ਲੁਧਿਆਣਾ 'ਚ ਕੰਮ ਮੰਗਣ ਦੇ ਬਹਾਨੇ 2 ਮਹਿਲਾਵਾਂ ਨੇ ਕੀਤੀ ਚੋਰੀ, 10 ਤੋਲਾ ਸੋਨੇ ਦੇ ਨਾਲ ਲੁੱਟੀ ਹਜ਼ਾਰਾਂ ਦੀ ਨਕਦੀ

ਸ਼ਹਿਰ 'ਚ ਲਗਾਤਾਰ ਵੱਧ ਰਹੀਆਂ ਜੁਰਮ ਦੀਆਂ ਵਾਰਦਾਤਾਂ ਦੇ ਕਾਰਨ ਚੋਰਾਂ ਦੇ ਹੋਂਸਲੇ ਵੀ ਲਗਾਤਾਰ ਵੱਧ ਰਹੇ ਹਨ। ਨਵਾਂ ਮਾਮਲਾ ਝਾਂਸੀ ਰੋਡ ਸਿਵਲ ਲਾਈਨ 'ਚ ਦੇਖਣ ਨੂੰ ਮਿਲਿਆ ਹੈ। ਇੱਕ ਔਰਤ ਕੋਲੋਂ ਘਰ 'ਚ ਸਫਾਈ ਦਾ ਕੰਮ ਮੰਗਣ ਲਈ ਆਇਆ ਔਰਤਾਂ ਨੇ ਦੂਜੇ ਹੀ ਦਿਨ ਪੂਰਾ ਘਰ ਸਾਫ ਕਰ ਦਿੱਤਾ। ਉਹ ਔਰਤਾਂ ਨੇ ਕੁਝ ਹੀ ਮਿੰਟਾ 'ਚ ਘਰ ਦਾ ਸੋਨਾ ਤੇ ਨਕਦੀ ਚੁੱਕ ਫਰਾਰ ਹੋ ਗਈਆਂ...

ਲੁਧਿਆਣਾ: ਸ਼ਹਿਰ 'ਚ ਲਗਾਤਾਰ ਵੱਧ ਰਹੀਆਂ ਜੁਰਮ ਦੀਆਂ ਵਾਰਦਾਤਾਂ ਦੇ ਕਾਰਨ ਚੋਰਾਂ ਦੇ ਹੋਂਸਲੇ ਵੀ ਲਗਾਤਾਰ ਵੱਧ ਰਹੇ ਹਨ। ਨਵਾਂ ਮਾਮਲਾ ਝਾਂਸੀ ਰੋਡ ਸਿਵਲ ਲਾਈਨ 'ਚ ਦੇਖਣ ਨੂੰ ਮਿਲਿਆ ਹੈ। ਇੱਕ ਔਰਤ ਕੋਲੋਂ ਘਰ 'ਚ ਸਫਾਈ ਦਾ ਕੰਮ ਮੰਗਣ ਲਈ ਆਇਆ ਔਰਤਾਂ ਨੇ ਦੂਜੇ ਹੀ ਦਿਨ ਪੂਰਾ ਘਰ ਸਾਫ ਕਰ ਦਿੱਤਾ। ਉਹ ਔਰਤਾਂ ਨੇ ਕੁਝ ਹੀ ਮਿੰਟਾ 'ਚ ਘਰ ਦਾ ਸੋਨਾ ਤੇ ਨਕਦੀ ਚੁੱਕ ਫਰਾਰ ਹੋ ਗਈਆਂ। ਮੁਹਲੇ 'ਚ ਲਗੇ CCTV 'ਚ ਉਨ੍ਹਾਂ ਮਹਿਲਾਵਾਂ ਨੂੰ ਦੇਖਿਆ ਗਿਆ ਹੈ।  


ਜਾਣਕਾਰੀ ਮੁਤਾਬਿਕ ਪੀੜ੍ਹਤ ਮਹਿਲਾ ਪ੍ਰਵੀਨ ਅਰੋੜਾ ਪਤਨੀ ਕਮਲ ਅਰੋੜਾ ਵਾਸੀ ਝਾਂਸੀ ਰੋਡ ਸਿਵਲ ਲਾਈਨ ਨੇ ਦੱਸਿਆ ਜਦੋ ਉਹ ਘਰ ਬਾਹਰ ਖਰੀ ਸੀ ਤਾਂ 2 ਮਹਿਲਾਵਾਂ ਉਸ ਕੋਲ ਆਇਆ ਤੇਕਿਹਾ ਕਿ ਉਹ ਘਰਾਂ ਦੀ ਸਫਾਈ ਦਾ ਕੰਮ ਕਰਦਿਆਂ ਹਨ।  ਤੇ ਉਹ ਉਨ੍ਹਾਂ ਨੂੰ ਕੰਮ ਤੇ ਰੱਖ ਲਵੇ।  ਮਹਿਲਾ ਨੇ ਦੋਨਾਂ ਨੂੰ ਦੂਜੇ ਦਿਨ ਆਉਣ ਲਈ ਕਿਹਾ।  ਪਰ ਉਨ੍ਹਾਂ ਦੋਨਾਂ ਮੁਜ਼ਰਮ ਮਹਿਲਾਵਕ਼ ਨੇ ਓਸੇ ਦਿਨ ਕੰਮ ਕਰ ਕੇ ਦਿਖਾਉਣ ਦੀ ਗੱਲ ਕਹਿ।  ਜਦੋ ਉਹ ਉਨ੍ਹਾਂ ਨੂੰ ਘਰ ਲੈ ਗਈ ਤਾਂ ਮਹਿਲਾਵਾਂ ਨੇ ਲਗਭਗ 20 ਮਿੰਟਾ ਦੇ ਅੰਦਰ ਹੀ ਘਰ ਦਾ 10 ਤੋਲੇ ਸੋਨਾ ਤੇ ਨਕਦੀ ਚੁੱਕ ਲਈ ਤੇ ਫਰਾਰ ਹੋ ਗਈਆਂ। ਜਦੋਂ ਘਰ ਦੀ ਔਰਤ ਕੁਝ ਦੇਰ ਬਾਅਦ ਆਪਣੇ ਡਰਾਇੰਗ ਰੂਮ ਵਿਚ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਕਮਰੇ ਵਿਚੋਂ 10 ਤੋਲੇ ਸੋਨਾ ਅਤੇ ਨਕਦੀ ਗਾਇਬ ਸੀ। ਔਰਤ ਨੇ ਰੌਲਾ ਪਾਇਆ ਅਤੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ। 

ਪੀੜਤ ਪਰਿਵਾਰ ਨੇ ਥਾਣਾ ਡਿਵੀਜ਼ਨ ਨੰਬਰ 8 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।  ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਗਿਆ ਹੈ। ਫੁਟੇਜ 'ਚ ਔਰਤਾਂ ਘਟਨਾ ਤੋਂ ਬਾਅਦ ਉੱਥੋਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ। ਪੁਲਿਸ ਸੇਫ਼ ਸਿਟੀ ਕੈਮਰਿਆਂ ਦੀ ਮਦਦ ਨਾਲ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Get the latest update about LUDHIANA, check out more about CRIME PUNJAB, LUDHIANA NEWS & LUDHIANA THEFT WOMEN

Like us on Facebook or follow us on Twitter for more updates.