ਝਾਰਖੰਡ 'ਚ ਗੈਂਗਰੇਪ ਦੋਸ਼ੀਆਂ ਨੂੰ ਪਿੰਡ ਵਾਲਿਆਂ ਨੇ ਬਾਈਕ ਸਮੇਤ ਲਾਈ ਅੱਗ, ਇਕ ਦੀ ਮੌਤ

ਇਹ ਮਾਮਲਾ ਝਾਰਖੰਡ ਦੇ ਗੁਮਲਾ 'ਚ ਦੇਖਣ ਨੂੰ ਮਿਲਿਆ ਜਿਥੇ ਪਿੰਚ ਵਾਲਿਆਂ ਦੀ ਭੀੜ ਨੇ ਨਾਬਾਲਗ ਨਾਲ ਗੈਂਗਰੇਪ ਦੇ ਦੋ ਦੋਸ਼ੀਆਂ ਨੂੰ ਬਾਈਕ ਸਮੇਤ ਜ਼ਿੰਦਾ ਸਾੜ ਦਿੱਤਾ। ਇਨ੍ਹਾਂ 'ਚੋਂ ਇਕ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੈ...

ਇਹ ਮਾਮਲਾ ਝਾਰਖੰਡ ਦੇ ਗੁਮਲਾ 'ਚ ਦੇਖਣ ਨੂੰ ਮਿਲਿਆ ਜਿਥੇ ਪਿੰਚ ਵਾਲਿਆਂ ਦੀ ਭੀੜ ਨੇ ਨਾਬਾਲਗ ਨਾਲ ਗੈਂਗਰੇਪ ਦੇ ਦੋ ਦੋਸ਼ੀਆਂ ਨੂੰ ਬਾਈਕ ਸਮੇਤ ਜ਼ਿੰਦਾ ਸਾੜ ਦਿੱਤਾ। ਇਨ੍ਹਾਂ 'ਚੋਂ ਇਕ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੈ। ਮਾਮਲਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 15 ਕਿਲੋਮੀਟਰ ਦੂਰ ਸਦਰ ਥਾਣਾ ਖੇਤਰ ਦੇ ਬਸੂਆ ਪੰਚਾਇਤ ਦੇ ਇੱਕ ਪਿੰਡ ਦਾ ਹੈ।

ਸਥਾਨਕ ਲੋਕਾਂ ਮੁਤਾਬਿਕ ਨਾਬਾਲਗ ਆਪਣੇ ਮਾਤਾ-ਪਿਤਾ ਨਾਲ ਲੋਹਰਦਗਾ 'ਚ ਭੰਡਾਰਾ ਗਈ ਹੋਈ ਸੀ। ਮਾਤਾ-ਪਿਤਾ ਵਾਪਸ ਜਾਣ ਲਈ ਆਪਣੀ ਧੀ ਨਾਲ ਬੱਸ ਸਟੈਂਡ 'ਤੇ ਖੜ੍ਹੇ ਸਨ। ਇਸੇ ਦੌਰਾਨ ਪਿੰਡ ਦੇ ਦੋ ਨੌਜਵਾਨ ਬਾਈਕ ’ਤੇਉਨ੍ਹਾਂ ਕੋਲ ਪਹੁੰਚੇ ਤੇ ਪਰਿਵਾਰ ਨੂੰ ਪੁੱਛਿਆ ਕਿ ਉਹ ਰਸਤੇ ਵਿੱਚ ਕਿਉਂ ਖੜ੍ਹੇ ਸਨ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਬੱਸ ਦੀ ਉਡੀਕ ਕਰ ਰਹੇ ਹਨ ਤਾਂ ਦੋਨੋ ਮੁੰਡੇ ਕੁੜੀ ਨੂੰ ਬੈਕ ਰਹਿਣ ਘਰ ਛੱਡਣ ਦੀ ਗੱਲ ਕਹਿ ਉਸ ਨੂੰ ਨਾਲ ਲੈ ਗਏ ਪਰ ਦੇਰ ਸ਼ਾਮ ਕਰੀਬ 7 ਵਜੇ ਜਦੋਂ ਮਾਤਾ-ਪਿਤਾ ਘਰ ਪਹੁੰਚੇ ਤਾਂ ਲੜਕੀ ਘਰ ਨਹੀਂ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਲੜਕੀ ਨੂੰ ਲੱਭਣ ਲਈ ਨਿਕਲੇ ਤਾਂ ਉਹ ਨੇੜਲੇ ਪਿੰਡ 'ਚ ਜ਼ਖਮੀ ਹਾਲਤ 'ਚ ਮਿਲੀ।


ਮ੍ਰਿਤਕ ਦੀ ਪਛਾਣ ਸੁਨੀਲ ਓਰਾਵਾਂ ਵਜੋਂ ਹੋਈ ਹੈ। ਜਦੋਂਕਿ ਆਸ਼ੀਸ਼ ਓਰਾਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਪੈਦਾ ਹੋ ਗਿਆ। ਪੁਲੀਸ ਨੇ ਪਿੰਡ ਵਿੱਚ ਡੇਰੇ ਲਾਏ ਹੋਏ ਹਨ। ਵੀਰਵਾਰ ਸਵੇਰੇ ਵੀ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ।

ਇਸ ਤੋਂ ਬਾਅਦ ਨਾਬਾਲਕ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਦੋਵੇਂ ਨੌਜਵਾਨਾਂ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਦੋਵਾਂ ਨੌਜਵਾਨਾਂ ਨੂੰ ਲੱਭਣ ਲਈ ਨਿਕਲੇ। ਲਾਗਲੇ ਪਿੰਡ ਵਿੱਚ ਦੋਵੇਂ ਨੌਜਵਾਨ ਬਾਈਕ ਸਵਾਰਾਂਨੂੰ ਪਿੰਡ ਵਾਲਿਆਂ ਘੇਰ ਲਿਆ। ਲੜਕੀ ਦੇ ਬਿਆਨ ਤੋਂ ਬਾਅਦ ਪਿੰਡ ਵਾਸੀਆਂ ਨੇ ਦੋਵਾਂ ਲੜਕਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬਾਈਕ ਸਮੇਤ ਦੋਵਾਂ ਦੇ ਸਰੀਰ 'ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ। ਦੋਵਾਂ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਵਿੱਚ ਇੱਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਦੂਜੇ ਦੀ ਹਾਲਤ ਨਾਜ਼ੁਕ ਦਸੀ ਜਾ ਰਹੀ ਹੈ।  

Get the latest update about jharkhand news, check out more about village in jharkhand, crime, minor rape & jharkhand police

Like us on Facebook or follow us on Twitter for more updates.