ਰਾਜਸਥਾਨ ਕੋਟਾ 'ਚ 'The Kashmir Files' ਹੋਈ ਬੈਨ, ਇਕ ਮਹੀਨੇ ਲਈ ਧਾਰਾ 144 ਹੋਈ ਲਾਗੂ

ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਸੀਐੱਮ ਅਸ਼ੋਕ ਗਿਹਲੋਤ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਟਵੀਟ ਦੇ ਰਹੀ ਇਸ ਮਾਮਲੇ 'ਚ ...

 'ਦਿ ਕਸ਼ਮੀਰ ਫਾਈਲਜ਼'' ਫਿਲਮ ਦੇ ਰਿਲੀਜ਼ ਦੇ ਨਾਲ ਹੀ ਵਿਵਾਦ 'ਚ ਰਹੀ ਹੈ। ਫਿਲਮ ਨੂੰ ਜਿਥੇ ਦਰਸ਼ਕਾਂ ਦਾ ਭਰਪੂਰ ਪਿਆਰ ਵੀ ਮਿੱਲ ਰਿਹਾ ਹੈ ਨਾਲ ਹੀ ਫਿਲਮ ਨਾਲ ਜੁੜੇ ਕਈ ਤਰ੍ਹਾਂ ਦੇ ਵਿਵਾਦ ਵੀ ਸਾਹਮਣੇ ਆ ਰਹੇ ਹਨ। ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਦੀ ਫਿਲਮ ''ਦਿ ਕਸ਼ਮੀਰ ਫਾਈਲਜ਼'' ਦੇਖਣ ਲਈ ਸਿਨੇਮਾ ਘਰਾਂ ''ਚ ਭੀੜ ਲਗੀ ਹੋਈ ਹੈ। ਜਿਸ ਦੇ ਚਲਦਿਆਂ ਰਾਜਸਥਾਨ ਦੇ ਕੋਟਾ 'ਚ ਇਕ ਮਹੀਨੇ ਲਈ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਧਾਰਾ-144 ਮੰਗਲਵਾਰ ਤੋਂ ਲਾਗੂ ਹੋ ਗਈ ਹੈ ਅਤੇ 21 ਅਪ੍ਰੈਲ ਤੱਕ ਲਾਗੂ ਰਹੇਗੀ। ਹੁਣ ਕੋਟਾ ਜ਼ਿਲ੍ਹੇ ਵਿੱਚ ਪੰਜ ਜਾਂ ਪੰਜ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ। ਫਿਲਮ 'ਦਿ ਕਸ਼ਮੀਰ ਫਾਈਲਜ਼' ਕਾਰਨ ਅਜਿਹਾ ਕੀਤਾ ਗਿਆ ਹੈ। ਕੋਟਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਰ ਸੀ ਕਿ ਫਿਲਮ ਕੋਟਾ ਵਿੱਚ ਫਿਰਕੂ ਤਣਾਅ ਪੈਦਾ ਕਰੇਗੀ। 

ਕਾਰਜਕਾਰੀ ਜ਼ਿਲ੍ਹਾ ਕੁਲੈਕਟਰ ਰਾਜਕੁਮਾਰ ਸਿੰਘ ਨੇ ਸੋਮਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਹੁਣ ਕੋਟਾ ਸ਼ਹਿਰ ਵਿੱਚ ਇੱਕ ਮਹੀਨੇ ਤੱਕ ਕੋਈ ਜਲੂਸ ਜਾਂ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਤੇ ਫਿਲਮ ਦੇ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਸੀਐੱਮ ਅਸ਼ੋਕ ਗਿਹਲੋਤ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਟਵੀਟ ਦੇ ਰਹੀ ਇਸ ਮਾਮਲੇ ਚ ਦਖਲ ਦੇਣ ਦੀ ਮੰਗ ਵੀ ਕੀਤੀ ਹੈ।  

