨਵੇਂ ਮਾਮਲੇ ਮਿਲੇ ਜਦਕਿ ਨਾਈਟ ਕਰਫਿਊ ਤੋਂ ਪਹਿਲਾਂ ਹਰ ਰੋਜ਼ 100-150 ਨਵੇਂ ਮਾਮਲੇ ਮਿਲਦੇ ਸਨ।

Get the latest update about Truescoop, check out more about reported positive, Truescoop News, Jalandhar & New cases

Like us on Facebook or follow us on Twitter for more updates.