30 ਰੁਪਏ 'ਚ ਇਕ ਅੰਡਾ, ਇਮਰਾਨ ਰਾਜ 'ਚ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਬੇਹਾਲ

ਪਾਕਿਸਤਾਨ ਵਿਚ ਮਹਿੰਗਾਈ ਦੀ ਮਾਰ ਇਸ ਪੱਧਰ ਉੱਤੇ ਪਹੁੰਚ ਚੁੱਕੀ ਹੈ ਕਿ ਇਕ ਅੰਡੇ ਦੀ ਕੀ...

ਪਾਕਿਸਤਾਨ ਵਿਚ ਮਹਿੰਗਾਈ ਦੀ ਮਾਰ ਇਸ ਪੱਧਰ ਉੱਤੇ ਪਹੁੰਚ ਚੁੱਕੀ ਹੈ ਕਿ ਇਕ ਅੰਡੇ ਦੀ ਕੀਮਤ 30 ਰੁਪਏ ਹੈ। ਇਹ ਰੇਟ ਕਿਸੇ ਹੋਟਲ ਦਾ ਨਹੀਂ ਬਲਕਿ ਪਾਕਿਸਤਾਨ ਵਿਚ ਵਿਕ ਰਹੇ ਆਮ ਸਮਾਨ ਦਾ ਹੈ। ਇਹ ਹੀ ਨਹੀਂ ਖੰਡ 104 ਰੁਪਏ ਕਿਲੋ, 60 ਰੁਪਏ ਕਿਲੋ ਕਣਕ ਅਤੇ 1 ਹਜ਼ਾਰ ਰੁਪਏ ਕਿਲੋ ਅਦਰਕ ਵਿਕ ਰਿਹਾ ਹੈ।

ਨਵਾਂ ਪਾਕਿਸਤਾਨ ਬਣਾਉਣ ਦਾ ਨਾਅਰਾ ਦੇਣ ਵਾਲੇ ਪ੍ਰਧਾਨ ਮੰਤਰੀ ਇਮਰਾਨ ਖਾਨ ਖੰਡ ਦੇ ਰੇਟ ਘੱਟ ਕਰਨ ਦਾ ਦਾਅਵਾ ਕਰ ਚੁੱਕੇ ਹਨ ਅਤੇ ਖੁਦ ਨੂੰ ਸ਼ਾਬਾਸ਼ੀ ਦੇ ਚੁੱਕੇ ਹਨ ਪਰ ਅਸਲੀਅਤ ਇਹ ਹੈ ਕਿ ਇਥੇ ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਭਾਰੀ ਮਹਿੰਗਾਈ ਨਾਲ ਲੋਕ ਪ੍ਰੇਸ਼ਾਨ ਹਨ। ਪਾਕਿਸਤਾਨ ਦੇ 'ਦ ਡਾਨ' ਮੁਤਾਬਕ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਠੰਡ ਵਿਚ ਵਧਦੀ ਮੰਗ ਦੇ ਕਾਰਣ ਅੰਡੇ ਦੇ ਰੇਟ 350 ਪਾਕਿਸਤਾਨੀ ਰੁਪਏ ਪ੍ਰਤੀ ਦਰਜਨ ਤੱਕ ਪਹੁੰਚ ਗਏ ਹਨ। ਪਾਕਿਸਤਾਨ ਦੀ 25 ਫੀਸਦੀ ਤੋਂ ਵਧੇਰੇ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਲੰਘਾ ਰਹੀ ਹੈ। ਇਹ ਆਬਾਦੀ ਆਪਣੇ ਖਾਣੇ ਵਿਚ ਵੱਡੇ ਪੈਮਾਨੇ ਉੱਤੇ ਅੰਡੇ ਦੀ ਵਰਤੋਂ ਕਰਦੀ ਹੈ।

ਉੱਥੇ ਹੀ ਪਾਕਿਸਤਾਨ ਵਿਚ ਇਸ ਸਾਲ ਕਣਕ ਦੀ ਕੀਮਤ ਨੇ ਰਿਕਾਰਡ ਤੋੜ ਦਿੱਤਾ ਹੈ। ਇਥੇ 2400 ਰੁਪਏ ਪ੍ਰਤੀ 40 ਕਿਲੋ ਯਾਨੀ 60 ਰੁਪਏ ਪ੍ਰਤੀ ਕਿਲੋ ਕਣਕ ਵਿਕ ਰਹੀ ਹੈ। ਓਧਰ ਪਾਕਿਸਤਾਨ ਗੈਸ ਸੰਕਟ ਨਾਲ ਵੀ ਜੂਝ ਰਿਹਾ ਹੈ। ਦੇਸ਼ ਵਿਚ ਗੈਸ ਦੀ ਸਪਲਾਈ ਕਰਨ ਵਾਲੀ ਕੰਪਨੀ ਨਾਰਦਨ 500 ਮਿਲੀਅਨ ਸਟੈਂਡਰਡ ਕਿਊਬਿਕ ਫੁੱਟ ਪ੍ਰਤੀਦਿਨ ਗੈਸ ਦੀ ਕਮੀ ਨਾਲ ਜੂਝੇਗੀ। ਅਸਲ ਵਿਚ ਇਮਰਾਨ ਖਾਨ ਸਰਕਾਰ ਨੇ ਸਮੇਂ ਨਾਲ ਗੈਸ ਨਹੀਂ ਖਰੀਦੀ, ਜਿਸ ਦਾ ਖਾਮੀਆਜ਼ਾ ਹੁਣ ਦੇਸ਼ ਦੀ ਜਨਤਾ ਨੂੰ ਭੁਗਤਨਾ ਪੈ ਸਕਦਾ ਹੈ।

Get the latest update about egg, check out more about 30 rupees, pakistan & ginger

Like us on Facebook or follow us on Twitter for more updates.