ਲੋਹੀਆ 'ਚ ਲੁਟੇਰੇ ਗਰੁੱਪ ਦਾ ਹੋਇਆ ਪਰਦਾਫਾਸ਼, ਪੁਲਿਸ ਨੇ ਤੇਜ਼ਧਾਰ ਹਥਿਆਰਾਂ ਸਮੇਤ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

ਕਾਬੂ ਕੀਤੇ ਗਏ ਮੁਜਰਮਾਂ ਕੋਲੋਂ ਤੇਜ਼ਧਾਰ ਹਥਿਆਰ, ਤਲਵਾਰਾਂ ਅਤੇ ਦਾਤਰ ਬਰਾਮਦ ਕੀਤੇ ਗਏ ਹਨ ਜਿਸ ਦਾ ਇਸਤੇਮਾਲ ਉਹ ਲੁੱਟ ਖੋਹ 'ਚ ਕਰਦੇ ਸਨ...

ਪੰਜਾਬ 'ਚ ਲੁੱਟ ਮਾਰ ਅਤੇ ਜੁਰਮ ਦੀਆਂ ਵਾਰਦਾਤਾਂ ਤੇ ਰੋਕ ਲਗਾਉਣ ਲਈ ਪੰਜਾਬ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ 'ਚ ਪੰਜਾਬ ਪੁਲਿਸ ਨੂੰ ਕਾਮਯਾਬੀ ਵੀ ਮਿਲ ਰਹੀ ਹੈ। ਜ਼ਿਲ੍ਹਾ ਜਲੰਧਰ ਦੇ ਥਾਣਾ ਲੋਹੀਆਂ ਦੇ ਸਟਾਫ਼ ਨੇ ਨਾਕਾਬੰਦੀ ਕਰਕੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਲੁੱਟ-ਖੋਹ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਮੁਜਰਮਾਂ ਕੋਲੋਂ ਤੇਜ਼ਧਾਰ ਹਥਿਆਰ, ਤਲਵਾਰਾਂ ਅਤੇ ਦਾਤਰ ਬਰਾਮਦ ਕੀਤੇ ਗਏ ਹਨ ਜਿਸ ਦਾ ਇਸਤੇਮਾਲ ਉਹ ਲੁੱਟ ਖੋਹ 'ਚ ਕਰਦੇ ਸਨ।  


ਜਾਣਕਾਰੀ ਦੇਂਦਿਆਂ ਡੀਐਸਪੀ ਸ਼ਾਹਕੋਟ ਜਸਵਿੰਦਰ ਸਿੰਘ ਨੇ ਦਸਿਆ ਕਿ ਲੋਹੀਆ ਅਤੇ ਹੋਰਨਾਂ ਇਲਾਕਿਆਂ ਵਿੱਚ ਲੁੱਟ-ਖੋਹ ਦੀਆਂ ਖਬਰਾਂ ਦੀ ਜਾਣਕਾਰੀ ਮਿਲੀ ਸੀ। ਇਸ ਲੂਹ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਕੁਝ ਮੈਂਬਰ ਦੇ ਨਵਾਂਪਿੰਡ ਵੱਲ ਜਾਣ ਦੀ ਖਬਰ ਮਿਲਣ ਤੋਂ ਬਾਅਦ ਨਵਾਂਪਿੰਡ-ਖਾਲੇਵਾਲ ਪੁਲੀ 'ਤੇ ਇੰਸਪੈਕਟਰ ਸੁਖਦੇਵ ਸਿੰਘ ਅਤੇ ਸਬ-ਇੰਸਪੈਕਟਰ ਸਵਿੰਦਰ ਸਿੰਘ ਵੱਲੋਂ ਨਾਕਾਬੰਦੀ ਕੀਤੀ ਗਈ।

ਮੌਕੇ ਤੇ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਲੁਟੇਰਿਆਂ ਦੀ ਪਛਾਣ ਦੇਸ਼ ਕੁਮਾਰ ਪੁੱਤਰ ਰੌਂਕੀ ਰਾਮ ਵਾਸੀ ਪਿੰਡ ਹੇਰਾਂ (ਲੋਹੀਆਂ, ਜਲੰਧਰ), ਅਕਾਸ਼ਦੀਪ ਪੁੱਤਰ ਸੁਰਜੀਤ ਸਿੰਘ, ਲਵਪ੍ਰੀਤ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਪੂਨੀਆਂ (ਸ਼ਾਹਕੋਟ, ਜਲੰਧਰ) ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਤੇਜ਼ਦਾਰ ਹਥਿਆਰ, ਇਕ ਸਕੂਟੀ ਨੰਬਰ ਪੀ.ਬੀ.76-ਏ-8365, ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ.08 ਈ.ਵੀ.-1856 ਅਤੇ ਬਿਨਾਂ ਨੰਬਰ ਪਲੇਟ ਵਾਲਾ ਇਕ ਪਲੈਟੀਨਾ ਮੋਟਰਸਾਈਕਲ ਬਰਾਮਦ ਹੋਏ ਹਨ। 

Get the latest update about TRUE SCOOP PUNJABI, check out more about POLICE ARREST 3 SNATCHERS WITH SHARP WEAPONS, JALANDHAR POLICE, JALANDHAR NEWS & LOHIA POLICE

Like us on Facebook or follow us on Twitter for more updates.