ਜਾਣਕਾਰੀ ਮੁਤਾਬਕ ਕੋਟਾ ਵਿੱਚ ਕੋਈ ਵੀ ਵਿਅਕਤੀ ਰਾਈਫਲ, ਰਿਵਾਲਵਰ, ਪਿਸਤੌਲ, ਸ਼ਾਟਗਨ ਜਾਂ ਕੋਈ ਹੋਰ ਤੇਜ਼ਧਾਰ ਹਥਿਆਰ ਨਹੀਂ ਲੈ ਜਾ ਸਕਦਾ। ਸਿੱਖ ਭਾਈਚਾਰੇ ਦੇ ਲੋਕਾਂ ਨੂੰ ਧਾਰਮਿਕ ਮਰਿਆਦਾ ਅਨੁਸਾਰ ਕਿਰਪਾਨ ਪਹਿਨਣ ਦੀ ਇਜਾਜ਼ਤ ਹੋਵੇਗੀ। ਦੂਜੇ ਪਾਸੇ ਕੋਟਾ ਵਿੱਚ ਧਾਰਾ-144 ਲਾਗੂ ਹੋਣ ਪਿੱਛੇ ਸਿਆਸੀ ਕਾਰਨ ਵੀ ਦੱਸੇ ਜਾ ਰਹੇ ਹਨ।

ਮਹਿੰਗਾਈ ਦਾ ਡਬਲ ਧਮਾਕਾ : ਪੈਟਰੋਲ-ਡੀਜ਼ਲ ਨੇ ਦਿੱਤਾ ਝਟਕਾ, ਘਰੇਲੂ ਰਸੋਈ ਗੈਸ ਦੀਆਂ ਕੀਮਤਾਂ 'ਚ ਵੀ 50 ਰੁਪਏ ਦਾ ਵਾਧਾ

ਦਰਅਸਲ, ਬੀਜੇਪੀ ਨੇਤਾ ਪ੍ਰਹਿਲਾਦ ਗੁੰਜਾਲ ਨੇ ਮੰਗਲਵਾਰ ਨੂੰ ਕੋਟਾ 'ਚ ਸੂਬੇ ਦੀ ਖੁਦਮੁਖਤਿਆਰ ਸ਼ਾਸਨ ਮੰਤਰੀ ਸ਼ਾਂਤੀ ਧਾਰੀਵਾਲ ਦੇ ਖਿਲਾਫ ਔਰਤਾਂ ਦਾ ਵੱਡਾ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ 10 ਹਜ਼ਾਰ ਔਰਤਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਔਰਤਾਂ ਦਾ ਇਹ ਪ੍ਰਦਰਸ਼ਨ ਹਾਲ ਹੀ ਵਿੱਚ ਵਿਧਾਨ ਸਭਾ ਵਿੱਚ ਧਾਰੀਵਾਲ ਵੱਲੋਂ ਔਰਤਾਂ ਬਾਰੇ ਦਿੱਤੇ ਗਏ ਇਤਰਾਜ਼ਯੋਗ ਬਿਆਨ ਦੇ ਵਿਰੋਧ ਵਿੱਚ ਕੀਤਾ ਜਾਣਾ ਸੀ। ਗੁੰਜਲ ਨੇ ਕਿਹਾ ਕਿ ਇਸ ਧਰਨੇ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ। ਪ੍ਰਦਰਸ਼ਨ ਜਾਰੀ ਰਹੇਗਾ। ਭਾਜਪਾ ਵਿਧਾਇਕ ਦਲ ਦੇ ਉਪ ਨੇਤਾ ਰਾਜੇਂਦਰ ਰਾਠੌੜ ਨੇ ਇਕ ਬਿਆਨ 'ਚ ਕਿਹਾ ਕਿ ਦੇਸ਼ 'ਚ ਹਰ ਪਾਸੇ ਫਿਲਮ ਦੀ ਤਾਰੀਫ ਹੋ ਰਹੀ ਹੈ। ਸਿਨੇਮਾਘਰਾਂ 'ਚ ਫਿਲਮ ਦੇਖਣ ਲਈ ਲੋਕਾਂ 'ਚ ਉਤਸ਼ਾਹ ਸਾਫ ਦੇਖਿਆ ਜਾ ਸਕਦਾ ਹੈ। ਪ੍ਰਸ਼ਾਸਨ ਦਾ ਧਾਰਾ-144 ਲਗਾਉਣ ਦਾ ਫੈਸਲਾ ਮੰਦਭਾਗਾ ਹੈ ਕਿਉਂਕਿ ਕੋਟਾ ਦੇ ਨਾਗਰਿਕ ਫਿਲਮ ਨਹੀਂ ਦੇਖ ਸਕਦੇ।

Get the latest update about THE KASHMIR FILES, check out more about THE KASHMIR FILES BAN, NARENDRA MODI, VIVEK AGNIHOTRI & ANUPAM KHER

Like us on Facebook or follow us on Twitter for more updates.