ਜਲੰਧਰ 'ਚ ਕੋਰੋਨਾ ਦੇ 391 ਨਵੇਂ ਮਾਮਲੇ ਤੇ 5 ਰੋਗੀਆਂ ਦੀ ਮੌਤ

ਜ਼ਿਲਾ ਜਲੰਧਰ ਵਿਚ ਕੋਰੋਨਾ ਰੋਗੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਜ਼ਿਲੇ ਵਿਚ...

ਜ਼ਿਲਾ ਜਲੰਧਰ ਵਿਚ ਕੋਰੋਨਾ ਰੋਗੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਜ਼ਿਲੇ ਵਿਚ ਕੋਰੋਨਾ ਕਾਰਣ 29 ਸਾਲ ਦੀ ਨੌਜਵਾਨ ਲੜਕੀ ਸਹਿਤ 5 ਦੀ ਮੌਤ ਹੋ ਗਈ ਜਦੋਂ ਕਿ 391 ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੂੰ ਮੰਗਲਵਾਰ ਨੂੰ 446 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਮਿਲੀ, ਜਿਨ੍ਹਾਂ ਵਿਚੋਂ 55 ਲੋਕ ਦੂਜੇ ਜ਼ਿਲਿਆਂ ਜਾਂ ਸੂਬਿਆਂ ਦੇ ਦੱਸੇ ਜਾ ਰਹੇ ਹਨ। ਉਥੇ ਹੀ ਪਾਜ਼ੇਟਿਵ ਆਉਣ ਵਾਲੇ ਰੋਗੀਆਂ ਵਿਚ ਬਸਤੀ ਸ਼ੇਖ, ਬਸਤੀ ਗੁਜਾਂ, ਸ਼ਹੀਦ ਭਗਤ ਸਿੰਘ ਕਲੋਨੀ, ਮੁਹੱਲਾ ਕਰਾਰ ਖਾਂ, ਬਸਤੀ ਬਾਵਾ ਖੇਲ, ਸ਼ਿਵ ਵਿਹਾਰ, ਸੀ.ਆਰ.ਪੀ.ਐਫ. ਕੈਂਪਸ, ਗੋਲਡਨ ਐਵੇਨਿਊ, ਕਾਕੀ ਪਿੰਡ, ਰਾਮਾ ਮੰਡੀ, ਦਸ਼ਮੇਸ਼ ਨਗਰ, ਨੀਲਾ ਮਹਲ, ਕਿਸ਼ਨਪੁਰਾ, ਇੰਡਸਟ੍ਰੀਅਲ ਏਰੀਆ, ਡਿਫੈਂਸ ਕਲੋਨੀ, ਐਨ.ਆਈ.ਟੀ., ਦਿਆਲਨਗਰ, ਸਤ ਕਰਤਾਰਕਰ ਨਗਰ, ਕਾਲਿਆ ਕਲੋਨੀ, ਐਲਡੀਗੋ ਗ੍ਰੀਨ ਨਕੋਦਰ ਰੋਡ, ਜੇ.ਪੀ. ਨਗਰ, ਬਾਗ ਕਰਮ ਬਖਸ਼, ਵਡਾਲਾ ਚੌਕ, ਮਿਲਾਪ ਚੌਕ ਆਦਿ ਖੇਤਰਾਂ ਦੇ ਰਹਿਣ ਵਾਲੇ ਹੈ।

Get the latest update about coronavirus, check out more about Pandemic, Truescoop News, died & Jalandhar

Like us on Facebook or follow us on Twitter for more updates.