ਜਲੰਧਰ 'ਚ ਪਤੀ ਪਤਨੀ ਦੀ ਆਪਸੀ ਤਕਰਾਰ ਕਾਰਨ ਲੜਕੀ ਪਰਿਵਾਰ ਵੱਲੋਂ ਲੜਕੇ ਪਰਿਵਾਰ ਤੇ ਕੀਤਾ ਗਿਆ ਹਮਲਾ, ਇਕ ਦੀ ਮੌਤ

ਲੜਕੀ ਦੇ ਜੀਜੇ,ਮਾਮੇ ਤੇ ਹੋਰ ਰਿਸ਼ਤੇਦਾਰਾਂ ਵੱਲੋਂ ਲੜਕੇ ਦੇ ਪਰਿਵਾਰ ਦੇ ਵਿੱਚ ਸੁਲ੍ਹਾ ਕਰਾਉਣ ਦੇ ਬਹਾਨੇ ਆ ਕੇ ਉਸ ਦੀ ਦਾਦੀ ਮਾਂ, ਪਿਤਾ, ਦੇਵਰ ਅਤੇ ਉਸ ਦੇ ਘਰਵਾਲੇ ਦੇ ਨਾਲ ਕੁੱਟਮਾਰ ਕੀਤੀ ਗਈ...

ਖ਼ਬਰ ਜਲੰਧਰ ਦੀ ਹੈ ਜਿੱਥੇ ਕਿ ਪਤੀ ਪਤਨੀ ਦੀ ਆਪਸੀ ਤਕਰਾਰ ਦੇ ਚੱਲਦੇ ਦੂਣਾ ਪਰਿਵਾਰ ਚ ਝੜਪ ਹੋ ਗਈ ਜਿਸ ਦੇ ਚਲਦਿਆਂ ਲੜਕੀ ਦੇ ਜੀਜੇ,ਮਾਮੇ ਤੇ ਹੋਰ ਰਿਸ਼ਤੇਦਾਰਾਂ  ਵੱਲੋਂ ਲੜਕੇ ਦੇ ਪਰਿਵਾਰ ਦੇ ਵਿੱਚ ਸੁਲ੍ਹਾ ਕਰਾਉਣ ਦੇ ਬਹਾਨੇ ਆ ਕੇ ਉਸ ਦੀ ਦਾਦੀ ਮਾਂ, ਪਿਤਾ, ਦੇਵਰ ਅਤੇ ਉਸ ਦੇ ਘਰਵਾਲੇ ਦੇ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਤੇ ਲੜਕੀ ਦੇ ਪਰਿਵਾਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਇਲਾਕੇ ਵਿੱਚ ਲੱਗੇ ਸੀਸੀਟੀਵੀ ਵਿਚ ਇਹ ਘਟਨਾ ਕੈਦ ਹੋ ਗਈ। 

 
ਉਥੇ ਹੀ ਪੀੜਤ ਲੜਕੇ ਕਰਨ ਵਰਮਾ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਪੱਲਵੀਨਾਲ ਹੋਇਆ ਸੀ ਜੋਕਿ ਜੰਮੂ ਦੀ ਰਹਿਣ ਵਾਲੀ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਤੋਂ ਹੀ ਉਸ ਦਾ ਵਿਆਹ ਹੋਇਆ, ਉਦੋਂ ਤੋਂ ਹੀ ਉਸ ਦੇ ਨਾਲ ਛੋਟੀ ਛੋਟੀ ਗੱਲ ਤੇ ਝਗੜਾ ਹੁੰਦਾ ਰਹਿੰਦਾ ਸੀ। ਲੇਕਿਨ ਪਰਸੋਂ ਉਸ ਦੇ ਨਾਲ ਝਗੜਾ ਹੋਇਆ ਅਤੇ ਉਸ ਨੇ ਆਪਣੇ ਗਹਿਣੇ ਜਵਾਹਰਾਤ ਲੈ ਰਾਜਨਗਰ ਰਹਿ ਰਹੇ ਆਪਣੇ ਜੀਜੇ ਦੇ ਘਰ ਚਲੀ ਗਈ। ਜਿਸ ਤੋਂ ਬਾਅਦ ਉਹ ਸੁਲ੍ਹਾ ਕਰਾਉਣ ਦੇ ਬਹਾਨੇ ਆਏ। ਇਸ ਦੌਰਾਨ ਲੜਾਈ ਝਗੜਾ ਕਰਨ ਲੱਗੇ ਜਿਸ ਵਿੱਚ ਉਸਦੀ ਦਾਦੀ ਨੂੰ ਵੀ ਧੱਕੇ ਮੁੱਕੇ ਮਾਰੇ ਗਏ ਅਤੇ ਉਸ ਦੀ ਜਲੰਧਰ ਦੇ ਹਸਪਤਾਲ ਦੇ ਵਿਚ ਪਹੁੰਚਣ ਤੋਂ ਬਾਅਦ ਮੌਤ ਹੋ ਗਈ। 

ਉੱਥੇ ਹੀ ਉਸ ਦੇ ਛੋਟੇ ਭਰਾ ਅਰਜੁਨ ਵਰਮਾ ਦੇ ਵੀ ਸਿਰ ਦੇ ਵਿਚ ਹਮਲੇ ਕੀਤੇ ਗਏ ਅਤੇ ਉਸ ਦੇ ਪਿਤਾ ਰਾਜ ਕੁਮਾਰ ਵਰਮਾ ਦਾ ਕਹਿਣਾ ਹੈ ਕਿ ਉਹ ਇਸ ਨੂੰ ਲੈ ਕੇ ਪੁਲਸ ਤੋਂ ਇਨਸਾਫ ਦੀ ਮੰਗ ਕਰਦੇ ਹਨ।

Get the latest update about jalandhar news, check out more about jalandhar police, jalandhar, murder & cctv

Like us on Facebook or follow us on Twitter for more updates.